ਤਸਵੀਰ ਨਜ਼ਰ ਆ ਰਿਹਾ ਇਹ ਸ਼ਖਸ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣਿਆ !
ਅਕਸਰ ਫੈਨਸ ਨੂੰ ਆਪਣੇ ਚਹੇਤੇ ਕਲਾਕਾਰਾਂ ਦੇ ਬਾਰੇ ਜਾਨਣ ਦੀ ਇੱਛਾ ਹੁੰਦੀ ਹੈ। ਕੋਈ ੳੇੁਨ੍ਹਾਂ ਦੇ ਕਰੀਅਰ ਬਾਰੇ ਜਾਨਣਾ ਚਾਹੁੰਦਾ ਹੈ ਅਤੇ ਕੋਈ ਉਨ੍ਹਾਂ ਦੇ ਬਚਪਨ ਤੇ ਰਹਿਣ ਸਹਿਣ ਦੇ ਬਾਰੇ ਜਾਨਣਾ ਚਾਹੁੰਦਾ ਹੈ। ਆਪਣੇ ਚਹੇਤੇ ਕਲਾਕਾਰਾਂ ਦੇ ਬਚਪਨ ਦੇ ਬਾਰੇ ਜਾਨਣ ‘ਚ ਫੈਨਸ ਨੂੰ ਬਹੁਤ ਜ਼ਿਆਦਾ ਦਿਲਚਸਪੀ ਹੁੰਦੀ ਹੈ, ਅੱਜ ਅਸੀਂ ਤੁਹਾਨੂੰ ਅਜਿਹੇ ਹੀ ਪੰਜਾਬੀ ਕਲਾਕਾਰ ਦੀ ਇੱਕ ਪੁਰਾਣੀ ਤਸਵੀਰ ਵਿਖਾਉਣ ਜਾ ਰਹੇ ਹਾਂ।

ਜਿਸ ਨੇ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ।ਇਹ ਉਹ ਸਿਤਾਰਾ ਹੈ ਜਿਸ ਨੂੰ ਇੰਗਲੈਂਡ ਦੀ ਮਹਾਰਾਣੀ ਐਲਿਜ਼ਾਬੇਥ ਨੇ ਵੀ ਸਨਮਾਨਿਤ ਕੀਤਾ ਸੀ । ਹੁਣ ਤਾਂ ਤੁਸੀਂ ਸਮਝ ਗਏ ਹੋਣੇ ਹੋ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ।ਨਹੀਂ ਸਮਝੇ ਤਾਂ ਚਲੋ ਇੱਕ ਹਿੰਟ ਹੋਰ ਤੁਹਾਨੂੰ ਦਿੰਦੇ ਹਾਂ। ਇਸ ਗਾਇਕ ਨੇ ਤੂਤਕ ਤੂਤਕ ਤੂਤਕ ਤੂਤੀਆਂ ਗੀਤ ਗਾ ਕੇ ਦੇਸ਼ ਵਿਦੇਸ਼ ‘ਚ ਨਾਮਣਾ ਖੱਟਿਆ ਸੀ ।
ਹੁਣ ਤਾਂ ਤੁਸੀਂ ਸਮਝ ਹੀ ਗਏ ਹੋਵੋੁਗੇ । ਤਸਵੀਰ ‘ਚ ਨਜ਼ਰ ਆਉਣ ਵਾਲਾ ਸ਼ਖਸ ਗੋਲਡਨ ਸਟਾਰ ਮਲਕੀਤ ਸਿੰਘ ਹੈ। ਇਸ ਤਸਵੀਰ ਨੂੰ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ “ਖਾਲਸਾ ਕਾਲਜ ਜਲੰਧਰ ਵਿਖੇ ਪੰਜਾਬੀ ਲੋਕ ਮੁਕਾਬਲੇ ਵਿੱਚ ਮੇਰੀ ਪਹਿਲੀ ਸਟੇਜ ਰਿਵਾਇਤੀ ਪਹਿਰਾਵੇ ਨਾਲ ਲਈ ਗਈ ਮੇਰੀ ਪਹਿਲੀ ਤਸਵੀਰ। ਮੈਨੂੰ ਨਵੀਂ ਪੀੜ੍ਹੀ 'ਤੇ ਮਾਣ ਹੈ ਕਿ ਉਨ੍ਹਾਂ ਨੇ ਲੋਕ ਪੰਜਾਬੀ ਸੰਗੀਤ ਨੂੰ ਜ਼ਿੰਦਾ ਰੱਖਿਆ”।