ਪੰਜਾਬ ਕਾਂਗਰਸ ਪ੍ਰਧਾਨ ਦੇ ਬਿਆਨ ‘ਤੇ ਬਣਿਆ ਗੀਤ, 12x5=48 ਵਾਲੇ ਬਿਆਨ ਤੇ ਗਾਇਕ ਭਿੰਦੇ ਸ਼ਾਹ ਨੇ ਗਾਇਆ ਗਾਣਾ

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ‘ਤੇ ਗਾਇਕ ਭਿੰਦੇ ਸ਼ਾਹ ਨੇ ਇੱਕ ਗੀਤ ਗਾਇਆ ਹੈ। ਇਸ ਗੀਤ ਨੂੰ ਦੋ ਦਿਨਾਂ ‘ਚ ਪੰਜਾਹ ਹਜ਼ਾਰ ਤੋਂ ਜ਼ਿਆਦਾ ਵਿਊਜ਼ ਮਿਲੇ ਹਨ ।ਰਾਜਾ ਵੜਿੰਗ ਦੇ ਨਾਲ ਜੁੜੇ ਹੋਣ ਦੇ ਕਾਰਨ ਇਹ ਗੀਤ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਗਾਇਕ ਦੇ ਇਸ ਗੀਤ ਨੂੰ ਫੈਨਸ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ।

By  Shaminder Kaur Kaler February 20th 2026 12:28 PM

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ‘ਤੇ ਗਾਇਕ ਭਿੰਦੇ ਸ਼ਾਹ ਨੇ ਇੱਕ ਗੀਤ ਗਾਇਆ ਹੈ। ਇਸ ਗੀਤ ਨੂੰ ਦੋ ਦਿਨਾਂ ‘ਚ ਪੰਜਾਹ ਹਜ਼ਾਰ ਤੋਂ ਜ਼ਿਆਦਾ ਵਿਊਜ਼ ਮਿਲੇ ਹਨ ।ਰਾਜਾ ਵੜਿੰਗ ਦੇ ਨਾਲ ਜੁੜੇ ਹੋਣ ਦੇ ਕਾਰਨ ਇਹ ਗੀਤ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਗਾਇਕ ਦੇ ਇਸ ਗੀਤ ਨੂੰ ਫੈਨਸ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ। ਗੀਤ ਦਾ ਟਾਈਟਲ 12x5=48   ਰੱਖਿਆ ਗਿਆ ਹੈ।  


ਗੀਤ ਦੇ ਬੋਲ ‘ਮੈਂ ਪੀਤੀ ਖਾਧੀ ‘ਚ 12x5=48ਨਹੀਂ ਕਹਿੰਦਾ’ ਲੁਧਿਆਣਾ ਦੇ ਦੋਗਾਣਾ ਗਾਇਕ ਭਿੰਦੇ ਸ਼ਾਹ ਨੇ ਰਿਲੀਜ਼ ਕੀਤਾ ਹੈ ਅਤੇ ਇਸ ਗੀਤ ‘ਚ ਉਨ੍ਹਾਂ ਨੇ ਰਾਜ ਵੜਿੰਗ ਤੇ ਬਿਨਾਂ ਸੋਚੇ ਸਮਝੇ ਬੋਲਣ ਵਾਲਿਆਂ ਤੇ ਤੰਜ਼ ਕੱਸਿਆ ਹੈ।ਭਿੰਦੇ ਸ਼ਾਹ ਰਾਜੋਵਾਲੀਆ ਨੇ ਇਸ ਗੀਤ ਨੂੰ ਮਨਤਾਜ਼ ਖ਼ਾਨ ਦੇ ਨਾਲ ਗਾਇਆ ਹੈ ਅਤੇ ਇਸ ਗੀਤ ਦੇ ਬੋਲ ਭਿੰਦੇ ਸ਼ਾਹ ਰਾਜੋਵਾਲੀਆ ਤੇ ਰਾਜ ਜੋਧਪੁਰ ਦੇ ਵੱਲੋਂ ਲਿਖੇ ਗਏ ਹਨ। ਦੱਸ ਦਈਏ ਕਿ ਜਨਵਰੀ ‘ਚ ਰਾਜਾ ਵੜਿੰਗ ਨੇ ਆਪਣੇ ਇੱਕ ਬਿਆਨ ‘ਚ 12X 5 ਅੜਤਾਲੀ ਆਖ ਦਿੱਤਾ ਸੀ । ਜਿਸ ਤੋਂ ਬਾਅਦ ਉੇਨ੍ਹਾਂ ਤੇ ਲਗਾਤਾਰ ਮੀਮਸ ਬਣ ਰਹੇ ਹਨ ਅਤੇ ਹੁਣ ਉਨ੍ਹਾਂ ਤੇ ਇਹ ਗੀਤ ਬਣਿਆ ਹੈ।

ਜਿਸ ਨੂੰ ਦਰਸ਼ਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ।ਇਸ ਗੀਤ ਨੂੰ ਭਿੰਦੇ ਸ਼ਾਹ ਨੇ ਰਾਜਾ ਵੜਿੰਗ ਦੇ ਬਿਆਨ ਨੂੰ ਧਿਆਨ ‘ਚ ਰੱਖਦੇ ਹੋਏ ਲਿਖਿਆ ਅਤੇ ਗਾਇਆ ਹੈ। ਦੱਸ ਦਈਏ ਕਿ ਗਾਇਕ ਇਸ ਤੋਂ ਪਹਿਲਾਂ ਵੀ ਕਈ ਪਾਰਟੀਆਂ ਨਾਲ ਸਬੰਧਤ ਗੀਤ ਗਾ ਚੁੱਕਿਆ ਹੈ। ਉਨ੍ਹਾਂ ਦੀ ਜੋੜੀ ਪਹਿਲਾਂ ਕਿਸੇ ਹੋਰ ਦੇ ਨਾਲ ਸੀ। ਜਿਸ ਤੋਂ ਬਾਅਦ ਹੁਣ ਇੱਕ ਹੋਰ ਗਾਇਕਾ ਨੇ ਨਾਲ ਗਾਉਣ ਲੱਗ ਪਏ ਹਨ। 

© Copyright Galactic Television & Communications Pvt. Ltd. 2026. All rights reserved.