ਦਿਲਜੀਤ ਦੋਸਾਂਝ ਦਾ ਗੀਤ ‘ਕਯਾ ਕਮਾਲ ਹੈ’ ਰਿਲੀਜ਼,ਗੀਤ ਦੇ ਵੀਡੀਓ ‘ਚ ਦਿੱਸਿਆ ਵੰਡ ਦਾ ਦਰਦ

ਦਿਲਜੀਤ ਦੋਸਾਂਝ ਦਾ ਗੀਤ ‘ਕਯਾ ਕਮਾਲ ਹੈ’ ਗੀਤ ਰਿਲੀਜ਼ ਹੋਇਆ ਹੈ।ਇਸ ਗੀਤ ਨੂੰ ‘ਕਯਾ ਕਮਾਲ ਹੈ-ਬੋਨਸ ਵਰਜ਼ਨ’ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦੇ ਬੋਲ ਇਰਸ਼ਾਦ ਕਾਮਿਲ ਦੇ ਲਿਖੇ ਹੋਏ ਹਨ । ਗੀਤ ‘ਚ ਵੰਡ ਦੇ ਦਰਦ ਨੂੰ ਬਿਆਨ ਕੀਤਾ ਗਿਆ ਹੈ ਅਤੇ ਹਰ ਪਾਸੇ ਲੜਾਈ ਤੇ ਦੰਗਿਆਂ ਤੋਂ ਪੈਦਾ ਹੋਏ ਹਾਲਾਤਾਂ ਨੂੰ ਬਿਆਨ ਕੀਤਾ ਗਿਆ ਹੈ।

By  Shaminder Kaur Kaler June 10th 2026 12:00 PM

ਦਿਲਜੀਤ ਦੋਸਾਂਝ (Diljit Dosanjh) ਦਾ ਗੀਤ ‘ਕਯਾ ਕਮਾਲ ਹੈ’ ਗੀਤ ਰਿਲੀਜ਼ ਹੋਇਆ ਹੈ।ਇਸ ਗੀਤ ਨੂੰ ‘ਕਯਾ ਕਮਾਲ ਹੈ-ਬੋਨਸ ਵਰਜ਼ਨ’ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦੇ ਬੋਲ ਇਰਸ਼ਾਦ ਕਾਮਿਲ ਦੇ ਲਿਖੇ ਹੋਏ ਹਨ । ਗੀਤ ‘ਚ ਵੰਡ ਦੇ ਦਰਦ ਨੂੰ ਬਿਆਨ ਕੀਤਾ ਗਿਆ ਹੈ ਅਤੇ ਹਰ ਪਾਸੇ ਲੜਾਈ ਤੇ ਦੰਗਿਆਂ ਤੋਂ ਪੈਦਾ ਹੋਏ ਹਾਲਾਤਾਂ ਨੂੰ ਬਿਆਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹਰ ਪਾਸੇ ਤਬਾਹੀ ਦਾ ਮੰਜ਼ਰ ਦਿਖਾਈ ਦੇ ਰਿਹਾ ਹੈ।


ਇਹ ਫ਼ਿਲਮ ਇਸੇ ਸ਼ੁੱਕਰਵਾਰ ਯਾਨੀ ਕਿ ਬਾਰਾਂ ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਲੈ ਕੇ ਫੈਨਸ ਵੀ ਕਾਫੀ ਐਕਸਾਈਟਡ ਹਨ। ਇਸ ਤੋਂ ਪਹਿਲਾਂ ਦਿਲਜੀਤ ਇਮਤਿਆਜ਼ ਅਲੀ ਦੇ ਨਾਲ ਫ਼ਿਲਮ ‘ਅਮਰ ਸਿੰਘ ਚਮਕੀਲਾ’ ਲੈ ਕੇ ਆਏ ਸਨ ।

ਇਸ ਫ਼ਿਲਮ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ ਅਤੇ ਮੁੜ ਤੋਂ ਦਿਲਜੀਤ ਇਮਤਿਆਜ਼ ਅਲੀ ਦੇ ਨਾਲ ਫ਼ਿਲਮ ‘ਮੈਂ ਵਾਪਿਸ ਆਊਂਗਾ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ । ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇਨੀਂ ਦਿਨੀਂ ਵਿਦੇਸ਼ ‘ਚ ਆਪਣੇ ਸ਼ੋਅ ‘ਚ ਰੁੱਝੇ ਹੋਏ ਹਨ ਅਤੇ ਜਲਦ ਹੀ ਹੋਰ ਕਈ ਪ੍ਰੋਜੈਕਟਸ ‘ਚ ਵੀ ਨਜ਼ਰ ਆਉਣਗੇ ।


© Copyright Galactic Television & Communications Pvt. Ltd. 2026. All rights reserved.