ਗਾਇਕ ਰਮਨ ਲਖੇਸਰ ਦੇ ਗੀਤ ‘ਮਾਈ ਵਰਲਡ-2’ ਕਾਰਨ ਵਿਵਾਦ, ‘ਬਾਦਲਾਂ ਦਾ ਗੜ੍ਹ ਥਾਣਾ ਲੰਬੀ ਬੱਲੀਏ’ ਲਾਈਨ ਨੂੰ ਹਟਾਇਆ ਗਿਆ

ਗਾਇਕ ਰਮਨ ਲਖੇਸਰ ਦਾ ਗੀਤ ‘ਮਾਈ ਵਰਲਡ-2’ ਨੂੰ ਵਿਵਾਦ ਖੜ੍ਹਾ ਹੋ ਗਿਆ ਹੈ। ਇਹ ਗੀਤ ਬੀਤੇ ਸਾਲ ਛੇ ਮਈ ਨੂੰ ਰਿਲੀਜ਼ ਹੋਇਆ ਸੀ । ਪਰ ਹੁਣ ਇਸ ਗੀਤ ਵਿਚੋਂ ਇੱਕ ਲਾਈਨ ‘ਜਾਣਦਾ ਨਿਆਣਾ ਕੀ ਸਿਆਣਾ ਬੱਲੀਏ, ਬਾਦਲਾਂ ਦਾ ਗੜ੍ਹ ਥਾਣਾ ਲੰਬੀ ਬੱਲੀਏ’ ਲਾਈਨ ਨੂੰ ਹਟਾ ਦਿੱਤਾ ਗਿਆ ਹੈ।

By  Shaminder Kaur Kaler February 27th 2026 03:19 PM

ਗਾਇਕ ਰਮਨ ਲਖੇਸਰ (Raman Lakhesar) ਦਾ ਗੀਤ ‘ਮਾਈ ਵਰਲਡ-2’ ਨੂੰ ਵਿਵਾਦ ਖੜ੍ਹਾ ਹੋ ਗਿਆ ਹੈ। ਇਹ ਗੀਤ ਬੀਤੇ ਸਾਲ ਛੇ ਮਈ ਨੂੰ ਰਿਲੀਜ਼ ਹੋਇਆ ਸੀ । ਪਰ ਹੁਣ ਇਸ ਗੀਤ ਵਿਚੋਂ ਇੱਕ ਲਾਈਨ ‘ਜਾਣਦਾ ਨਿਆਣਾ ਕੀ ਸਿਆਣਾ ਬੱਲੀਏ, ਬਾਦਲਾਂ ਦਾ ਗੜ੍ਹ ਥਾਣਾ ਲੰਬੀ ਬੱਲੀਏ’ ਲਾਈਨ ਨੂੰ ਹਟਾ ਦਿੱਤਾ ਗਿਆ ਹੈ। ਇਸ ਗੀਤ ਦੇ ਬੋਲ ਖੁਦ ਰਮਨ ਲਖੇਸਰ ਦੇ ਵੱਲੋਂ ਲਿਖੇ ਗਏ ਸਨ ਅਤੇ ਇਸ ਗੀਤ ਨੂੰ ਵਿਵਾਦ ਦਾ ਕਾਰਨ ਮਹਿਜ਼ ‘ਬਾਦਲਾਂ’ ਦੇ ਨਾਂਅ ਦਾ ਜ਼ਿਕਰ ਕਰਨਾ ਹੈ।


ਗਾਇਕ ਦਾ ਕਹਿਣਾ ਹੈ ਕਿ ਇਹ ਲਾਈਨ ਕਿਸੇ ਨੇ ਕਹਿ ਕੇ ਨਹੀਂ ਪਵਾਈ, ਬਲਕਿ ਉਹ ਇਸ ਇਲਾਕੇ ਦਾ ਰਹਿਣ ਵਾਲਾ ਹੈ। ਇਸ ਕਰਕੇ ਕੁਦਰਤੀ ਉਸ ਦੇ ਦਿਮਾਗ ‘ਚ ਇਹ ਲਾਈਨ ਆਈ ਤੇ ਉਸ ਨੇ ਆਪਣੇ ਗੀਤ ਦੇ ਬੋਲਾਂ ‘ਚ ਇਸ ਲਾਈਨ ਨੂੰ ਸ਼ਾਮਿਲ ਕਰ ਲਿਆ।ਗਾਇਕ ਨੇ ਗੀਤ ਦੇ ਜ਼ਰੀਏ ਬਾਦਲਾਂ ਦੀ ਤਾਰੀਫ ਦੇ ਇਲਜ਼ਾਮਾਂ ਨੂੰ ਵੀ ਸਿਰੇ ਤੋਂ ਨਕਾਰਿਆ । 


ਯੂਥ ਅਕਾਲੀ ਦਲ ਦਾ ਕਰੜਾ ਪ੍ਰਤੀਕਰਮ 

ਇਸ ਮੁੱਦੇ ਨੂੰ ਲੈ ਕੇ ਯੂਥ ਅਕਾਲੀ ਦਲ ਦੇ ਵੱਲੋਂ ਕਰੜਾ ਪ੍ਰਤੀਕਰਮ ਸਾਹਮਣੇ ਆਇਆ ਹੈ।ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦਾ ਕਹਿਣਾ ਹੈ ਕਿ ਸਰਕਾਰ ਬੁਖਲਾਹਟ ‘ਚ ਆ ਚੁੱਕੀ ਹੈ ਅਤੇ ਹੁਣ ਗੀਤਾਂ ‘ਤੇ ਵੀ ‘ਸੈਂਸਰਸ਼ਿਪ’ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ।ਕਰੀਬ ਨੌ ਮਹੀਨੇ ਪਹਿਲਾਂ ਰਿਲੀਜ਼ ਹੋਏ ਇਸ ਗੀਤ ਨੂੰ ਵੀਹ ਮਿਲੀਅਨਸ ਦੇ ਕਰੀਬ ਵਿਊਜ਼ ਮਿਲ ਚੁੱਕੇ ਹਨ। 

© Copyright Galactic Television & Communications Pvt. Ltd. 2026. All rights reserved.