ਹਰਦੀਪ ਗਰੇਵਾਲ ਤੇ ਗੁਰਲੇਜ ਅਖ਼ਤਰ ਦਾ ਨਵਾਂ ਗੀਤ ‘ਸਿਰਾ’ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
ਗੁਰਲੇਜ ਅਖਤਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।
ਹਰਦੀਪ ਗਰੇਵਾਲ (Hardeep Grewal) ਤੇ ਗੁਰਲੇਜ ਅਖਤਰ (Gurlej Akhtar) ਦੀਆਂ ਆਵਾਜ਼ਾਂ ‘ਚ ਨਵਾਂ ਗੀਤ ‘ਸਿਰਾ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਜਗਦੀਪ ਸਾਂਗਲਾ ਨੇ ਲਿਖੇ ਹਨ ਜਦੋਂਕਿ ਆਪਣੇ ਸੰਗੀਤ ਦੇ ਨਾਲ ਗੀਤ ਨੂੰ ਸ਼ਿੰਗਾਰਿਆ ਹੈ ਮਾਨ ਮਿਊਜ਼ਿਕ ਦੇ ਵੱਲੋਂ ਗੀਤ ‘ਚ ਹਰਦੀਪ ਗਰੇਵਾਲ ਦੇ ਨਾਲ-ਨਾਲ ਫੀਮੇਲ ਮਾਡਲ ਗੀਤ ਗੋਰਾਇਆ ਨਜ਼ਰ ਆ ਰਹੇ ਹਨ ।ਕੇਵੀ ਢਿੱਲੋਂ ਦੇ ਵੱਲੋਂ ਗੀਤ ਪ੍ਰੋਡਿਊਸ ਕੀਤਾ ਗਿਆ ਹੈ ਅਤੇ ਗੀਤ ਐਮਪੀ ਥ੍ਰੀ ਦੇ ਲੇਬਲ ਹੇਠ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ‘ਚ ਮੁਟਿਆਰ ਦੇ ਹੁਸਨ ਦੀ ਤਾਰੀਫ ਕੀਤੀ ਗਈ ਹੈ। ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ।
_359a24ebea2e6405c03168c0a7b0a008_1280X720.webp)
ਗੁਰਲੇਜ ਅਖਤਰ ਦਾ ਵਰਕ ਫ੍ਰੰਟ
ਗੁਰਲੇਜ ਅਖਤਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।ਗੁਰਲੇਜ਼ ਅਖਤਰ ਨੇ ਪੰਜਾਬੀ ਇੰਡਸਟਰੀ ਦੇ ਹਰ ਗਾਇਕ ਦੇ ਨਾਲ ਗੀਤ ਗਾਏ ਹਨ ।
ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ, ਪਰ ਇੱਥੇ ਉਨ੍ਹਾਂ ਦੇ ਕੁਝ ਕੁ ਗੀਤਾਂ ਦਾ ਜ਼ਿਕਰ ਕਰਾਂਗੇ । ਜਿਸ ‘ਚ ਡਿਫਾਲਟਰ, ਰੂਬੀਕੋਨ,ਅੰਡਰ ਐਸਟੀਮੇਟ, ਠੁੱਕਬਾਜ਼ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਵੱਲੋਂ ਗਾਏ ਗਏ ਹਨ।