ਪਿਆਰ ਦੀਆਂ ਬਾਤਾਂ ਪਾਉਂਦਾ ਬੀ ਪ੍ਰਾਕ ਦੀ ਆਵਾਜ਼ ‘ਚ ਫ਼ਿਲਮ ‘ਇਸ਼ਕਾਂ ਦੇ ਲੇਖੇ’ ਦਾ ਗੀਤ ‘ਮੁਹੱਬਤ’ ਰਿਲੀਜ਼
ਗਾਇਕ ਗੁਰਨਾਮ ਭੁੱਲਰ ਤੇ ਈਸ਼ਾ ਮਾਲਵੀਆ ਇਨ੍ਹੀਂ ਦਿਨੀਂ ਫ਼ਿਲਮ ‘ਇਸ਼ਕਾਂ ਦੇ ਲੇਖੇ’ ਦੇ ਕਾਰਨ ਚਰਚਾ ‘ਚ ਹਨ। ਇਸ ਫ਼ਿਲਮ ਦੇ ਇੱਕ ਤੋਂ ਬਾਅਦ ਇੱਕ ਗੀਤ ਰਿਲੀਜ਼ ਹੋ ਰਹੇ ਹਨ।ਹੁਣ ਇਸ ਫ਼ਿਲਮ ਦਾ ਗੀਤ ‘ਮੁਹੱਬਤ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਗੁਰਨਾਮ ਭੁੱਲਰ ਤੇ ਈਸ਼ਾ ਮਾਲਵੀਆ ਤੇ ਫ਼ਿਲਮਾਇਆ ਗਿਆ ਹੈ।
ਗਾਇਕ ਗੁਰਨਾਮ ਭੁੱਲਰ (Gurnam Bhullar) ਤੇ ਈਸ਼ਾ ਮਾਲਵੀਆ ਇਨ੍ਹੀਂ ਦਿਨੀਂ ਫ਼ਿਲਮ ‘ਇਸ਼ਕਾਂ ਦੇ ਲੇਖੇ’ ਦੇ ਕਾਰਨ ਚਰਚਾ ‘ਚ ਹਨ। ਇਸ ਫ਼ਿਲਮ ਦੇ ਇੱਕ ਤੋਂ ਬਾਅਦ ਇੱਕ ਗੀਤ ਰਿਲੀਜ਼ ਹੋ ਰਹੇ ਹਨ।ਹੁਣ ਇਸ ਫ਼ਿਲਮ ਦਾ ਗੀਤ ‘ਮੁਹੱਬਤ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਗੁਰਨਾਮ ਭੁੱਲਰ ਤੇ ਈਸ਼ਾ ਮਾਲਵੀਆ ਤੇ ਫ਼ਿਲਮਾਇਆ ਗਿਆ ਹੈ। ਗੀਤ ਦੇ ਬੋਲ ਜੱਸੀ ਲੋਹਕਾ ਦੇ ਵੱਲੋਂ ਲਿਖੇ ਗਏ ਹਨ ਅਤੇ ਇਸ ਗੀਤ ਨੂੰ ਸਪੀਡ ਰਿਕਾਰਡ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

ਗੀਤ ‘ਚ ਦੋ ਦਿਲਾਂ ਦੇ ਪਿਆਰ ਨੂੰ ਦਰਸਾਇਆ ਗਿਆ ਹੈ।ਇਹ ਰੋਮਾਂਟਿਕ ਗੀਤ ਸਰੋਤਿਆਂ ਨੂੰ ਵੀ ਪਸੰਦ ਆ ਰਿਹਾ ਹੈ ਅਤੇ ਇਹ ਗੀਤ ਜਿੰਨਾ ਵਧੀਆ ਗਾਇਕ ਬੀ ਪ੍ਰਾਕ ਦੇ ਵੱਲੋਂ ਗਾਇਆ ਗਿਆ ਹੈ।ਉਸ ਤੋਂ ਵਧੀਆ ਇਸ ਗੀਤ ਨੂੰ ਫ਼ਿਲਮਾਇਆ ਗਿਆ ਹੈ।

ਗੁਰਨਾਮ ਭੁੱਲਰ ਦਾ ਵਰਕ ਫ੍ਰੰਟ
ਗੁਰਨਾਮ ਭੁੱਲਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।ਉਨ੍ਹਾਂ ਨੇ ਬਤੌਰ ਗਾਇਕ ਹੀ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਵੀ ਨਿੱਤਰੇ ਅਤੇ ਉਨ੍ਹਾਂ ਨੂੰ ਇਸ ‘ਚ ਕਾਮਯਾਬੀ ਵੀ ਮਿਲੀ।ਹੁਣ ਤੱਕ ਗੁਰਨਾਮ ਭੁੱਲਰ ਕਈ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ ।ਜਿਸ ‘ਚ ਉਨ੍ਹਾਂ ਦੀਆਂ ਫ਼ਿਲਮਾਂ ‘ਸੁਰਖ਼ੀ ਬਿੰਦੀ’, ‘ਗੁੱਡੀਆਂ ਪਟੋਲੇ’, ‘ਮੈਂ ਵਿਆਹ ਨਹੀਂ ਕਰੌਣਾ ਤੇਰੇ ਨਾਲ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ। ਹੁਣ ਫੈਨਸ ਨੂੰ ਉਨ੍ਹਾਂ ਦੀ ਫ਼ਿਲਮ ‘ਇਸ਼ਕਾਂ ਦੇ ਲੇਖੇ’ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਹੈ।