ਕਿਸ-ਕਿਸ ਨੂੰ ਯਾਦ ਹੈ 90 ਦੇ ਦਹਾਕੇ ‘ਚ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਇਹ ਸਿੰਗਰ, ਦੋ ਆਵਾਜ਼ਾਂ ਦੇ ਲਈ ਸੀ ਮਸ਼ਹੂਰ

ਅਸੀਂ ਗੱਲ ਕਰ ਰਹੇ ਹਾਂ ਮਿਲਨ ਸਿੰਘ ਦੀ ।ਜੋ ਦੋਗਾਣਾ ਗਾਉਂਦੇ ਸਨ ਅਤੇ ਮੇਲ ਅਤੇ ਫੀਮੇਲ ਆਵਾਜ਼ ‘ਚ ਗਾ ਕੇ ਲੋਕਾਂ ‘ਚ ਮਸ਼ਹੂਰ ਸਨ । ਇਹ ਗਾਇਕਾ ਉੱਤਰ ਪ੍ਰਦੇਸ਼ ਦੇ ਯੂ.ਪੀ. ਦੇ ਰਹਿਣ ਵਾਲੇ ਸਨ । ਉਨ੍ਹਾਂ ਦੇ ਮਾਪਿਆਂ ਦਾ ਸਾਇਆ ਬਚਪਨ ਤੋਂ ਹੀ ਉਨ੍ਹਾਂ ਦੇ ਸਿਰ ਤੋਂ ਉੱਠ ਗਿਆ ਸੀ।ਜਿਸ ਕਾਰਨ ਪਰਿਵਾਰ ‘ਚ ਸਭ ਤੋਂ ਵੱਡੀ ਹੋਣ ਦੇ ਨਾਤੇ ਸਾਰੇ ਭੈਣ ਭਰਾਵਾਂ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਸਿਰ ‘ਤੇ ਪੈ ਗਈ ਸੀ ।

By  Shaminder Kaur Kaler January 29th 2026 05:06 PM -- Updated: January 29th 2026 05:07 PM

ਪੰਜਾਬੀ ਇੰਡਸਟਰੀ ‘ਚ ਅਜਿਹੇ ਕਈ ਸਿਤਾਰੇ (Punjabi Star) ਹੋਏ ਹਨ ।ਜਿਨ੍ਹਾਂ ਨੇ ਲੰਮਾ ਸਮਾਂ ਪੰਜਾਬੀ ਇੰਡਸਟਰੀ ‘ਤੇ ਰਾਜ ਕੀਤਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇੱਕ ਸਿਤਾਰੇ ਦੇ ਬਾਰੇ ਦੱਸਣ ਜਾ ਰਹੇ ਹਾਂ।ਜਿਸ ਨੇ ਆਪਣੇ ਅਨੋਖੇ ਹੁਨਰ ਦੇ ਕਾਰਨ ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾਈ ਸੀ। ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਅਜਿਹੀ ਹਸਤੀ ਦੀ ਜਿਸ ਨੇ ਇੰਡਸਟਰੀ ‘ਤੇ ਲੰਮਾ ਸਮਾਂ ਰਾਜ ਕੀਤਾ ਹੈ। ਉਹ ਆਪਣੀ ਦਿੱਖ ਕਰਕੇ ਹੀ ਨਹੀਂ,ਬਲਕਿ ਆਪਣੀ ਆਵਾਜ਼ ਕਰਕੇ ਵੀ ਜਾਣੀ ਜਾਂਦੀ ਸੀ ।


ਅਸੀਂ ਗੱਲ ਕਰ ਰਹੇ ਹਾਂ ਮਿਲਨ ਸਿੰਘ (Milan Singh) ਦੀ ।ਜੋ ਦੋਗਾਣਾ ਗਾਉਂਦੇ ਸਨ ਅਤੇ  ਮੇਲ ਅਤੇ ਫੀਮੇਲ ਆਵਾਜ਼ ‘ਚ ਗਾ ਕੇ ਲੋਕਾਂ ‘ਚ ਮਸ਼ਹੂਰ ਸਨ । ਇਹ ਗਾਇਕਾ ਉੱਤਰ ਪ੍ਰਦੇਸ਼ ਦੇ ਯੂ.ਪੀ. ਦੇ ਰਹਿਣ ਵਾਲੇ ਸਨ । ਉਨ੍ਹਾਂ ਦੇ ਮਾਪਿਆਂ ਦਾ ਸਾਇਆ ਬਚਪਨ ਤੋਂ ਹੀ ਉਨ੍ਹਾਂ ਦੇ ਸਿਰ ਤੋਂ ਉੱਠ ਗਿਆ ਸੀ।ਜਿਸ ਕਾਰਨ ਪਰਿਵਾਰ ‘ਚ ਸਭ ਤੋਂ ਵੱਡੀ ਹੋਣ ਦੇ ਨਾਤੇ ਸਾਰੇ ਭੈਣ ਭਰਾਵਾਂ ਦੀ ਜ਼ਿੰਮੇਵਾਰੀ ਉਨ੍ਹਾਂ ਦੇ ਸਿਰ ‘ਤੇ ਪੈ ਗਈ ਸੀ ।ਮਿਲਨ ਸਿੰਘ ਨੂੰ ਆਪਣੇ ਭੈਣ ਭਰਾਵਾਂ ਦਾ ਪਾਲਣ ਪੋਸ਼ਣ ਕਰਨ ਦੇ ਲਈ ਕਾਫੀ ਮਿਹਨਤ ਕਰਨੀ ਪਈ ਸੀ ਅਤੇ ਇਸੇ ਲਈ ਉਨ੍ਹਾਂ ਨੇ ਗਾਇਕੀ ਦਾ ਰੁਖ ਕੀਤਾ ਅਤੇ ਸਾਢੇ ਕੁ ਤਿੰਨ ਸਾਲ ਦੀ ਉਮਰ ‘ਚ ਹੀ ਉਨ੍ਹਾਂ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ । ਉਹ ਪੰਜਾਬੀ ਇੰਡਸਟਰੀ ‘ਚ ਸਰਗਰਮ ਸਨ, ਪਰ ਇਸੇ ਦੌਰਾਨ ਉਨ੍ਹਾਂ ਨੇ ਕਈ ਹਿੰਦੀ ਗੀਤ ਵੀ ਗਾਏ ।

ਮਿਲਨ ਸਿੰਘ ਨੇ ਗਾਏ ਕਈ ਪ੍ਰਸਿੱਧ ਗੀਤ

ਮਿਲਨ ਸਿੰਘ ਨੇ ਕਈ ਪ੍ਰਸਿੱਧ ਗੀਤ ਗਾਏ ਹਨ। ਜੋ ਅੱਜ ਵੀ ਲੋਕਾਂ ਦੀ ਜ਼ੁਬਾਨ ‘ਤੇ ਚੜ੍ਹੇ ਹੋਏ ਹਨ । ਜਲੰਧਰ ਦੂਰਦਰਸ਼ਨ ‘ਤੇ ਨੱਬੇ ਦੇ ਦਹਾਕੇ ‘ਚ ਜਦੋਂ ਉਨ੍ਹਾਂ ਦੇ ਗੀਤ ਪ੍ਰਸਾਰਿਤ ਹੁੰਦੇ ਤਾਂ ਦਰਸ਼ਕ ਉਨ੍ਹਾਂ ਨੂੰ ਵੇਖਣ ਤੇ ਸੁਣਨ ਦੇ ਲਈ ਉਤਾਵਲੇ ਨਜ਼ਰ ਆਉਂਦੇ ਸਨ।

ਲੰਮਾ ਸਮਾਂ ਰਹੇ ਗਾਇਕੀ ਤੋਂ ਦੂਰ 

ਮਿਲਨ ਸਿੰਘ ਗਾਇਕੀ ਤੋਂ ਕਾਫੀ ਸਮਾਂ ਦੂਰ ਰਹੇ ਸਨ । ਇਸ ਵਜ੍ਹਾ ਉਨ੍ਹਾਂ ਦੀ ਸਿਹਤ ਸਬੰਧੀ ਪ੍ਰੇਸ਼ਾਨੀਆਂ ਸਨ।ਜਿਨ੍ਹਾਂ ਕਾਰਨ ਉਹ ਲੰਮਾ ਸਮਾਂ ਪੰਜਾਬੀ ਇੰਡਸਟਰੀ ਤੋਂ ਦੂਰ ਰਹੇ ਸਨ।ਮਿਲਨ ਸਿੰਘ ਨੇ ਅੰਗਰੇਜ਼ੀ ‘ਚ ਐੱਮ ਏ ਕਰਨ ਵਾਲੇ ਮਿਲਨ ਸਿੰਘ ਨੂੰ ਗਾਇਕੀ ਦੀ ਬਦੌਲਤ ਕਈ ਅਵਾਰਡ ਤੇ ਮਾਣ ਸਨਮਾਨ ਵੀ ਹਾਸਲ ਹੋਏ ਹਨ।ਯੂਪੀ ਦੀ ਉਸ ਸਮੇਂ ਦੀ ਸਰਕਾਰ ਦੇ ਵੱਲ ‘ਯਸ਼ ਭਾਰਤ ੯੫’ ਉਸ ਸਮੇਂ ਦੇ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦੇ ਵੱਲੋਂ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਪੰਜਾਬ ਦੇ ਕਈ ਮੰਤਰੀਆਂ ਦੇ ਵੱਲੋਂ ਸਨਮਾਨ ਦਿੱਤੇ ਗਏ ਸਨ। 

© Copyright Galactic Television & Communications Pvt. Ltd. 2026. All rights reserved.