ਹਰਭਜਨ ਮਾਨ ਦਾ ਨਵਾਂ ਗੀਤ ‘ਤੂੰ ਵਾਅਦਾ ਨਾ ਕਰਦਾ’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ

ਹਰਭਜਨ ਮਾਨ ਦਾ ਨਵਾਂ ਗੀਤ ‘ਤੂੰ ਵਾਅਦਾ ਨਾ ਕਰਦਾ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ‘ਚ ਇੱਕ ਕੁੜੀ ਦੇ ਸੁਫ਼ਨਿਆਂ ਨੂੰ ਬਿਆਨ ਕੀਤਾ ਗਿਆ ਹੈ। ਜਿਸ ‘ਚ ਉਹ ਕਿਸੇ ਗੱਭਰੂ ਨੂੰ ਮਨ ਹੀ ਮਨ ਆਪਣਾ ਬਨਾਉਣ ਦੇ ਸੁਫ਼ਨੇ ਵੇਖਦੀ ਹੈ, ਪਰ ਉਸ ਦੇ ਇਹ ਸੁਫਨੇ ਅਧੂਰੇ ਰਹਿ ਜਾਣਗੇ ।

By  Shaminder Kaur Kaler April 23rd 2026 09:53 AM

ਹਰਭਜਨ ਮਾਨ (Harbhajan Mann)ਦਾ ਨਵਾਂ ਗੀਤ ‘ਤੂੰ ਵਾਅਦਾ ਨਾ ਕਰਦਾ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ‘ਚ ਇੱਕ ਕੁੜੀ ਦੇ ਸੁਫ਼ਨਿਆਂ ਨੂੰ ਬਿਆਨ ਕੀਤਾ ਗਿਆ ਹੈ। ਜਿਸ ‘ਚ ਉਹ ਕਿਸੇ ਗੱਭਰੂ ਨੂੰ ਮਨ ਹੀ ਮਨ ਆਪਣਾ ਬਨਾਉਣ ਦੇ ਸੁਫ਼ਨੇ ਵੇਖਦੀ ਹੈ, ਪਰ ਉਸ ਦੇ ਇਹ ਸੁਫਨੇ ਅਧੂਰੇ ਰਹਿ ਜਾਣਗੇ ।


ਇਸ ਬਾਰੇ ਉਸ ਨੇ ਨਹੀਂ ਸੋਚਿਆ, ਆਪਣੇ ਮਹਿਬੂਬ ਨਾਲ ਜ਼ਿੰਦਗੀ ਭਰ ਦੀ ਸਾਂਝ ਪਾਉਣ ਦੇ ਸੁਫ਼ਨੇ ਵੇਖਣ ਵਾਲੀ ਇਸ ਕੁੜੀ ਦੇ ਸੁਫਨੇ ਉਸ ਵੇਲੇ ਟੁੱਟ ਜਾਂਦੇ ਹਨ ਜਦੋਂ ਫੌਜ ‘ਚ ਭਰਤੀ ਉਸ ਦੇ ਮਹਿਬੂਬ ਦੀ ਸ਼ਹਾਦਤ ਹੋ ਜਾਂਦੀ ਹੈ ਅਤੇ ਆਖਿਰਕਾਰ ਉਸ ਦਾ ਦਿਲ ਟੁੱਟ ਜਾਂਦਾ ਹੈ ਪਰ ਉਹ ਆਪਣੇ ਮਹਿਬੂਬ ਦੀਆਂ ਯਾਦਾਂ ਦੇ ਸਹਾਰੇ ਜ਼ਿੰਦਗੀ ਜਿਉਣ ਦਾ ਵੱਲ ਸਿੱਖ ਜਾਂਦੀ ਹੈ।


ਇਹੀ ਕੁਝ ਗੀਤ ‘ਚ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜੇ ਕਿਸੇ ਨਾਲ ਇਸ਼ਕ ਹਕੀਕੀ ਹੈ ਤਾਂ ਜ਼ਰੂਰੀ ਨਹੀਂ ਕਿ ਉਹ ਸਰੀਰਕ ਤੌਰ ‘ਤੇ ਤੁਹਾਡੇ ਕੋਲ ਮੌਜੂਦ ਹੋਵੇ । ਪ੍ਰੇਮਿਕਾ ਦੇ ਲਈ ਉਸ ਦੀਆਂ ਯਾਦਾਂ ਹੀ ਕਾਫੀ ਹੁੰਦੀਆਂ ਹਨ। ਹਰਭਜਨ ਮਾਨ ਦੇ ਇਸ ਗੀਤ ਦੇ ਬੋਲ ਬਚਨ ਬੇਦਿਲ ਨੇ ਲਿਖੇ ਨੇ ਅਤੇ ਗੀਤ ਨੂੰ ਹਰਭਜਨ ਮਾਨ ਤੇ ਰਾਜਦੀਪ ਮਾਂਗਟ ‘ਤੇ ਫ਼ਿਲਮਾਇਆ ਗਿਆ ਹੈ ਅਤੇ ਸੰਗੀਤ ਦਿੱਤਾ ਗੁਰਮੋਹ ਨੇ । ਹਰਭਜਨ ਮਾਨ ਦੇ ਇਸ ਗੀਤ ਨੂੰ ਸਰੋਤਿਆਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

 

© Copyright Galactic Television & Communications Pvt. Ltd. 2026. All rights reserved.