ਦਿਲਜੀਤ ਦੋਸਾਂਝ ਦਾ ਨਵੇਂ ਗੀਤ ‘ਰਾਂਝਾ’ ਦਾ ਵੀਡੀਓ ਰਿਲੀਜ਼, ਦਿਲਜੀਤ ਤੇ ਸੀਆ ਦਾ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ
ਦਿਲਜੀਤ ਦੋਸਾਂਝ, ਸੀਆ ਦੇ ਗੀਤ ‘ਰਾਂਝਾ’ ਦਾ ਵੀਡੀਓ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ‘ਚ ਦਿਲਜੀਤ ਤੇ ਸੀਆ ਦਾ ਅੰਦਾਜ਼ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ। ਇਸ ਗੀਤ ਦੇ ਬੋਲ ਤੇ ਸੰਗੀਤਬੱਧ ਕੀਤਾ ਹੈ ਰਾਜ ਰਣਜੋਧ, ਦਿਲਜੀਤ ਦੋਸਾਂਝ,ਡੈਵਿਡ ਗੁਏਟਾ ਦੇ ਵੱਲੋਂ।ਇਸ ਗੀਤ ਦੀ ਆਡੀਓ ਬੀਤੇ ਦਿਨੀਂ ਜਾਰੀ ਕੀਤੀ ਗਈ ਸੀ ਅਤੇ ਹੁਣ ਇਸ ਦਾ ਵੀਡੀਓ ਜਾਰੀ ਕੀਤਾ ਗਿਆ ਹੈ ।
ਦਿਲਜੀਤ ਦੋਸਾਂਝ, (Diljit Dosanjh) ਸੀਆ ਦੇ ਗੀਤ ‘ਰਾਂਝਾ’ ਦਾ ਵੀਡੀਓ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ‘ਚ ਦਿਲਜੀਤ ਤੇ ਸੀਆ ਦਾ ਅੰਦਾਜ਼ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ। ਇਸ ਗੀਤ ਦੇ ਬੋਲ ਤੇ ਸੰਗੀਤਬੱਧ ਕੀਤਾ ਹੈ ਰਾਜ ਰਣਜੋਧ, ਦਿਲਜੀਤ ਦੋਸਾਂਝ,ਡੈਵਿਡ ਗੁਏਟਾ ਦੇ ਵੱਲੋਂ।ਇਸ ਗੀਤ ਦੀ ਆਡੀਓ ਬੀਤੇ ਦਿਨੀਂ ਜਾਰੀ ਕੀਤੀ ਗਈ ਸੀ ਅਤੇ ਹੁਣ ਇਸ ਦਾ ਵੀਡੀਓ ਜਾਰੀ ਕੀਤਾ ਗਿਆ ਹੈ । ਇਸ ਗੀਤ ਨੂੰ ਦਿਲਜੀਤ ਤੇ ਸੀਆ ਤੇ ਫ਼ਿਲਮਾਇਆ ਗਿਆ ਹੈ। ਦਿਲਜੀਤ ਦੇ ਫੈਨਸ ਨੂੰ ਇਹ ਗੀਤ ਪਸੰਦ ਆ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ। ਇਸ ਤੋਂ ਪਹਿਲਾਂ ਦਿਲਜੀਤ ਦੋਸਾਂਝ ਦਾ ਗੀਤ ‘ਡੀਲਰ’ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਵੀ ਦਰਸ਼ਕਾਂ ਦੇ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ ।
_90e5ac1c6cec3d2e0ba70c62f951bd9b_1280X720.webp)
ਵਿਸ਼ਵ ਪੱਧਰ ‘ਤੇ ਛਾਏ ਦਿਲਜੀਤ
ਦਿਲਜੀਤ ਦੋਸਾਂਝ ਵਿਸ਼ਵ ਪੱਧਰ ‘ਤੇ ਛਾਏ ਹੋਏ ਹਨ । ਉਨ੍ਹਾਂ ਦੇ ਇਲੂਮਿਨਾਟੀ ਟੂਰ ਨੇ ਕਰੋੜਾਂ ਦਾ ਕੁਲੈਕਸ਼ਨ ਕੀਤਾ ਸੀ । ਇਸ ਸ਼ੋਅ ਦੇ ਕਾਰਨ ਹਜ਼ਾਰਾਂ ਲੋਕਾਂ ਨੂੰ ਰੁਜ਼ਗਾਰ ਵੀ ਹਾਸਲ ਹੋਇਆ ਸੀ । ਇਸ ਦੇ ਨਾਲ ਹੀ ਇਸ ਸ਼ੋਅ ਦੇ ਕਾਰਨ ਸਰਕਾਰ ਦੇ ਮਾਲੀਆ ‘ਚ ਵੀ ਵੱਡਾ ਇਜ਼ਾਫਾ ਹੋਇਆ ਸੀ । ਦਿਲਜੀਤ ਦੋਸਾਂਝ ਵਿਸ਼ਵ ਪੱਧਰ ਦੇ ਸਟਾਰਸ ‘ਚ ਸ਼ਾਮਿਲ ਹਨ ।

ਉਨ੍ਹਾਂ ਨੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਝੰਡਾ ਪੂਰੀ ਦੁਨੀਆ ‘ਚ ਬੁਲੰਦ ਕੀਤਾ ਹੈ।ਦਿਲਜੀਤ ਦੋਸਾਂਝ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕੀਤੀ ਹੈ। ਜਲਦ ਹੀ ਉਹ ਇਮਤਿਆਜ਼ ਅਲੀ ਦੀ ਫ਼ਿਲਮ ‘ਮੈਂ ਵਾਪਸ ਆਊਂਗਾ’ ‘ਚ ਨਜ਼ਰ ਆਉਣਗੇ ।