ਯੋਗਰਾਜ ਸਿੰਘ ਤੋਂ ਬਾਅਦ ਹੁਣ ਗਾਇਕ ਵਰਿੰਦਰ ਬਰਾੜ ਦਾ ਨਵਾਂ ਗੀਤ ‘911’ ਵਿਵਾਦਾਂ ‘ਚ, ਮਾਡਲ ਨੂੰ ਟੇਬਲ ਦੇ ਤੌਰ ‘ਤੇ ਗੀਤ ‘ਚ ਕੀਤਾ ਇਸਤੇਮਾਲ

ਯੋਗਰਾਜ ਸਿੰਘ ਦੇ ਵੱਲੋਂ ‘ਲੁਖਾ’ ਨਾਂਅ ਦੀ ਵੈੱਬ ਸੀਰੀਜ਼ ‘ਚ ਮਹਿਲਾਵਾਂ ਖਿਲਾਫ ਇਸਤੇਮਾਲ ਕੀਤੀ ਗਈ ਭੱਦੀ ਸ਼ਬਦਾਵਲੀ ਦਾ ਮਾਮਲਾ ਹਾਲੇ ਸੁਲਝਿਆ ਵੀ ਨਹੀਂ ਸੀ ਕਿ ਹੁਣ ਗਾਇਕ ਵਰਿੰਦਰ ਬਰਾੜ ਆਪਣੇ ਗੀਤ ਕਾਰਨ ਚਰਚਾ ‘ਚ ਆ ਗਏ ਹਨ। ਜੀ ਹਾਂ ਗਾਇਕ ਵਰਿੰਦਰ ਬਰਾੜ ਦਾ ਇੱਕ ਗੀਤ “911” ਬੀਤੇ ਦਿਨ ਰਿਲੀਜ਼ ਹੋਇਆ ਹੈ। ਇਸ ਗੀਤ ‘ਚ ਵਰਿੰਦਰ ਬਰਾੜ ਨੇ ਜਿਸ ਮਾਡਲ ਨੂੰ ਲਿਆ ਹੈ, ਉਸ ਨੂੰ ਗਾਇਕ ਟੇਬਲ ਦੇ ਤੌਰ ‘ਤੇ ਇਸਤੇਮਾਲ ਕਰਦਾ ਹੋਇਆ ਨਜ਼ਰ ਆ ਰਿਹਾ ਹੈ।

By  Shaminder Kaur Kaler May 19th 2026 11:15 AM -- Updated: May 19th 2026 11:17 AM

ਯੋਗਰਾਜ ਸਿੰਘ ਦੇ ਵੱਲੋਂ ‘ਲੁਖਾ’ ਨਾਂਅ ਦੀ ਵੈੱਬ ਸੀਰੀਜ਼ ‘ਚ ਮਹਿਲਾਵਾਂ ਖਿਲਾਫ ਇਸਤੇਮਾਲ ਕੀਤੀ ਗਈ ਭੱਦੀ ਸ਼ਬਦਾਵਲੀ ਦਾ ਮਾਮਲਾ ਹਾਲੇ ਸੁਲਝਿਆ ਵੀ ਨਹੀਂ ਸੀ ਕਿ ਹੁਣ ਗਾਇਕ ਵਰਿੰਦਰ ਬਰਾੜ (Varinder Brar)ਆਪਣੇ ਗੀਤ ਕਾਰਨ ਚਰਚਾ ‘ਚ ਆ ਗਏ ਹਨ। ਜੀ ਹਾਂ ਗਾਇਕ ਵਰਿੰਦਰ ਬਰਾੜ ਦਾ ਇੱਕ ਗੀਤ “911” ਬੀਤੇ ਦਿਨ ਰਿਲੀਜ਼ ਹੋਇਆ ਹੈ। ਇਸ ਗੀਤ ‘ਚ ਵਰਿੰਦਰ ਬਰਾੜ ਨੇ ਜਿਸ ਮਾਡਲ ਨੂੰ ਲਿਆ ਹੈ, ਉਸ ਨੂੰ ਗਾਇਕ ਟੇਬਲ ਦੇ ਤੌਰ ‘ਤੇ ਇਸਤੇਮਾਲ ਕਰਦਾ ਹੋਇਆ ਨਜ਼ਰ ਆ ਰਿਹਾ ਹੈ।


ਗਾਇਕ ਗਾਣੇ ‘ਚ ਉਸ ਮਾਡਲ ਦੀ ਪਿੱਠ ‘ਤੇ ਖਾਣੇ ਦੀ ਪਲੇਟ ਰੱਖਵਾ ਕੇ ਖਾਣਾ ਖਾਂਦਾ ਹੋਇਆ ਦਿਖਾਈ ਦੇ ਰਿਹਾ ਹੈ।ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ।

ਇਸ ਤੋਂ ਪਹਿਲਾਂ ਯੋਗਰਾਜ ਸਿੰਘ ਆਪਣੀ ਵੈੱਬ ਸੀਰੀਜ਼ ‘ਚ ਬੋਲੀ ਗਈ ਸ਼ਬਦਾਵਲੀ ਨੂੰ ਲੈ ਕੇ ਵਿਵਾਦਾਂ ‘ਚ ਹਨ ਅਤੇ ਲਗਾਤਾਰ ਲੋਕਾਂ ਦੇ ਵਿਰੋਧ ਦਾ ਸਾਹਮਣਾ ਉਨ੍ਹਾਂ ਨੂੰ ਕਰਨਾ ਪੈ ਰਿਹਾ ਹੈ।ਯੋਗਰਾਜ ਸਿੰਘ ਦੇ ਇਸ ਵੈੱਬ ਸੀਰੀਜ਼ ‘ਚ ਹੋਰ ਵੀ ਕਈ ਵੀਡੀਓ ਵਾਇਰਲ ਹੋ ਰਹੇ ਹਨ । ਜਿਸ ‘ਚ ਉਹ ਗਲਤ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਹੋਏ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਇਹ ਵੀਡੀਓ ਵਾਇਰਲ ਹੋ ਰਹੇ ਹਨ। 

Related Post

ਸਮਾਜ ਦੇ ਭ੍ਰਿਸ਼ਟ ਲੋਕਾਂ ਦਾ ਚਿਹਰਾ ਬੇਨਕਾਬ ਕਰਦਾ ਤੇ ਅਣਖਾਂ ਦੀ ਗੱਲ ਕਰਦਾ, ਕਰਮਜੀਤ ਅਨਮੋਲ ਦੀ ਬੁਲੰਦ ਆਵਾਜ਼ ‘ਚ ‘ਦੁੱਲਾ’ ਗੀਤ ਰਿਲੀਜ਼
ਅਮਰਿੰਦਰ ਗਿੱਲ ਤੇ ਜਸਮੀਨ ਅਖਤਰ ਦਾ ਗੀਤ ‘ਕੌਫੀ’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ
ਫ਼ਿਲਮ ‘ਦਸਤਾਰ’ ਦਾ ਗੀਤ ‘ਖੰਡੇ ਦੀ ਧਾਰ’ ਹਿੰਮਤ ਸੰਧੂ ਦੀ ਆਵਾਜ਼ ‘ਚ ਰਿਲੀਜ਼, ਦਸਤਾਰ ਲਈ ਕੀਤੀਆਂ ਕੁਰਬਾਨੀਆਂ ਨੂੰ ਕੀਤਾ ਯਾਦ
ਗਾਇਕ ਵਰਿੰਦਰ ਬਰਾੜ ਦੀ ਨਵੀਂ ਐਲਬਮ ‘ਮਕੈਨਿਕ’ ਚਰਚਾ ‘ਚ, ਦਿਲਜੀਤ ਦੋਸਾਂਝ, ਕਰਣ ਔਜਲਾ, ਹਨੀ ਸਿੰਘ ਦੇ ਨਾਂਅ ਦਾ ਦਿੱਤਾ ਹਵਾਲਾ, ਫੈਨਸ ‘ਚ ਬਹਿਸ ਦਾ ਬਣਿਆ ਵਿਸ਼ਾ
ਬੱਬੂ ਮਾਨ ਦੀ ਆਵਾਜ਼ ‘ਚ ਨਵਾਂ ਗੀਤ ‘ਕੌਣ ਲੰਘਿਆ’ ਰਿਲੀਜ਼, ਗਿੱਪੀ ਗਰੇਵਾਲ ਤੇ ਸਰਗੁਨ ਮਹਿਤਾ ਦਾ ਰੋਮਾਂਟਿਕ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ
ਸਤਿੰਦਰ ਸਰਤਾਜ ਦਾ ਗੀਤ ‘ਨਜ਼ਮਾਂ ਦੀ ਪਾਲਕੀ’ ਰਿਲੀਜ਼, ਕੁੜੀ ਦੇ ਦਿਲ ਦੇ ਜਜ਼ਬਾਤਾਂ ਨੂੰ ਕੀਤਾ ਗਿਆ ਪੇਸ਼

© Copyright Galactic Television & Communications Pvt. Ltd. 2026. All rights reserved.