ਸਿੱਧੂ ਮੂਸੇਵਾਲਾ ਦੇ ਫੈਨਸ ਦੇ ਲਈ ਖੁਸ਼ਖ਼ਬਰੀ, ਜਲਦ ਆ ਰਿਹਾ ਨਵਾਂ ਗੀਤ ‘Eyes On Me
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਫੈਨਸ ਲਈ ਖੁਸ਼ਖ਼ਬਰੀ ਹੈ। ਉਹ ਇਹ ਹੈ ਕਿ ਜਲਦ ਹੀ ਮਰਹੂਮ ਗਾਇਕ ਦਾ ਨਵਾਂ ਗੀਤ ਆ ਰਿਹਾ ਹੈ। ਇਹ ਗੀਤ ‘ਆਈਸ ਆਨ ਮੀ’ ਟਾਈਟਲ ਹੇਠ ਰਿਲੀਜ਼ ਹੋਵੇਗਾ । ਇੱਕ ਪੋਸਟਰ ਵੀ ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ।
ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moose wala ) ਦੇ ਫੈਨਸ ਲਈ ਖੁਸ਼ਖ਼ਬਰੀ ਹੈ। ਉਹ ਇਹ ਹੈ ਕਿ ਜਲਦ ਹੀ ਮਰਹੂਮ ਗਾਇਕ ਦਾ ਨਵਾਂ ਗੀਤ ਆ ਰਿਹਾ ਹੈ। ਇਹ ਗੀਤ ‘ਆਈਸ ਆਨ ਮੀ’ ਟਾਈਟਲ ਹੇਠ ਰਿਲੀਜ਼ ਹੋਵੇਗਾ । ਇੱਕ ਪੋਸਟਰ ਵੀ ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ। ਜਿਸ ‘ਚ ਉਨ੍ਹਾਂ ‘ਤੇ ਲੋਕਾਂ ਵੱਲੋਂ ਰੱਖੀ ਜਾ ਰਹੀ ਨਜ਼ਰ ਦੀ ਡਿਟੇਲਸ ਵੀ ਛਾਪੀ ਗਈ ਹੈ।

ਜਦੋਂਕਿ ਵਿਚਕਾਰ ਸਿੱਧੂ ਮੂਸੇਵਾਲਾ ਦੀ ਤਸਵੀਰ ਲਗਾਈ ਗਈ ਹੈ। ਜਿਉਂ ਹੀ ਇਸ ਪੋਸਟਰ ਨੂੰ ਸਿੱਧੂ ਮੂਸੇਵਾਲਾ ਦੇ ਪੇਜ ‘ਤੇ ਸਾਂਝਾ ਕੀਤਾ ਗਿਆ ਤਾਂ ਫੈਨਸ ਦੇ ਵਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਬੇਸਬਰੀ ਦੇ ਨਾਲ ਇਸ ਗੀਤ ਦੇ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ।ਸਿੱਧੂ ਮੂਸੇਵਾਲਾ ਦਾ ਇਸ ਤੋਂ ਪਹਿਲਾਂ ਬਰੋਟਾ ਗੀਤ ਰਿਲੀਜ਼ ਹੋਇਆ ਸੀ । ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ ।
_968ac47212762c94cce8898b9ef5a01a_1280X720.webp)
ਸਿੱਧੂ ਮੂਸੇਵਾਲਾ ਦਾ ਵਰਕ ਫ੍ਰੰਟ
ਸਿੱਧੂ ਮੂਸੇਵਾਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹਨਾਂ ਦਾ ਮਿਊਜ਼ਿਕ ਕਰੀਅਰ ਬੇਸ਼ੱਕ ਬਹੁਤ ਛੋਟਾ ਰਿਹਾ ਹੈ, ਪਰ ਉਨ੍ਹਾਂ ਨੇ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ਦੇ ਦੌਰਾਨ ਏਨਾਂ ਕੁ ਵੱਡਾ ਮੁਕਾਮ ਹਾਸਲ ਕਰ ਲਿਆ ਸੀ ਕਿ ਜਿਸ ਨੂੰ ਹਾਸਲ ਕਰਨ ਦੇ ਲਈ ਇਨਸਾਨ ਨੂੰ ਜ਼ਿੰਦਗੀ ਲੱਗ ਜਾਂਦੀ ਹੈ।