‘ਧਰੁੰਧਰ-2’ ਦੇ ਮਿਊਜ਼ਿਕ ਲਾਂਚ ‘ਤੇ ਜੈਸਮੀਨ ਸੈਂਡਲਾਸ ਨੇ ਸ਼ੋਅ ਦੇ ਦੌਰਾਨ ਆਪਣੇ ਗੀਤ ‘ਜਾਈਏ ਸੱਜਣਾ’ ਨੂੰ ਖੁੱਬ ਕੇ ਗਾਇਆ

‘ਧਰੁੰਧਰ 2’ ਫ਼ਿਲਮ ਕੱਲ੍ਹ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਕਈ ਈਵੈਂਟ ਕਰਵਾਏ ਜਾ ਰਹੇ ਹਨ । ਇਸ ਦੇ ਨਾਲ ਹੀ ਇਸ ਫ਼ਿਲਮ ਦੇ ਮਿਊਜ਼ਿਕ ਲਾਂਚ ਦੇ ਮੌਕੇ ‘ਤੇ ਗਾਇਕਾ ਜੈਸਮੀਨ ਸੈਂਡਲਾਸ ਪਹੁੰਚੀ । ਇਸ ਮੌਕੇ ‘ਤੇ ਉਸ ਨੇ ਆਪਣੇ ਗੀਤ ਤੇ ਵਾਈਬਸ ਦੇ ਨਾਲ ਸਮਾਂ ਬੰਨ੍ਹ ਦਿੱਤਾ । ਸਤਿੰਦਰ ਸਰਤਾਜ ਹਾਲਾਂਕਿ ਇਸ ਮੌਕੇ ‘ਤੇ ਮੌਜੂਦ ਨਹੀਂ ਸਨ । ਪਰ ਜੈਸਮੀਨ ਸੈਂਡਲਾਸ ਨੇ ਆਪਣੀ ਪਰਫਾਰਮੈਂਸ ਦੇ ਨਾਲ ਉਨ੍ਹਾਂ ਦੀ ਮੌਜੂਦਗੀ ਵੀ ਦਰਜ ਕਰਵਾਈ ।

By  Shaminder Kaur Kaler March 18th 2026 03:42 PM

‘ਧਰੁੰਧਰ 2’ ਫ਼ਿਲਮ ਕੱਲ੍ਹ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਕਈ ਈਵੈਂਟ ਕਰਵਾਏ ਜਾ ਰਹੇ ਹਨ । ਇਸ ਦੇ ਨਾਲ ਹੀ ਇਸ ਫ਼ਿਲਮ ਦੇ ਮਿਊਜ਼ਿਕ ਲਾਂਚ ਦੇ ਮੌਕੇ ‘ਤੇ ਗਾਇਕਾ ਜੈਸਮੀਨ ਸੈਂਡਲਾਸ ਪਹੁੰਚੀ । ਇਸ ਮੌਕੇ ‘ਤੇ ਉਸ ਨੇ ਆਪਣੇ ਗੀਤ ਤੇ ਵਾਈਬਸ ਦੇ ਨਾਲ ਸਮਾਂ ਬੰਨ੍ਹ ਦਿੱਤਾ । ਸਤਿੰਦਰ ਸਰਤਾਜ ਹਾਲਾਂਕਿ ਇਸ ਮੌਕੇ ‘ਤੇ ਮੌਜੂਦ ਨਹੀਂ ਸਨ ।ਪਰ ਜੈਸਮੀਨ ਸੈਂਡਲਾਸ ਨੇ ਆਪਣੀ ਪਰਫਾਰਮੈਂਸ ਦੇ ਨਾਲ ਉਨ੍ਹਾਂ ਦੀ ਮੌਜੂਦਗੀ ਵੀ ਦਰਜ ਕਰਵਾਈ । ਦੱਸ ਦਈਏ ਕਿ ਇਸ ਗੀਤ ਦੇ ਬੋਲ ਜੈਸਮੀਨ ਸੈਂਡਲਾਸ ਤੇ ਸਤਿੰਦਰ ਸਰਤਾਜ ਦੇ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਦਿੱਤਾ ਹੈ ਸ਼ਾਸਵਤ ਸਚਦੇਵ ਨੇ ।ਟੀ-ਸੀਰੀਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ।


ਰਣਵੀਰ ਸਿੰਘ ਇਸ ਫ਼ਿਲਮ ‘ਚ ਡਬਲ ਰੋਲ ‘ਚ ਹਨ।ਫ਼ਿਲਮ ‘ਚ ਉਹ ਜਸਕੀਰਤ ਸਿੰਘ ਅਤੇ ਹਮਜਾ ਅਲੀ ਮਜਾਰੀ ਦੇ ਰੋਲ ‘ਚ ਦਿਖਾਈ ਦੇ ਰਹੇ ਹਨ। ਜਦੋਂਕਿ ਸੰਜੇ ਦੱਤ ਐੱਸਪੀ ਅਸਲਮ ਚੌਧਰੀ ਅਤੇ ਮੇਜਰ ਇਕਬਾਲ ਦੇ ਕਿਰਦਾਰ ‘ਚ ਅਰਜੁਨ ਰਾਮਪਾਲ ਨਜ਼ਰ ਆ ਰਹੇ ਹਨ। ਇਸ ਫ਼ਿਲਮ ਦੀ ਡਾਇਰੈਕਸ਼ਨ ਆਦਿਤਿਆ ਧਰ ਦੇ ਵੱਲੋਂ ਕੀਤੀ ਗਈ ਹੈ ।


ਇਸ ਫ਼ਿਲਮ ਦਾ ਦਰਸ਼ਕਾਂ ਦੇ ਵੱਲੋਂ ਵੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ । ਇਸ ਫ਼ਿਲਮ ਦੇ ਪਹਿਲੇ ਭਾਗ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ਅਤੇ ਹੁਣ ਦੂਜੇ ਭਾਗ ਦਾ ਬੇਸਬਰੀ ਦੇ ਨਾਲ ਦਰਸ਼ਕ ਇੰਤਜ਼ਾਰ ਕਰ ਰਹੇ ਹਨ ।ਪਰ ਹੁਣ ਉਡੀਕ ਦੀਆਂ ਘੜੀਆਂ ਖਤਮ ਹੋ ਗਈਆਂ ਹਨ ਅਤੇ ਕੱਲ੍ਹ ਨੂੰ ਇਹ ਫ਼ਿਲਮ ਸਿਨੇਮਾਂ ਘਰਾਂ ‘ਚ ਰਿਲੀਜ਼ ਹੋ ਜਾਵੇਗੀ।


© Copyright Galactic Television & Communications Pvt. Ltd. 2026. All rights reserved.