ਅਰਿਜੀਤ ਸਿੰਘ ਦਾ ਨਵਾਂ ਰੋਮਾਂਟਿਕ ਗੀਤ ‘ਫਿਤਰਤੇਂ’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ
ਅਰਿਜੀਤ ਸਿੰਘ ਦਾ ਨਵਾਂ ਰੋਮਾਂਟਿਕ ਗੀਤ ‘ਫਿਤਰਤੇਂ’ ਰਿਲੀਜ਼ ਹੋ ਚੁੱਕਿਆ ਹੈ। ਦੋ ਦਿਲਾਂ ਦੇ ਦਰਮਿਆਨ ਪਲ ਰਹੇ ਪਿਆਰ ਨੂੰ ਇਸ ਗੀਤ ‘ਚ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।ਇਸ ਗੀਤ ਨੂੰ ਰੌਣਕ ਫੁਕਾਨ ਨੇ ਆਪਣੇ ਸੰਗੀਤ ਦੇ ਨਾਲ ਸ਼ਿੰਗਾਰਿਆ ਹੈ ਅਤੇ ਇਸ ਗੀਤ ਦੇ ਬੋਲ ਸੈਯਦ ਆਮਿਰ ਹੁਸੈਨ ਤੇ ਸੋਹਮ ਮਜ਼ੂਮਦਾਰ ਦੀ ਕਲਮ ਚੋਂ ਨਿਕਲੇ ਨੇ ।
ਅਰਿਜੀਤ ਸਿੰਘ (Arijit Singh) ਦਾ ਨਵਾਂ ਰੋਮਾਂਟਿਕ ਗੀਤ ‘ਫਿਤਰਤੇਂ’ ਰਿਲੀਜ਼ ਹੋ ਚੁੱਕਿਆ ਹੈ। ਦੋ ਦਿਲਾਂ ਦੇ ਦਰਮਿਆਨ ਪਲ ਰਹੇ ਪਿਆਰ ਨੂੰ ਇਸ ਗੀਤ ‘ਚ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।ਇਸ ਗੀਤ ਨੂੰ ਰੌਣਕ ਫੁਕਾਨ ਨੇ ਆਪਣੇ ਸੰਗੀਤ ਦੇ ਨਾਲ ਸ਼ਿੰਗਾਰਿਆ ਹੈ ਅਤੇ ਇਸ ਗੀਤ ਦੇ ਬੋਲ ਸੈਯਦ ਆਮਿਰ ਹੁਸੈਨ ਤੇ ਸੋਹਮ ਮਜ਼ੂਮਦਾਰ ਦੀ ਕਲਮ ਚੋਂ ਨਿਕਲੇ ਨੇ । ਜਿਨ੍ਹਾਂ ਨੇ ਆਪਣੀ ਬਿਹਤਰੀਨ ਲੇਖਣੀ ਦੇ ਨਾਲ ਇਸ ਗੀਤ ‘ਚ ਗਾਗਰ ‘ਚ ਸਾਗਰ ਭਰਨ ਦੀ ਕੋਸ਼ਿਸ਼ ਕੀਤੀ ਹੈ। ਗੀਤ ਦੇ ਵੀਡੀਓ ਵੀਡੀਓ ‘ਚ ਸਨਮ ਜੌਹਰ ਤੇ ਕਨਿਕਾ ਕਪੂਰ ਨਜ਼ਰ ਆ ਰਹੇ ਹਨ । ਜਿਨ੍ਹਾਂ ਨੇ ਗੀਤ ਦੀ ਲੇਖਣੀ ਤੇ ਗਾਇਕੀ ਨੂੰ ਆਪਣੀ ਅਦਾਕਾਰੀ ਦੇ ਨਾਲ ਪਰਦੇ ਤੇ ਬਾਖੂਬੀ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ। ਗੀਤ ਵਿਚਲੇ ਰੋਮਾਂਸ ਨੂੰ ਪਰਦੇ ਤੇ ਬੇਹੱਦ ਸ਼ਾਨਦਾਰ ਤਰੀਕੇ ਨਾਲ ਨਿਭਾਇਆ ਹੈ।ਜਿਸ ਨੂੰ ਵੇਖ ਕੇ ਹਰ ਕਿਸੇ ਨੂੰ ਆਪਣੇ ਪਿਆਰ ਦੀ ਯਾਦ ਆ ਜਾਂਦੀ ਹੈ।

ਗੀਤ ਦਾ ਹਿੱਸਾ ਬਣਨਾ ਸਨਮ ਜੌਹਰ ਲਈ ਵੱਡੀ ਗੱਲ
ਸਨਮ ਜੌਹਰ ਦਾ ਕਹਿਣਾ ਹੈ ਕਿ “ਅਰਿਜੀਤ ਸਿੰਘ ਦੇ ਇਸ ਗਾਣੇ ਦਾ ਹਿੱਸਾ ਬਣਨਾ ਇੱਕ ਵੱਡਾ ਪਲ ਹੈ। ਉਨ੍ਹਾਂ ਦੀ ਆਵਾਜ਼ ਕਿਸੇ ਵੀ ਸਧਾਰਣ ਭਾਵਨਾ ਨੂੰ ਵੀ ਨਾ ਭੁੱਲਣਯੋਗ ਬਣਾ ਦਿੰਦੀ ਹੈ।‘ਫਿਤਰਤੇਂ’ ਗੀਤ ਪੂਰੀ ਤਰ੍ਹਾਂ ਰੋਮਾਂਸ ਤੇ ਅਧਾਰਿਤ ਹੈ ਅਤੇ ਅਰਿਜੀਤ ਦੀ ਆਵਾਜ਼ ਇਸ ਨੂੰ ਹੋਰ ਵੀ ਜਾਦੂਈ ਬਣਾ ਦਿੰਦੀ ਹੈ।ਟਾਈਮਸ ਮਿਊਜ਼ਿਕ ਦੇ ਨਾਲ ਏਨੇ ਖ਼ਾਸ ਪ੍ਰੋਜੈਕਟ ‘ਚ ਫਿਰ ਤੋਂ ਕੰਮ ਕਰਕੇ ਬੜੀ ਖੁਸ਼ੀ ਹੋਈ”।

ਕਨਿਕਾ ਕਪੂਰ ਨੇ ਵੀ ਦਿੱਤਾ ਪ੍ਰਤੀਕਰਮ
ਗੀਤ ‘ਚ ਬਤੌਰ ਮਾਡਲ ਕੰਮ ਕਰਨ ਵਾਲੀ ਕਨਿਕਾ ਕਪੂਰ ਦਾ ਕਹਿਣਾ ਹੈ ਕਿ ‘ਜਦੋਂ ਮੈਂ ਪਹਿਲੀ ਵਾਰ ‘ਫਿਤਰਤੇਂ’ ਸੁਣਿਆ ਤਾਂ ਉਦੋਂ ਹੀ ਸਮਝ ਗਈ ਸੀ ਕਿ ਅਰਿਜੀਤ ਸਿੰਘ ਨੇ ਇੱਕ ਖ਼ੂਬਸੂਰਤ ਗੀਤ ਰਚਿਆ ਹੈ।ਉਨ੍ਹਾਂ ਦੀ ਆਵਾਜ਼ ਇੱਕ ਮੁਲਾਇਮ ਤੀਬਰਤਾ ਜੋੜਦੀ ਹੈ, ਜੋ ਪੂਰੀ ਕਹਾਣੀ ਨੂੰ ਉੱਚ ਪੱਧਰ ਤੱਕ ਪਹੁੰਚਾ ਦਿੰਦੀ ਹੈ।ਇਸ ਗਾਣੇ ਦੀ ਸ਼ੂਟਿੰਗ ਇੱਕ ਪਿਆਰੀ ਯਾਦ ਨੂੰ ਜੀਣ ਵਰਗਾ ਮਹਿਸੂਸ ਕਰਵਾਉਂਦੀ ਹੈ।ਉਮੀਦ ਹੈ ਕਿ ਲੋਕ ਵੀ ਇਸ ਨੂੰ ਓਨੀ ਹੀ ਗਹਿਰਾਈ ਨਾਲ ਪਸੰਦ ਕਰਨਗੇ”।
ਇਸ ਦੇ ਨਾਲ ਹੀ ਟਾਈਮਸ ਮਿਊਜ਼ਿਕ ਦੇ ਸੀਈਓ ਸੁੰਦਰ ਠਾਕੁਰ ਦਾ ਕਹਿਣਾ ਹੈ ਕਿ ‘ਅਰਿਜੀਤ ਸਿੰਘ ਦਾ ਹਰ ਟ੍ਰੈਕ ਇੱਕ ਸੱਭਿਆਚਾਰਕ ਪਲ ਵਰਗਾ ਹੁੰਦਾ ਹੈ ਅਤੇ ‘ਫਿਤਰਤੇਂ’ ਇਸ ਸੀਜ਼ਨ ਦਾ ਸਭ ਤੋਂ ਬਿਹਤਰੀਨ ਗੀਤ ਹੈ। ਤਿਉਹਾਰਾਂ ਦੇ ਜਾਦੂ ਨੂੰ ਮਹਿਸੂਸ ਕਰਨ ਦਾ ਇਸ ਤੋਂ ਜ਼ਿਆਦਾ ਵਧੀਆ ਤਰੀਕਾ ਹੋਰ ਕੋਈ ਹੋ ਨਹੀਂ ਸਕਦਾ”।