ਵਿਵਾਵਾਂ ’ਚ ਘਿਰੇ ਹਰਿਆਣਾ ਦੇ ਗਾਇਕ ਹੈਰੀ ਲਾਠਰ, ‘ਸਿਰਸਾ ਆਲਾ ਬਾਬਾ’ ਗਾਣੇ ਕਰਕੇ ਆਏ ਸੁਰਖੀਆਂ ’ਚ
ਗੰਨ ਕਲਚਰ ਤੇ ਗਾਣੇ ਗਾਉਣ ਵਾਲੇ ਹਰਿਆਣਾ ਦੇ ਗਾਇਕ ਹੈਰੀ ਲਾਠਰ ਇੱਕ ਵਾਰ ਫਿਰ ਵਿਵਾਦਾਂ ਵਿੱਚ ਫਸ ਗਏ ਹਨ । ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹ ਆਪਣੇ ਨਵੇਂ ਗਾਣੇ ਕਰਕੇ ਸੁਰਖੀਆਂ ਵਿੱਚ ਹਨ।
ਗੰਨ ਕਲਚਰ ਤੇ ਗਾਣੇ ਗਾਉਣ ਵਾਲੇ ਹਰਿਆਣਾ ਦੇ ਗਾਇਕ ਹੈਰੀ ਲਾਠਰ (Harry Lather) ਇੱਕ ਵਾਰ ਫਿਰ ਵਿਵਾਦਾਂ (Controversy) ਵਿੱਚ ਫਸ ਗਏ ਹਨ । ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹ ਆਪਣੇ ਨਵੇਂ ਗਾਣੇ ਕਰਕੇ ਸੁਰਖੀਆਂ ਵਿੱਚ ਹਨ। ਗਾਣੇ ਤੇ ਵਿਵਾਦ ਕਿਉਂ ਹੋ ਰਿਹਾ ਹੈ, ਇਹ ਤੁਸੀਂ ਗਾਣੇ ਦਾ ਟਾਈਟਲ ਜਾਣਕੇ ਹੀ ਸਮਝ ਜਾਓਗੇ । ਇਸ ਗਾਣੇ ਦਾ ਟਾਈਟਲ ਹੈ "ਸਿਰਸਾ ਆਲਾ ਬਾਬਾ" (Sirsa Ala Baba) ।

ਇਸ ਗਾਣੇ ਦੇ ਬੋਲ ਵੀ ਵਿਵਾਦ ਦਾ ਕਾਰਨ ਬਣ ਰਹੇ ਹਨ ਗੀਤਕਾਰ ਨੇ ਇਸ ਦੇ ਬੋਲ ਲਿਖੇ ਹਨ "ਸਿਰਸਾ ਆਲਾ ਬਾਬਾ ਸੈ ਜੋ ਲਾਰਾ ਲਾਰ ਚੇਲਿਆਂ ਕੀ” ਜਿਸ-ਜਿਸ ਨੇ ਵੀ ਇਹ ਗਾਣਾ ਸੁਣਿਆ ਹੈ ਉਹ ਇਸ ਗਾਣੇ ਤੇ ਟਿੱਪਣੀ ਕਰ ਰਿਹਾ ਹੈ । ਗਾਣੇ ਦੇ ਵਿਵਾਵਾਂ ਵਿੱਚ ਆਉਣ ਤੋਂ ਬਾਅਦ ਗਾਇਕ ਹੈਰੀ ਲਾਠਰ ਨੇ ਇੱਕ ਮੀਡੀਆ ਅਦਾਰੇ ਨੂੰ ਸਪੱਸ਼ਟ ਕੀਤਾ ਕਿ ਇਹ ਗਾਣਾ ਕਿਸੇ ਖਾਸ ਵਿਅਕਤੀ ਵਿਸ਼ੇਸ਼ ਬਾਰੇ ਨਹੀਂ ਹੈ। ਬੇਸ਼ਕ ਗਾਇਕ ਨੇ ਸ਼ਪਸਟ ਕਰ ਦਿੱਤਾ ਹੈ ਕਿ ਗਾਣੇ ਕਿਸੇ ਵਿਅਕਤੀ ਵਿਸ਼ੇਸ਼ ਲਈ ਨਹੀਂ ਹੈ, ਪਰ ਲੋਕ ਇਸ ਨੂੰ ਸਿਰਸਾ ਵਾਲੇ ਬਾਬੇ ਗੁਰਮੀਤ ਰਾਮ ਰਹੀਮ ਨਾਲ ਜੋੜਕੇ ਦੇਖ ਰਹੇ ਹਨ, ਤੇ ਗਾਣਾ ਖੂਬ ਸੁਰਖੀਆ ਵਟੋਰ ਰਿਹਾ ਹੈ । ਫਿਲਹਾਲ ਇਸ ਗਾਣੇ ’ਤੇ ਡੇਰਾ ਸਿਰਸਾ ਵੱਲੋਂ ਕੋਈ ਪ੍ਰਤੀਕਰਮ ਸਾਹਮਣੇ ਨਹੀਂ ਆਇਆ ।