ਦਿਲਜੀਤ ਦੋਸਾਂਝ, ਸੀਆ, ਡੇਵਿਡ ਗੁਏਟਾ ਦਾ ਕੌਮਾਂਤਰੀ ਗੀਤ ‘ਰਾਂਝਾ’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ

ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਦਿਨ-ਬ-ਦਿਨ ਵੱਧ ਫੁਲ ਰਹੀ ਹੈ ਅਤੇ ਪੰਜਾਬੀ ਮਿਊਜ਼ਿਕ ਨੂੰ ਵਿਸ਼ਵ ਪੱਧਰ ‘ਤੇ ਪੰਜਾਬੀ ਗਾਇਕਾਂ ਦਾ ਵੱਡਾ ਯੋਗਦਾਨ ਰਿਹਾ ਹੈ । ਇਸ ‘ਚ ਦਿਲਜੀਤ ਦੋਸਾਂਝ, ਕਰਣ ਔਜਲਾ ਸ਼ੁਭ ‘ਤੇ ਹੋਰ ਪੰਜਾਬੀ ਗਾਇਕਾਂ ਦਾ ਵੱਡਾ ਯੋਗਦਾਨ ਰਿਹਾ ਹੈ। ਹੁਣ ਇੱਕ ਵਾਰ ਮੁੜ ਤੋਂ ਦਿਲਜੀਤ ਦੋਸਾਂਝ, ਸੀਆ ਤੇ ਡੇਵਿਡ ਗੁਏਟਾ ਨੇ ਆਪਣੇ ਕੌਮਾਂਤਰੀ ਗੀਤ ‘ਰਾਂਝਾ’ ਦੇ ਨਾਲ ਧੱਕ ਪਾਈ ਹੈ।

By  Shaminder Kaur Kaler March 14th 2026 03:38 PM

ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਦਿਨ-ਬ-ਦਿਨ ਵੱਧ ਫੁਲ ਰਹੀ ਹੈ ਅਤੇ ਪੰਜਾਬੀ ਮਿਊਜ਼ਿਕ ਨੂੰ ਵਿਸ਼ਵ ਪੱਧਰ ‘ਤੇ ਪੰਜਾਬੀ ਗਾਇਕਾਂ ਦਾ ਵੱਡਾ ਯੋਗਦਾਨ ਰਿਹਾ ਹੈ । ਇਸ ‘ਚ ਦਿਲਜੀਤ ਦੋਸਾਂਝ, (Diljit Dosanjh) ਕਰਣ ਔਜਲਾ ਸ਼ੁਭ ‘ਤੇ ਹੋਰ ਪੰਜਾਬੀ ਗਾਇਕਾਂ ਦਾ ਵੱਡਾ ਯੋਗਦਾਨ ਰਿਹਾ ਹੈ। ਹੁਣ ਇੱਕ ਵਾਰ ਮੁੜ ਤੋਂ ਦਿਲਜੀਤ ਦੋਸਾਂਝ, ਸੀਆ ਤੇ ਡੇਵਿਡ ਗੁਏਟਾ ਨੇ ਆਪਣੇ ਕੌਮਾਂਤਰੀ ਗੀਤ ‘ਰਾਂਝਾ’ ਦੇ ਨਾਲ ਧੱਕ ਪਾਈ ਹੈ। ਇਸ ਦੀ ਗੂੰਜ ਪੰਜਾਬ ਤੋਂ ਲੈ ਕੇ ਪੈਰਿਸ ਅਤੇ ਉਸ ਤੋਂ ਵੀ ਅੱਗੇ ਤੱਕ ਸੁਣਾਈ ਦੇ ਰਹੀ ਹੈ। ਦਿਲਜੀਤ ਦੋਸਾਂਝ ਨੇ ਆਸਟ੍ਰੇਲੀਆਈ ਪੌਪ ਸਟਾਰ ਸੀਆ ਅਤੇ ਈਡੀਐਮ ਦੇ ਦਿੱਗਜ਼ ਡੇਵਿਡ ਗੁਏਟਾ ਦੇ ਨਾਲ ਇਸ ਗਾਣੇ ਨੂੰ ਬਣਾਇਆ ਹੈ। ਜੋ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। 


ਟੋਰਾਂਟੋ ‘ਚ ਸੁਣਨ ਦਾ ਅਨੁਭਵ 

ਇਸ ਗਾਣੇ ‘ਚ ਅਧਿਕਾਰਕ ਤੌਰ ‘ਤੇ ਰਿਲੀਜ਼ ਕਰਨ ਤੋਂ ਪਹਿਲਾਂ ਮੈਟਰੋਪਾਲਟਿਨ ਯੂਨੀਵਰਸਿਟੀ ਦੇ ਕੁਝ ਵਿਦਿਆਰਥੀਆਂ ਨੂੰ ਇਹ ਗੀਤ ਸੁਣਨ ਨੂੰ ਮਿਲਿਆ । ਬਿੱਲਬੋਰਡ ਕੈਨੇਡਾ ਦੇ ਮੁਤਾਬਕ ਦਸ ਮਾਰਚ ਨੂੰ ਇੱਕ ਯੂਨੀਵਰਸਿਟੀ ਦੇ ਸਿਲੇਬਸ ਦੇ ਦੌਰਾਨ ‘ਰਾਂਝਾ’ ਗੀਤ ਸੁਣਿਆ ਜਿਸ ‘ਚ ਦਿਲਜੀਤ ਦੋਸਾਂਝ ਦੇ ਵਿਸ਼ਵ ਪੱਧਰ ‘ਤੇ ਵੱਧਦੇ ਪ੍ਰਭਾਵ ਦਾ ਅਧਿਐਨ ਕੀਤਾ ਜਾਂਦਾ ਹੈ।

ਗੀਤ ਦੇ ਪੰਜਾਬੀ ‘ਚ ਬੋਲ ਅਤੇ ਡੇਵਿਡ ਗੁਏਟਾ ਦੀਆਂ ਧੁਨਾਂ ਤੇ ਸੀਆ ਨੇ ਆਪਣੀ ਪੌਪ ਗਾਇਕੀ ਦਾ ਜਾਦੂ ਬਿਖੇਰਿਆ ਹੈ।ਦਿਲਜੀਤ ਦੋਸਾਂਝ ਨੇ ਇਸ ਗੀਤ ਦਾ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। 

© Copyright Galactic Television & Communications Pvt. Ltd. 2026. All rights reserved.