ਪਿਆਰ ਦੀਆਂ ਬਾਤਾਂ ਪਾਉਂਦਾ ਹਰਭਜਨ ਮਾਨ ਦੀ ਆਵਾਜ਼ ‘ਚ ‘ਸਾਵਨ ਵਰਗਿਆ’ ਗੀਤ ਰਿਲੀਜ਼

ਗਾਇਕ ਹਰਭਜਨ ਮਾਨ ਦੀ ਆਵਾਜ਼ ‘ਚ ਗੀਤ ‘ਸਾਵਨ ਵਰਗਿਆ’ ਟਾਈਟਲ ਹੇਠ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਇੱਕ ਕੁੜੀ ਦੇ ਪੱਖ ਤੋਂ ਗਾਇਆ ਗਿਆ ਹੈ। ਜੋ ਇੱਕ ਗੱਭਰੂ ਦੇ ਇਸ਼ਕ ‘ਚ ਗੁਆਚੀ ਰਹਿੰਦੀ ਹੈ । ਇਸ ਗੀਤ ਦੇ ਬੋਲ ਸੁਰਿੰਦਰ ਦਾਉਮਾਜਰਾ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਲਾਡੀ ਗਿੱਲ ਦੇ ਵੱਲੋਂ ਦਿੱਤਾ ਗਿਆ ਹੈ।

By  Shaminder Kaur Kaler December 6th 2025 03:10 PM

ਗਾਇਕ ਹਰਭਜਨ ਮਾਨ (Harbhajan Mann) ਦੀ ਆਵਾਜ਼ ‘ਚ ਗੀਤ ‘ਸਾਵਨ ਵਰਗਿਆ’ ਟਾਈਟਲ ਹੇਠ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਇੱਕ ਕੁੜੀ ਦੇ ਪੱਖ ਤੋਂ ਗਾਇਆ ਗਿਆ ਹੈ। ਜੋ ਇੱਕ ਗੱਭਰੂ ਦੇ ਇਸ਼ਕ ‘ਚ ਗੁਆਚੀ ਰਹਿੰਦੀ ਹੈ । ਇਸ ਗੀਤ ਦੇ ਬੋਲ ਸੁਰਿੰਦਰ ਦਾਉਮਾਜਰਾ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਲਾਡੀ ਗਿੱਲ ਦੇ ਵੱਲੋਂ ਦਿੱਤਾ ਗਿਆ ਹੈ। ਹਰਭਜਨ ਮਾਨ ਦੀ ਰੋਮਾਂਟਿਕ ਕਮਿਸਟਰੀ ਸਰੋਤਿਆਂ ਨੂੰ ਪਸੰਦ ਆ ਰਹੀ ਹੈ।


ਗੀਤ ਨੂੰ ਬਹੁਤ ਹੀ ਬਿਹਤਰੀਨ ਲੋਕੇਸ਼ਨ ਤੇ ਫ਼ਿਲਮਾਇਆ ਗਿਆ ਹੈ ।ਗੁਰਿੰਦਰ ਬਾਵਾ ਨੇ ਆਪਣੀ ਵੀਡੀਓ ਡਾਇਰੈਕਸ਼ਨ ਰਾਹੀਂ ਇਸ ਗੀਤ ਦੀ ਦਿੱਖ ਨੂੰ ਚਾਰ ਚੰਨ ਲਾ ਦਿੱਤੇ ਹਨ ਅਤੇ ਹਰਭਜਨ ਮਾਨ ਦੀ ਆਵਾਜ਼ ‘ਤੇ ਸੁਰਿੰਦਰ ਦਾਊਮਾਜਰਾ ਦੇ ਬੋਲਾਂ ਨੇ ਗਾਗਰ ‘ਚ ਸਾਗਰ ਭਰਨ ਦਾ ਕੰਮ ਕੀਤਾ ਹੈ। 

ਹਰਭਜਨ ਮਾਨ ਦਾ ਵਰਕ ਫ੍ਰੰਟ 

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਹਰਭਜਨ ਮਾਨ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਜਿਸ ‘ਚ ਗੱਲ੍ਹਾਂ ਗੋਰੀਆਂ ਦੇ ਵਿੱਚ ਟੋਏ, ਤੇਰੀ ਭਿੱਜ ਗਈ ਕੁੜਤੀ, ਲਾਲੀ ਲਾਲ ਦੁੱਪਟੇ ਵਾਲੀ, ਜੱਗ ਜਿਉਂਦਿਆਂ ਦੇ ਮੇਲੇ ਸਣੇ ਅਣਗਿਣਤ ਗੀਤ ਹਨ ।


ਜਿਨ੍ਹਾਂ ਦੇ ਜ਼ਰੀਏ ਹਰਭਜਨ ਮਾਨ ਦਰਸ਼ਕਾਂ ਦੇ ਦਿਲਾਂ ਤੇ ਰਾਜ ਕਰਦੇ ਆ ਰਹੇ ਹਨ । ਹਰਭਜਨ ਮਾਨ ਜਿੱਥੇ ਆਪਣੀ ਬਿਹਤਰੀਨ ਗਾਇਕੀ ਦੇ ਲਈ ਜਾਣੇ ਜਾਂਦੇ ਹਨ, ਉੱਥੇ ਹੀ ਵਧੀਆ ਅਦਾਕਾਰੀ ਵੀ ਕਰਦੇ ਹਨ । ਉਨ੍ਹਾਂ ਨੂੰ ਨੱਬੇ ਦੇ ਦਹਾਕੇ ‘ਚ ਪੰਜਾਬੀ ਸਿਨੇਮਾ ਨੂੰ ਮੁੜ ਸੁਰਜਿਤ ਕਰਨ ਦਾ ਸਿਹਰਾ ਵੀ ਜਾਂਦਾ ਹੈ। 

© Copyright Galactic Television & Communications Pvt. Ltd. 2026. All rights reserved.