ਫ਼ਿਲਮ ‘ਜਵਾਕ’ ਦਾ ਨਵਾਂ ਗੀਤ ‘ਕੁਕੜੂ ਕੁ’ ਨਿਮਰਤ ਖਹਿਰਾ ਦੀ ਆਵਾਜ਼ ਚ ਰਿਲੀਜ਼ , ਜਵਾਕਾਂ ਨਾਲ ‘ਜਵਾਕ’ ਬਣੀ ਨੀਰੂ ਬਾਜਵਾ
ਪੰਜਾਬੀ ਫ਼ਿਲਮ ‘ਜਵਾਕ’ ਦਾ ਨਵਾਂ ਗੀਤ ‘ਕੁੱਕੜੂ ਕੁ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਨਿਮਰਤ ਖਹਿਰਾ ਨੇ । ਜਦੋਂਕਿ ਗੀਤ ਦੇ ਬੋਲ ਹੈਪੀ ਰਾਏਕੋਟੀ ਦੇ ਵੱਲੋਂ ਲਿਖੇ ਗਏ ਹਨ । ਇਸ ਗੀਤ ਨੂੰ ਨੀਰੂ ਬਾਜਵਾ ‘ਤੇ ਬੱਚਿਆਂ ‘ਤੇ ਫਿਲਮਾਇਆ ਗਿਆ ਹੈ।
ਪੰਜਾਬੀ ਫ਼ਿਲਮ ‘ਜਵਾਕ’ ਦਾ ਨਵਾਂ ਗੀਤ ‘ਕੁੱਕੜੂ ਕੁ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਨਿਮਰਤ ਖਹਿਰਾ ਨੇ । ਜਦੋਂਕਿ ਗੀਤ ਦੇ ਬੋਲ ਹੈਪੀ ਰਾਏਕੋਟੀ ਦੇ ਵੱਲੋਂ ਲਿਖੇ ਗਏ ਹਨ । ਇਸ ਗੀਤ ਨੂੰ ਨੀਰੂ ਬਾਜਵਾ ‘ਤੇ ਬੱਚਿਆਂ ‘ਤੇ ਫਿਲਮਾਇਆ ਗਿਆ ਹੈ।ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ ਪੋ੍ਰਡਿਊਸ ਕੀਤਾ ਹੈ ਸੰਤੋਸ਼ ਸੁਭਾਸ਼ ਥੀਟੇ ਨੇ ਅਤੇ ਡਾਇਰੈਕਸ਼ਨ ਕੀਤੀ ਹੈ ਜਤਿੰਦਰ ਮਹੌਰ ਦੇ ਵੱਲੋਂ। ਇਸ ਗੀਤ ‘ਚ ਤੁਸੀਂ ਵੇਖ ਸਕਦੇ ਹੋ ਕਿ ਨੀਰੂ ਬਾਜਵਾ ਬੱਚਿਆਂ ਨਾਲ ਬੱਚਾ ਬਣੀ ਹੋਈ ਨਜ਼ਰ ਆ ਰਹੀ ਹੈ।

ਨੀਰੂ ਬਾਜਵਾ ਦਾ ਵਰਕ ਫ੍ਰੰਟ
ਨੀਰੂ ਬਾਜਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਫ਼ਿਲਮ ‘ਕਲੀ ਜੋਟਾ’ ਸਤਿੰਦਰ ਸਰਤਾਜ ਦੇ ਨਾਲ ਆਈ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।
ਇਸ ਤੋਂ ਇਲਾਵਾ ਉਨ੍ਹਾਂ ਨੇ ਫੱਫੇਕੁੱਟਣੀਆਂ, ਬਿਊਟੀਫੁਲ ਬਿੱਲੋ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਕੀਤੀ ਹੈ। ਨੀਰੂ ਬਾਜਵਾ ਪੰਜਾਬੀ ਇੰਡਸਟਰੀ ‘ਚ ਆਉਣ ਤੋਂ ਪਹਿਲਾਂ ਬਾਲੀਵੁੱਡ ਫ਼ਿਲਮਾਂ ‘ਚ ਵੀ ਕੰਮ ਕਰਦੀ ਸੀ । ਪਰ ਉਸ ਨੂੰ ਬਾਲੀਵੁੱਡ ‘ਚ ਕੁਝ ਕੌੜੇ ਅਨੁਭਵਾਂ ਦਾ ਸਾਹਮਣਾ ਕਰਨਾ ਪਿਆ । ਜਿਸ ਤੋਂ ਬਾਅਦ ਉਸ ਨੇ ਪੰਜਾਬੀ ਇੰਡਸਟਰੀ ਦਾ ਰੁਖ ਕੀਤਾ।