ਬਾਣੀ ਸੰਧੂ ਦਾ ਨਵਾਂ ਗੀਤ ‘ਇਸ਼ਕ ਖੁਮਾਰੀ’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ
ਬਾਣੀ ਸੰਧੂ ਦਾ ਨਵਾਂ ਗੀਤ ‘ਇਸ਼ਕ ਖੁਮਾਰੀ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਜੋਤ ਵਿਰਕ ਨੇ ਲਿਖੇ ਹਨ ਅਤੇ ਇਸ ਗੀਤ ‘ਚ ਬਾਣੀ ਸੰਧੂ ਨੇ ਇਸ਼ਕ ਖੁਮਾਰੀ ਦੀ ਗੱਲ ਕੀਤੀ ਹੈ । ਕਿਵੇਂ ਇੱਕ ਕੁੜੀ ਆਪਣੇ ਮਹਿਬੂਬ ਦੇ ਸੁਫ਼ਨਿਆਂ ‘ਚ ਗੁਆਚੀ ਰਹਿੰਦੀ ਹੈ।
ਬਾਣੀ ਸੰਧੂ (Baani Sandhu) ਦਾ ਨਵਾਂ ਗੀਤ ‘ਇਸ਼ਕ ਖੁਮਾਰੀ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਬੋਲ ਜੋਤ ਵਿਰਕ ਨੇ ਲਿਖੇ ਹਨ ਅਤੇ ਇਸ ਗੀਤ ‘ਚ ਬਾਣੀ ਸੰਧੂ ਨੇ ਇਸ਼ਕ ਖੁਮਾਰੀ ਦੀ ਗੱਲ ਕੀਤੀ ਹੈ । ਕਿਵੇਂ ਇੱਕ ਕੁੜੀ ਆਪਣੇ ਮਹਿਬੂਬ ਦੇ ਸੁਫ਼ਨਿਆਂ ‘ਚ ਗੁਆਚੀ ਰਹਿੰਦੀ ਹੈ।ਗੀਤ ‘ਚ ਉਹ ਮੁਟਿਆਰ ਅਤੇ ਗੱਭਰੂ ਦੀਆਂ ਸਿਫਤਾਂ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ।

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਬਾਣੀ ਸੰਧੂ ਦੀ ਆਵਾਜ਼ ‘ਚ ਕਈ ਗੀਤ ਰਿਲੀਜ਼ ਹੋਏ ਹਨ ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ।

ਬਾਣੀ ਸੰਧੂ ਫ਼ਿਲਮ ‘ਚ ਕਰ ਚੁੱਕੀ ਹੈ ਅਦਾਕਾਰੀ
ਬਾਣੀ ਸੰਧੂ ਗੀਤਾਂ ਦੇ ਨਾਲ–ਨਾਲ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੀ ਹੈ। ਉਸ ਨੇ ਪਾਲੀਵੁੱਡ ‘ਚ ‘ਮੈਡਲ’ ਫ਼ਿਲਮ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਏ ਸਨ। ਇਸ ਫ਼ਿਲਮ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਸਰਾਹਿਆ ਗਿਆ ਸੀ।
ਬਾਣੀ ਸੰਧੂ ਬੈਂਕ ‘ਚ ਕਰਦੀ ਸੀ ਨੌਕਰੀ
ਬਾਣੀ ਸੰਧੂ ਬੈਂਕ ‘ਚ ਨੌਕਰੀ ਕਰਦੀ ਸੀ, ਪਰ ਉਸ ਨੂੰ ਸੰਗੀਤ ਦੇ ਨਾਲ ਏਨਾਂ ਜ਼ਿਆਦਾ ਮੋਹ ਸੀ ਕਿ ਉਸ ਨੇ ਆਪਣੀ ਬੈਂਕ ਦੀ ਨੌਕਰੀ ਛੱਡ ਕੇ ਸੰਗੀਤ ਦੇ ਦੇ ਖੇਤਰ ‘ਚ ਆ ਗਈ ।