ਜੈਜ਼ੀ ਬੀ ਦਾ ਧਾਰਮਿਕ ਗੀਤ ‘ਦਰਸ਼ਨ ਗੁਰੁ ਧਾਮਾਂ ਦੇ’ ਰਿਲੀਜ਼, ਗੀਤ ‘ਚ ਗੁਰੁ ਧਾਮਾਂ ਦੇ ਦਰਸ਼ਨਾਂ ਦੇ ਮਹੱਤਵ ਨੂੰ ਦਰਸਾਇਆ

ਜੈਜ਼ੀ ਬੀ ਦਾ ਧਾਰਮਿਕ ਗੀਤ ‘ਦਰਸ਼ਨ ਗੁਰੁ ਧਾਮਾਂ ਦੇ’ ਰਿਲੀਜ਼ ਹੋ ਚੁੱਕਿਆ ਹੈ।ਇਸ ਗੀਤ ਦੇ ਬੋਲ ਹਰਵਿੰਦਰ ਓਹੜਪੁਰੀ ਦੇ ਵੱਲੋਂ ਲਿਖੇ ਗਏ ਹਨ, ਜਦੋਂਕਿ ਮਿਊਜ਼ਿਕ ਦਿੱਤਾ ਹੈ ਅਤੁਲ ਸ਼ਰਮਾ ਦੇ ਵੱਲੋਂ । ਇਸ ਧਾਰਮਿਕ ਗੀਤ ‘ਚ ਜੈਜ਼ੀ ਬੀ ਨੇ ਗੁਰੁ ਧਾਮਾਂ ਦੇ ਦਰਸ਼ਨਾਂ ਦੇ ਮਹੱਤਵ ਨੂੰ ਦਰਸਾਇਆ ਹੈ। ਜਿਨ੍ਹਾਂ ਦੇ ਦਰਸ਼ਨ ਕਰਨ ਨੂੰ ਹਰ ਸਿੱਖ ਦਾ ਦਿਲ ਲੋਚਦਾ ਹੈ।

By  Shaminder Kaur Kaler March 5th 2026 03:45 AM -- Updated: March 5th 2026 03:58 PM

ਜੈਜ਼ੀ ਬੀ (Jazzy B) ਦਾ ਧਾਰਮਿਕ ਗੀਤ ‘ਦਰਸ਼ਨ ਗੁਰੁ ਧਾਮਾਂ ਦੇ’ ਰਿਲੀਜ਼ ਹੋ ਚੁੱਕਿਆ ਹੈ।ਇਸ ਗੀਤ ਦੇ ਬੋਲ ਹਰਵਿੰਦਰ ਓਹੜਪੁਰੀ ਦੇ ਵੱਲੋਂ ਲਿਖੇ ਗਏ ਹਨ, ਜਦੋਂਕਿ ਮਿਊਜ਼ਿਕ ਦਿੱਤਾ ਹੈ ਅਤੁਲ ਸ਼ਰਮਾ ਦੇ ਵੱਲੋਂ ।  ਇਸ ਧਾਰਮਿਕ ਗੀਤ ‘ਚ ਜੈਜ਼ੀ ਬੀ ਨੇ ਗੁਰੁ ਧਾਮਾਂ ਦੇ ਦਰਸ਼ਨਾਂ ਦੇ ਮਹੱਤਵ ਨੂੰ ਦਰਸਾਇਆ ਹੈ। ਜਿਨ੍ਹਾਂ ਦੇ ਦਰਸ਼ਨ ਕਰਨ ਨੂੰ ਹਰ ਸਿੱਖ ਦਾ ਦਿਲ ਲੋਚਦਾ ਹੈ।


ਕਿਉਂਕਿ ਕਈ ਅਜਿਹੇ ਗੁਰੁ ਧਾਮ ਹਨ ਜੋ ਪਾਕਿਸਤਾਨ ‘ਚ ਰਹਿ ਗਏ ਹਨ ਅਤੇ ਕਈ ਵਾਰ ਸੰਗਤਾਂ ਨੂੰ ਵੀਜ਼ਾ ਨਹੀਂ ਮਿਲਦਾ ਜਿਸ ਕਾਰਨ ਸੰਗਤਾਂ ਨੂੰ ਇਨ੍ਹਾਂ ਗੁਰੁ ਧਾਮਾਂ ਦੇ ਦਰਸ਼ਨਾਂ ਤੋਂ ਵਾਂਝਾ ਰਹਿਣਾ ਪੈਂਦਾ ਹੈ।ਇਸ ਗੀਤ ‘ਚ ਜੈਜ਼ੀ ਬੀ ਨੇ ਪਾਕਿਸਤਾਨ ‘ਚ ਸਥਿਤ ਕੁਝ ਗੁਰੁ ਧਾਮਾਂ ਦਾ ਵੀ ਜ਼ਿਕਰ ਕੀਤਾ ਹੈ। ਜਿਨ੍ਹਾਂ ਦੇ ਦਰਸ਼ਨ ਦੀਦਾਰੇ ਕਰਨ ਨੂੰ ਸੰਗਤਾਂ ਦਾ ਮਨ ਲੋਚਦਾ ਹੈ। 


ਜੈਜ਼ੀ ਬੀ ਦਾ ਵਰਕ ਫ੍ਰੰਟ 

ਜੈਜ਼ੀ ਬੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਪੰਜਾਬੀ ਇੰਡਸਟਰੀ ‘ਚ ਉਹ ਭੰਗੜਾ ਕਿੰਗ ਦੇ ਨਾਂਅ ਨਾਲ ਜਾਣੇ ਜਾਂਦੇ ਹਨ । ਉਨ੍ਹਾਂ ਨੇ ਕਈ ਹਿੱਟ ਗੀਤ ਗਾਏ ਹਨ । ਜਿਨ੍ਹਾਂ ‘ਚ ਮਿੱਤਰਾਂ ਦੇ ਬੂਟ, ਸਾਨੂੰ ਰੱਬ ਨੇ ਬਣਾਇਆ ਮਹਾਰਾਜੇ, ਨਾਗ ਸਾਂਭ ਦੇ ਜ਼ੁਲਫਾਂ ਦੇ ਸਣੇ ਕਈ ਹਿੱਟ ਗੀਤ ਸ਼ਾਮਿਲ ਹਨ। 

Related Post

ਅਣਖਾਂ, ਇੱਜਤਾਂ ਨੂੰ ਦਰਸਾਉਂਦਾ ਰਣਜੀਤ ਬਾਵਾ ਦਾ ਨਵਾਂ ਗੀਤ ‘ਦਿਲਾਂ ਦੇ ਰਾਜੇ’ ਰਿਲੀਜ਼
ਸਮਾਜ ਦੇ ਭ੍ਰਿਸ਼ਟ ਲੋਕਾਂ ਦਾ ਚਿਹਰਾ ਬੇਨਕਾਬ ਕਰਦਾ ਤੇ ਅਣਖਾਂ ਦੀ ਗੱਲ ਕਰਦਾ, ਕਰਮਜੀਤ ਅਨਮੋਲ ਦੀ ਬੁਲੰਦ ਆਵਾਜ਼ ‘ਚ ‘ਦੁੱਲਾ’ ਗੀਤ ਰਿਲੀਜ਼
ਅਮਰਿੰਦਰ ਗਿੱਲ ਤੇ ਜਸਮੀਨ ਅਖਤਰ ਦਾ ਗੀਤ ‘ਕੌਫੀ’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ
ਫ਼ਿਲਮ ‘ਦਸਤਾਰ’ ਦਾ ਗੀਤ ‘ਖੰਡੇ ਦੀ ਧਾਰ’ ਹਿੰਮਤ ਸੰਧੂ ਦੀ ਆਵਾਜ਼ ‘ਚ ਰਿਲੀਜ਼, ਦਸਤਾਰ ਲਈ ਕੀਤੀਆਂ ਕੁਰਬਾਨੀਆਂ ਨੂੰ ਕੀਤਾ ਯਾਦ
ਗਾਇਕ ਵਰਿੰਦਰ ਬਰਾੜ ਦੀ ਨਵੀਂ ਐਲਬਮ ‘ਮਕੈਨਿਕ’ ਚਰਚਾ ‘ਚ, ਦਿਲਜੀਤ ਦੋਸਾਂਝ, ਕਰਣ ਔਜਲਾ, ਹਨੀ ਸਿੰਘ ਦੇ ਨਾਂਅ ਦਾ ਦਿੱਤਾ ਹਵਾਲਾ, ਫੈਨਸ ‘ਚ ਬਹਿਸ ਦਾ ਬਣਿਆ ਵਿਸ਼ਾ
ਬੱਬੂ ਮਾਨ ਦੀ ਆਵਾਜ਼ ‘ਚ ਨਵਾਂ ਗੀਤ ‘ਕੌਣ ਲੰਘਿਆ’ ਰਿਲੀਜ਼, ਗਿੱਪੀ ਗਰੇਵਾਲ ਤੇ ਸਰਗੁਨ ਮਹਿਤਾ ਦਾ ਰੋਮਾਂਟਿਕ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ

© Copyright Galactic Television & Communications Pvt. Ltd. 2026. All rights reserved.