ਲੁਧਿਆਣਾ ‘ਚ ਗੋਲਡਨ ਆਟੋ ਦੇ ਚਰਚੇ, ਗੈਰੀ ਸੰਧੂ ਨੇ ਵੀ ਕੀਤੀ ਗਾਣੇ ਦੀ ਸ਼ੂਟਿੰਗ
ਲੁਧਿਆਣਾ ‘ਚ ਗੋਲਡਨ ਆਟੋ ਇਨੀਂ ਦਿਨੀਂ ਸੁਰਖੀਆਂ ‘ਚ ਹੈ। ਡੁਗਰੀ ਦੇ ਰਹਿਣ ਵਾਲੇ ਅਵਤਾਰ ਸਿੰਘ ਦੇ ਗੋਲਡਨ ਆਟੋ ਦੀ ਮੰਗ ਪੰਜਾਬੀ ਇੰਡਸਟਰੀ ‘ਚ ਲਗਾਤਾਰ ਵਧਦੀ ਜਾ ਰਹੀ ਹੈ। ਹਾਲ ਹੀ ‘ਚ ਪੰਜਾਬੀ ਗਾਇਕ ਗੈਰੀ ਸੰਧੂ ਅਤੇ ਹਰਿਆਣਵੀਂ ਮਾਡਲ ਪ੍ਰਾਂਜਲ ਦਹੀਆ ਨੇ ਵੀ ਆਪਣੇ ਗੀਤ ਦੀ ਸ਼ੂਟਿੰਗ ਇਸੇ ਆਟੋ ‘ਚ ਕੀਤੀ ਹੈ।
ਲੁਧਿਆਣਾ ‘ਚ ਗੋਲਡਨ ਆਟੋ (Golden Auto)ਇਨੀਂ ਦਿਨੀਂ ਸੁਰਖੀਆਂ ‘ਚ ਹੈ। ਡੁਗਰੀ ਦੇ ਰਹਿਣ ਵਾਲੇ ਅਵਤਾਰ ਸਿੰਘ ਦੇ ਗੋਲਡਨ ਆਟੋ ਦੀ ਮੰਗ ਪੰਜਾਬੀ ਇੰਡਸਟਰੀ ‘ਚ ਲਗਾਤਾਰ ਵਧਦੀ ਜਾ ਰਹੀ ਹੈ। ਹਾਲ ਹੀ ‘ਚ ਪੰਜਾਬੀ ਗਾਇਕ ਗੈਰੀ ਸੰਧੂ ਅਤੇ ਹਰਿਆਣਵੀਂ ਮਾਡਲ ਪ੍ਰਾਂਜਲ ਦਹੀਆ ਨੇ ਵੀ ਆਪਣੇ ਗੀਤ ਦੀ ਸ਼ੂਟਿੰਗ ਇਸੇ ਆਟੋ ‘ਚ ਕੀਤੀ ਹੈ। ਗੈਰੀ ਸੰਧੂ ਤੇ ਪ੍ਰਾਂਜਲ ਦਹੀਆ ਦਾ ਇਹ ਗੀਤ ਫੈਂਸ ਨੂੰ ਕਾਫੀ ਪਸੰਦ ਆ ਰਿਹਾ ਹੈ।
_6b919a41d01f04ad5b7e1aa685d4779a_1280X720.webp)
ਕੌਣ ਹਨ ਅਵਤਾਰ ਸਿੰਘ
ਅਵਤਾਰ ਸਿੰਘ ਦੇ ਲੁਧਿਆਣਾ ਦੇ ਰਹਿਣ ਵਾਲੇ ਹਨ । ਪਰਿਵਾਰ ‘ਚ ਉਨ੍ਹਾਂ ਦੇ ਦੋ ਬੇਟੇ ਹਨ ਅਤੇ ਉਹ ਬ੍ਰਹਮ ਕੁਮਾਰੀ ਸੰਸਥਾਨ ਦੇ ਨਾਲ ਜੁੜੇ ਹੋਏ ਹਨ।ਪਰ ਉਨ੍ਹਾਂ ਦੀ ਪਛਾਣ ਇੱਕ ਡਰਾਈਵਰ ਵਜੋਂ ਨਹੀਂ ਹੈ,ਬਲਕਿ ਉਹ ਸਮਾਜ ਸੇਵਾ ‘ਚ ਵੀ ਯੋਗਦਾਨ ਪਾਉਂਦੇ ਹਨ।ਅਵਤਾਰ ਸਿੰਘ ਨੇ ਦੱਸਿਆ ਕਿ ਗਾਣੇ ਦੀ ਟੀਮ ਉਨ੍ਹਾਂ ਦੇ ਘਰ ਤੱਕ ਪਹੁੰਚ ਗਈ ਸੀ ।

ਪਹਿਲਾਂ ਤਾਂ ਉਨ੍ਹਾਂ ਨੇ ਮਨਾ ਕਰ ਦਿੱਤਾ ਕਿਉਂਕਿ ਆਟੋ ਪੁਰਾਣਾ ਸੀ ਅਤੇ ਉਨ੍ਹਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਦਾ ਆਟੋ ਮੁਹਾਲੀ ਤੱਕ ਨਹੀਂ ਜਾ ਸਕੇਗਾ ।ਘਰ ਵਾਲਿਆਂ ਦੇ ਸਮਝਾਉਣ ਤੋਂ ਬਾਅਦ ਉਹ ਮੁਹਾਲੀ ਜਾਣ ਦੇ ਲਈ ਰਾਜ਼ੀ ਹੋ ਗਏ ਅਤੇ ਇਸ ਗਾਣੇ ਦੀ ਸ਼ੂਟਿੰਗ ਦੇਰ ਰਾਤ ਤੱਕ ਚੱਲਦੀ ਰਹੀ ਅਤੇ ਅਗਲੀ ਸਵੇਰ ਉਹ ਵਾਪਸ ਘਰ ਪਰਤੇ । ਅਵਤਾਰ ਸਿੰਘ ਕਿਉਂਕਿ ਬ੍ਰਹਮ ਕੁਮਾਰੀ ਨੂੰ ਫਾਲੋ ਕਰਦੇ ਹਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ‘ਤੇ ਅਮਲ ਕਰਦੇ ਹਨ ਤਾਂ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਆਪਣੇ ਆਟੋ ਨੂੰ ਗੋਲਡਨ ਕਲਰ ਕਰਵਾਇਆ ।