ਬੱਬੂ ਮਾਨ ਤੇ ਦੇਬੀ ਮਖਸੂਸਪੁਰੀ ਦਾ ਗੀਤ ‘ਕੀ ਕਰੀਏ’ ਰਿਲੀਜ਼, ਦੋਵਾਂ ਦੀ ਜੁਗਲਬੰਦੀ ਫੈਨਸ ਨੂੰ ਆ ਰਹੀ ਪਸੰਦ

ਬੱਬੂ ਮਾਨ ਤੇ ਦੇਬੀ ਮਖਸੂਸਪੁਰੀ ਦਾ ਗੀਤ ‘ਕੀ ਕਰੀਏ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਫੈਨਸ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਗੀਤ ਦੇ ਬੋਲ ਬੱਬੂ ਮਾਨ ਤੇ ਦੇਬੀ ਮਖਸੂਸਪੁਰੀ ਦੇ ਵੱਲੋਂ ਲਿਖੇ ਗਏ ਹਨ ।

By  Shaminder Kaur Kaler November 20th 2025 01:30 PM

ਬੱਬੂ ਮਾਨ (Babbu Maan) ਤੇ ਦੇਬੀ ਮਖਸੂਸਪੁਰੀ (Debi Makhsoospuri ) ਦਾ ਗੀਤ ‘ਕੀ ਕਰੀਏ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਫੈਨਸ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਗੀਤ ਦੇ ਬੋਲ ਬੱਬੂ ਮਾਨ ਤੇ ਦੇਬੀ ਮਖਸੂਸਪੁਰੀ ਦੇ ਵੱਲੋਂ ਲਿਖੇ ਗਏ ਹਨ ।ਗੀਤ ਦੇ ਵੀਡੀਓ ਦਾ ਫ਼ਿਲਮਾਂਕਣ ਦੋਵਾਂ ਗਾਇਕਾਂ ਤੇ ਕੀਤਾ ਗਿਆ ਹੈ ।ਪਰ ਗੀਤ ਦੇ ਲੀਡ ਵੀਡੀਓ ‘ਚ ਬੱਬੂ ਮਾਨ ਨਜ਼ਰ ਆ ਰਹੇ ਹਨ । ਇਸ ਗੀਤ ‘ਚ ਇੱਕ ਕੁੜੀ ਦੇ ਰਵੱਈਏ ਦਾ ਉਲੇਖ ਕੀਤਾ ਗਿਆ ਹੈ ਜੋ ਮੁੰਡੇ ਦੇ ਨਾਲ ਬੇਵਫਾਈ ਕਰਦੀ ਹੈ ਅਤੇ ਇਸ ਗੀਤ ‘ਚ ਇਸ ਬੇਵਫਾਈ ਨੂੰ ਬਹੁਤ ਹੀ ਖੂਬਸੂਰਤੀ ਦੇ ਨਾਲ ਦੋਵਾਂ ਗਾਇਕਾਂ ਨੇ ਬਿਆਨ ਕੀਤਾ ਹੈ। 


ਬੱਬੂ ਮਾਨ ਦਾ ਵਰਕ ਫ੍ਰੰਟ 

ਬੱਬੂ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਤੇ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਜਦੋਂਕਿ ਦੇਬੀ ਮਖਸੂਸਪੁਰੀ ਕਮਾਲ ਦੇ ਗੀਤਕਾਰ ਹਨ ਅਤੇ ਗਾਇਕੀ ਦੇ ਖੇਤਰ ‘ਚ ਵੀ ਸਰਗਰਮ ਹਨ ।

ਦੇਬੀ ਮਖਸੂਸਪੁਰੀ ਹੁਣ ਤੱਕ ਕਈ ਹਿੱਟ ਗੀਤ ਗਾ ਚੁੱਕੇ ਹਨ ਅਤੇ ਪਿਛਲੇ ਲੰਮੇ ਅਰਸੇ ਤੋਂ ਇੰਡਸਟਰੀ ‘ਚ ਸਰਗਰਮ ਹਨ ।ਦੇਬੀ ਵਧੀਆ ਗਾਇਕ, ਗੀਤਕਾਰ ਹੋਣ ਦੇ ਨਾਲ ਨਾਲ ਵਧੀਆ ਸਪੋਰਟਸ ਪਰਸਨ ਵੀ ਰਹਿ ਚੁੱਕੇ ਹਨ । 

© Copyright Galactic Television & Communications Pvt. Ltd. 2026. All rights reserved.