ਦਿਲਜੀਤ ਦੋਸਾਂਝ ਬਣੇ ‘ਡੀਲਰ’ ਪੁਲਿਸ ਨੇ ਕੀਤਾ ਮੌਕੇ ‘ਤੇ ਕਾਬੂ, ਵੀਡੀਓ ਆਇਆ ਸਾਹਮਣੇ

ਦਿਲਜੀਤ ਦੋਸਾਂਝ ਦੇ ਨਵੇਂ ਗੀਤ ‘ਡੀਲਰ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਗੀਤ ਦੀ ਪਹਿਲੀ ਝਲਕ ਸਾਹਮਣੇ ਆਉਣ ਤੋਂ ਬਾਅਦ ਫੈਨਜ਼ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਸੋਸ਼ਲ ਮੀਡੀਆ ‘ਤੇ ਇਹ ਟੀਜ਼ਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਟੀਜ਼ਰ ਵਿੱਚ ਦਿਲਜੀਤ ਦੋਸਾਂਝ ਦਾ ਖਾਸ ਅਤੇ ਸਟਾਈਲਿਸ਼ ਅੰਦਾਜ਼ ਨਜ਼ਰ ਆ ਰਿਹਾ ਹੈ।

By  Shaminder Kaur Kaler March 10th 2026 11:40 AM -- Updated: March 10th 2026 11:42 AM

ਦਿਲਜੀਤ ਦੋਸਾਂਝ (Diljit Dosanjh) ਦੇ ਨਵੇਂ ਗੀਤ ‘ਡੀਲਰ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਗੀਤ ਦੀ ਪਹਿਲੀ ਝਲਕ ਸਾਹਮਣੇ ਆਉਣ ਤੋਂ ਬਾਅਦ ਫੈਨਜ਼ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਸੋਸ਼ਲ ਮੀਡੀਆ ‘ਤੇ ਇਹ ਟੀਜ਼ਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਟੀਜ਼ਰ ਵਿੱਚ ਦਿਲਜੀਤ ਦੋਸਾਂਝ ਦਾ ਖਾਸ ਅਤੇ ਸਟਾਈਲਿਸ਼ ਅੰਦਾਜ਼ ਨਜ਼ਰ ਆ ਰਿਹਾ ਹੈ। ਛੋਟੀ ਜਿਹੀ ਵੀਡੀਓ ਕਲਿੱਪ ਵਿੱਚ ਗੀਤ ਦੇ ਮਿਊਜ਼ਿਕ ਅਤੇ ਵਿਜ਼ੂਅਲਸ ਦੀ ਝਲਕ ਮਿਲਦੀ ਹੈ,ਜਿਸ ‘ਚ ਦਿਲਜੀਤ ਦੋਸਾਂਝ ਡੀਲਰ ਦੇ ਤੌਰ ‘ਤੇ ਨਜ਼ਰ ਆ ਰਹੇ ਹਨ ।


ਟੀਜ਼ਰ ਦੀ ਸ਼ੁਰੂਆਤ ‘ਚ ਦਿਲਜੀਤ ਕਾਰ ‘ਚ ਆਉਂਦੇ ਨੇ ਅਤੇ ਇੱਕ ਮਾਡਲ ਕੁੜੀ ਦੇ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ । ਏਨੇ ਨੂੰ ਪੁਲਿਸ ਦੀ ਗੱਡੀ ਆਉਂਦੀ ਹੈ। ਜੋ ਕਿ ਦਿਲਜੀਤ ਦੋਸਾਂਝ ਨੂੰ ਗ੍ਰਿਫਤਾਰ ਕਰ ਲੈਂਦੀ ਹੈ। ਦਿਲਜੀਤ ਕਹਿੰਦੇ ਹਨ ਕਿ ‘ਥਾਣੇਦਾਰ ਅੰਕਲ ਗੱਲ ਕੀ ਐ’ ਜਿਸ ਨੇ ਦਰਸ਼ਕਾਂ ਦੀ ਉਤਸੁਕਤਾ ਹੋਰ ਵਧਾ ਦਿੱਤੀ ਹੈ। ਫੈਨਜ਼ ਵੱਲੋਂ ਟੀਜ਼ਰ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਕਮੈਂਟਾਂ ਰਾਹੀਂ ਪੂਰੇ ਗੀਤ ਦੇ ਰਿਲੀਜ਼ ਦੀ ਉਡੀਕ  ਕੀਤੀ ਜਾ ਰਹੀ ਹੈ।


ਦਿਲਜੀਤ ਦੋਸਾਂਝ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਪ੍ਰਸਿੱਧ ਗਾਇਕ ਅਤੇ ਅਦਾਕਾਰ ਹਨ, ਜੋ ਆਪਣੇ ਹਿੱਟ ਗੀਤਾਂ ਅਤੇ ਵਿਲੱਖਣ ਅੰਦਾਜ਼ ਲਈ ਜਾਣੇ ਜਾਂਦੇ ਹਨ। ਉਹ ਅਕਸਰ ਆਪਣੇ ਨਵੇਂ ਪ੍ਰੋਜੈਕਟਾਂ ਬਾਰੇ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨਾਲ ਸਾਂਝੀ ਕਰਦੇ ਰਹਿੰਦੇ ਹਨ। ਦਿਲਜੀਤ ਦੋਸਾਂਝ ਦਾ ਇਹ ਗੀਤ 11 ਮਾਰਚ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। 


ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ 

ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਦਿਲਜੀਤ ਦੋਸਾਂਝ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਦਮ ਰੱਖਿਆ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਸਰਾਹਿਆ ਗਿਆ। 

© Copyright Galactic Television & Communications Pvt. Ltd. 2026. All rights reserved.