ਗਿੱਪੀ ਗਰੇਵਾਲ ਤੇ ਨਿਮਰਤ ਖਹਿਰਾ ਦੀ ਆਵਾਜ਼ ‘ਚ ਗੀਤ ‘ਮੁੱਲ ਕੋਈ ਨਾ’ ਰਿਲੀਜ਼

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਨਿਮਰਤ ਖਹਿਰਾ ਤੇ ਗਿੱਪੀ ਗਰੇਵਾਲ ਦਾ ਨਵਾਂ ਗੀਤ ‘ਮੁੱਲ ਕੋਈ ਨਾ’ ਰਿਲੀਜ਼ ਹੋ ਚੁੱਕਿਆ ਹੈ।‘ਮੁੱਲ ਕੋਈ ਨਾ’ ਦੇ ਗੀਤ ਵਿਚ ਦੋਵਾਂ ਕਲਾਕਾਰਾਂ ਦੀ ਆਵਾਜ਼ ਦਾ ਸੁਹਾਵਣਾ ਮੇਲ ਹੈ ਜੋ ਦਰਸ਼ਕਾਂ ਦੇ ਦਿਲ ਨੂੰ ਛੂਹ ਰਿਹਾ ਹੈ। ਗੀਤ ਦੇ ਬੋਲ ਪਿਆਰ ਅਤੇ ਇਮੋਸ਼ਨਲ ਨਾਲ ਭਰਪੂਰ ਹੈ, ਜੋ ਸਰੋਤਿਆਂ ਨੂੰ ਬਹੁਤ ਜ਼ਿਆਦਾ ਪਸੰਦ ਵੀ ਆ ਰਹੇ ਹਨ ।

By  Shaminder Kaur Kaler March 11th 2026 03:27 PM

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਨਿਮਰਤ ਖਹਿਰਾ (Nimrat Khaira) ਤੇ ਗਿੱਪੀ ਗਰੇਵਾਲ (Gippy Grewal) ਦਾ ਨਵਾਂ ਗੀਤ ‘ਮੁੱਲ ਕੋਈ ਨਾ’ ਰਿਲੀਜ਼ ਹੋ ਚੁੱਕਿਆ ਹੈ।‘ਮੁੱਲ ਕੋਈ ਨਾ’ ਦੇ ਗੀਤ ਵਿਚ ਦੋਵਾਂ ਕਲਾਕਾਰਾਂ ਦੀ ਆਵਾਜ਼ ਦਾ ਸੁਹਾਵਣਾ ਮੇਲ ਹੈ ਜੋ ਦਰਸ਼ਕਾਂ ਦੇ ਦਿਲ ਨੂੰ ਛੂਹ ਰਿਹਾ ਹੈ। ਗੀਤ ਦੇ ਬੋਲ  ਪਿਆਰ ਅਤੇ ਇਮੋਸ਼ਨਲ ਨਾਲ ਭਰਪੂਰ ਹੈ, ਜੋ  ਸਰੋਤਿਆਂ ਨੂੰ ਬਹੁਤ ਜ਼ਿਆਦਾ ਪਸੰਦ ਵੀ ਆ ਰਹੇ ਹਨ ।


ਗੀਤ ਦੇ ਮਿਊਜ਼ਿਕ ਵੀਡੀਓ ਨੂੰ ਵੀ ਖੂਬਸੂਰਤ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਕਲਾਕਾਰਾਂ ਦੀ ਪ੍ਰਜ਼ੈਂਸ ਅਤੇ ਵੱਖ-ਵੱਖ ਇਮੋਸ਼ਨਸ ਦਰਸ਼ਕਾਂ ਨੂੰ ਖਾਸ ਤੌਰ ਤੇ ਖਿੱਚ ਰਹੇ ਹਨ। ਸੋਸ਼ਲ ਮੀਡੀਆ ‘ਤੇ ਵੀਡੀਓ ਰਿਲੀਜ਼ ਹੋਣ ਤੋਂ ਬਾਅਦ ਫੈਨਸ ਵੱਲੋਂ ਉਸਦੀ ਖੂਬ ਤਾਰੀਫ਼ ਕੀਤੀ ਜਾ ਰਹੀ ਹੈ। ਇਸ ਗੀਤ ਦੇ ਬੋਲ ਬੰਟੀ ਬੈਂਸ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਆਗਾਜ਼ ਦੇ ਵੱਲੋਂ ਦਿੱਤਾ ਗਿਆ ਹੈ।ਇਹ ਗੀਤ ਫ਼ਿਲਮ ‘ਵਿਆਹ ਕਰਤਾਰੇ ਦਾ’ ਗੀਤ ਹੈ। ਜਿਸ ਨੂੰ ਦੋਵਾਂ ਅਦਾਕਾਰਾਂ ਯਾਨੀ ਕਿ ਨਿਮਰਤ ਖਹਿਰਾ ਤੇ ਗਿੱਪੀ ਗਰੇਵਾਲ ਤੇ ਫ਼ਿਲਮਾਇਆ ਗਿਆ ਹੈ। 


ਗਿੱਪੀ ਗਰੇਵਾਲ ਦਾ ਵਰਕ ਫ੍ਰੰਟ 

ਗਿੱਪੀ ਗਰੇਵਾਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਜਲਦ ਹੀ ਉਹ ਹੋਰ ਵੀ ਕਈ ਪ੍ਰੋਜੈਕਟਸ ‘ਚ ਨਜ਼ਰ ਆਉਣਗੇ ।ਗਿੱਪੀ ਗਰੇਵਾਲ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ।  

© Copyright Galactic Television & Communications Pvt. Ltd. 2026. All rights reserved.