ਨਿਮਰਤ ਖਹਿਰਾ, ਜੋਤਿਕਾ ਟਾਂਗਰੀ ਤੇ ਮੰਨਤ ਨੂਰ ਦੀ ਆਵਾਜ਼ ‘ਚ ‘ਰੱਬ ਦਾ ਰੇਡੀਓ-3’ ਦਾ ਪਹਿਲਾ ਗੀਤ ‘ਮਹਿੰਦੀ’ ਰਿਲੀਜ਼
ਨਿਮਰਤ ਖਹਿਰਾ, ਜੋਤਿਕਾ ਟਾਂਗਰੀ ਤੇ ਮੰਨਤ ਨੂਰ ਦੀ ਆਵਾਜ਼ ‘ਚ ਫ਼ਿਲਮ ‘ਰੱਬ ਦਾ ਰੇਡੀਓ-੩’ ਦਾ ਪਹਿਲਾ ਗੀਤ ‘ਮਹਿੰਦੀ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਹਰਮਨਜੀਤ ਦੇ ਵੱਲੋਂ ਲਿਖੇ ਗਏ ਹਨ । ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ।
ਨਿਮਰਤ ਖਹਿਰਾ ,(Nimrat Khaira) ਜੋਤਿਕਾ ਟਾਂਗਰੀ ਤੇ ਮੰਨਤ ਨੂਰ ਦੀ ਆਵਾਜ਼ ‘ਚ ਫ਼ਿਲਮ ‘ਰੱਬ ਦਾ ਰੇਡੀਓ-੩’ ਦਾ ਪਹਿਲਾ ਗੀਤ ‘ਮਹਿੰਦੀ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਹਰਮਨਜੀਤ ਦੇ ਵੱਲੋਂ ਲਿਖੇ ਗਏ ਹਨ । ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ।ਇਸ ਗੀਤ ‘ਚ ਕੁੜੀ ਦੇ ਦਿਲ ਦੇ ਜਜ਼ਬਾਤਾਂ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਨੂੰ ਉਹ ਗੀਤ ਰਾਹੀਂ ਬਿਆਨ ਕਰਦੀ ਨਜ਼ਰ ਆ ਰਹੀ ਹੈ। ਇਸ ਗੀਤ ਨੂੰ ਨਿਮਰਤ ਖਹਿਰਾ ਤੇ ਤਰਸੇਮ ਜੱਸੜ ‘ਤੇ ਫ਼ਿਲਮਾਇਆ ਗਿਆ ਹੈ।
_cc722773bb9f1da9e4d8a9459ed1da66_1280X720.webp)
ਨਿਮਰਤ ਖਹਿਰਾ ਤੇ ਤਰਸੇਮ ਜੱਸੜ ਦੀ ਜੋੜੀ ਲਾਜਵਾਬ
ਨਿਮਰਤ ਖਹਿਰਾ ਤੇ ਤਰਸੇਮ ਜੱਸੜ ਦੀ ਜੋੜੀ ਨੂੰ ‘ਰੱਬ ਦਾ ਰੇਡੀਓ-੩’ ‘ਚ ਪਸੰਦ ਕੀਤਾ ਜਾ ਰਿਹਾ ਹੈ। ਦਰਸ਼ਕ ਬੇਸਬਰੀ ਦੇ ਨਾਲ ਇਸ ਫ਼ਿਲਮ ਦੀ ਉਡੀਕ ਕਰ ਰਹੇ ਹਨ । ਫ਼ਿਲਮ ਤਿੰਨ ਅਪ੍ਰੈਲ 2026 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਵਿਹਲੀ ਜਨਤਾ ਫ਼ਿਲਮਜ਼ ਦੇ ਬੈਨਰ ਹੇਠ ਬਣ ਰਹੀ ਇਸ ਫ਼ਿਲਮ ਦਾ ਨਿਰਦੇਸ਼ਨ ਹੈਰੀ ਭੱਟੀ ਦੇ ਵੱਲੋਂ ਕੀਤਾ ਗਿਆ ਹੈ। ਜਿਸ ਨੂੰ ਮਨਪ੍ਰੀਤ ਸਿੰਘ ਜੌਹਲ ਦੇ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।

ਫ਼ਿਲਮ ‘ਚ ਤਰਸੇਮ ਜੱਸੜ ਤੇ ਨਿਮਰਤ ਖਹਿਰਾ ਮੁੱਖ ਕਿਰਦਾਰਾਂ ‘ਚ ਨਜ਼ਰ ਆਉਣਗੇ ।ਜਦੋਂਕਿ ਗੁਰਪ੍ਰੀਤ ਭੰਗੂ, ਨਿਰਮਲ ਰਿਸ਼ੀ, ਜਤਿੰਦਰ ਕੌਰ ਸਣੇ ਕਈ ਕਲਾਕਾਰ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ ।