ਦਸਤਾਰ ਦੀਆਂ ਸਿਫ਼ਤਾਂ ਕਰਦਾ ਜੌਰਡਨ ਸੰਧੂ ਦਾ ਗੀਤ ‘ਦਸਤਾਰ ਐਂਥਮ’ ਹਰ ਕਿਸੇ ਨੂੰ ਆ ਰਿਹਾ ਪਸੰਦ

ਜੌਰਡਨ ਸੰਧੂ ਦਾ ਗੀਤ ‘ਦਸਤਾਰ ਐਂਥਮ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਮਨਦੀਪ ਮਾਵੀ ਨੇ ਲਿਖੇ ਹਨ । ਅਮਰ ਹੁੰਦਲ ਨੇ ਇਸ ਗੀਤ ਦੀ ਵੀਡੀਓ ਦੀ ਡਾਇਰੈਕਸ਼ਨ ਕੀਤੀ ਹੈ। ਇਸ ਗੀਤ ‘ਚ ਸਰਦਾਰੀ ਤੇ ਦਸਤਾਰ ਦੀ ਸਿਫ਼ਤ ਕੀਤੀ ਗਈ ਹੈ।

By  Shaminder Kaur Kaler June 13th 2026 10:21 AM

ਜੌਰਡਨ ਸੰਧੂ ਦਾ ਗੀਤ ‘ਦਸਤਾਰ ਐਂਥਮ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਮਨਦੀਪ ਮਾਵੀ ਨੇ ਲਿਖੇ ਹਨ । ਅਮਰ  ਹੁੰਦਲ ਨੇ ਇਸ ਗੀਤ ਦੀ ਵੀਡੀਓ ਦੀ ਡਾਇਰੈਕਸ਼ਨ ਕੀਤੀ ਹੈ। ਇਸ ਗੀਤ ‘ਚ ਸਰਦਾਰੀ ਤੇ ਦਸਤਾਰ ਦੀ ਸਿਫ਼ਤ ਕੀਤੀ ਗਈ ਹੈ। ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਇਸ ਗੀਤ ਦੀ ਫੀਚਰਿੰਗ ‘ਚ ਕਈ ਸਰਦਾਰ ਮਾਡਲਾਂ ਦੇ ਨਾਲ-ਨਾਲ ਤਰਸੇਮ ਜੱਸੜ ਤੇ ਜੌਰਡਨ ਸੰਧੂ ‘ਤੇ ਹੋਰ ਕਈ ਕਲਾਕਾਰ ਵੀ ਨਜ਼ਰ ਆ ਰਹੇ ਹਨ। ਵਾਕਏ ਹੀ ਪੱਗ ਇਉਂ ਹੀ ਸਰਦਾਰਾਂ ਦੇ ਹਿੱਸੇ ਨਹੀਂ ਆਈ ।


ਇਸ ਦਸਤਾਰ ਦੇ ਲਈ ਅਨੇਕਾਂ ਹੀ ਸੀਸ ਦਿੱਤੇ ਗਏ ਅਤੇ ਬੰਦ-ਬੰਦ ਕਟਵਾਏ ਗਏ ਖੋਪਰੀਆਂ ਲੁਹਾਈਆਂ ਗਈਆਂ। ਇਸ ਗੀਤ ‘ਚ ਵੀ ਸ਼ਹੀਦਾਂ ਦੀ ਸ਼ਹਾਦਤ ਦੀ ਗੱਲ ਕੀਤੀ ਗਈ ਹੈ ਜਿਸ ਦੀ ਬਦੌਲਤ ਇਹ ਦਸਤਾਰਾਂ ਸਾਡੇ ਸਿਰ ਦਾ ਤਾਜ ਬਣੀਆਂ ਹਨ । ਜੌਰਡਨ ਸੰਧੂ ਦੀ ਆਵਾਜ਼ ਅਤੇ ਮਨਦੀਪ ਮਾਵੀ ਦੇ ਬਾਕਮਾਲ ਬੋਲਾਂ ਨੇ ਇਸ ਗੀਤ ਨੂੰ ਚਾਰ ਚੰਨ ਲਗਾ ਦਿੱਤੇ ਹਨ।

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਜੌਰਡਨ ਸੰਧੂ ਦੀ ਆਵਾਜ਼ ‘ਚ ਕਈ ਗੀਤ ਰਿਲੀਜ਼ ਹੋ ਚੁੱਕੇ ਹਨ । ਜੌਰਡਨ ਸੰਧੂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਗਾਇਕੀ ਦੇ ਨਾਲ-ਨਾਲ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕੀਤਾ ਹੈ। ਉਨ੍ਹਾਂ ਨੇ ਫ਼ਿਲਮ ਕਾਲਾ ਸ਼ਾਹ ਕਾਲਾ, ਗਿੱਦੜ ਸਿੰਗੀ, ਕਾਕੇ ਦਾ ਵਿਆਹ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਕੀਤੀ ਹੈ। 


© Copyright Galactic Television & Communications Pvt. Ltd. 2026. All rights reserved.