ਕੌਰ ਬੀ ਦੇ ਵੀਡੀਓ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦੇ ਮਾਮਲੇ ‘ਚ ਗਾਇਕਾ ਨੇ ਤੋੜੀ ਚੁੱਪ, ਪੋਸਟ ਪਾ ਕੇ ਦਿੱਤਾ ਜਵਾਬ
ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਇਸਤੇਮਾਲ ਧੜੱਲੇ ਦੇ ਨਾਲ ਕੀਤਾ ਜਾ ਰਿਹਾ ਹੈ। ਪਰ ਸੋਸ਼ਲ ਮੀਡੀਆ ਤੇ ਕੁਝ ਲੋਕ ਫੇਕ ਜਾਣਕਾਰੀ ਸਾਂਝੀ ਕਰ ਦਿੰਦੇ ਨੇ । ਜਿਸ ਕਾਰਨ ਕਈ ਲੋਕਾਂ ਦੇ ਸਨਮਾਨ ਨੂੰ ਸੱਟ ਵੱਜਦੀ ਹੈ। ਗਾਇਕਾ ਕੌਰ ਬੀ ਦੇ ਨਾਲ ਵੀ ਕੁਝ ਅਜਿਹਾ ਹੀ ਹੋਇਆ ਹੈ। ਗਾਇਕਾ ਇਸ ਮਾਮਲੇ ‘ਚ ਚੁੱਪ ਸੀ, ਪਰ ਸਿਰੋਂ ਪਾਣੀ ਲੰਘਦਾ ਵੇਖ ਗਾਇਕਾ ਨੇ ਆਪਣੀ ਚੁੱਪ ਤੋੜੀ ਹੈ । ਆਓ ਜਾਣਦੇ ਹਾਂ ਆਖਿਰ ਪੂਰਾ ਮਾਮਲਾ ਹੈ ਕੀ ?
ਪੰਜਾਬੀ ਗਾਇਕਾ ਕੌਰ ਬੀ (Kaur B) ਦੇ ਇੱਕ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਿਛਲੇ ਕੁਝ ਦਿਨਾਂ ਤੋਂ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਗਾਇਕਾ ਨੇ ਅਜਿਹੀ ਘਿਨੌਣੀ ਹਰਕਤ ਦੇ ਲਈ ਲੰਮੀ ਚੌੜੀ ਪੋਸਟ ਪਾ ਕੇ ਜਵਾਬ ਦਿੱਤਾ ਹੈ।ਇਹ ਵੀਡੀਓ ਹੰਸ ਰਾਜ ਹੰਸ ਦੀ ਪਤਨੀ ਦੇ ਭੋਗ ਦਾ ਹੈ । ਜਿਸ ‘ਚ ਗਾਇਕਾ ਨੂੰ ਭੱਜਦੇ ਹੋਏ ਦਿਖਾ ਕੇ ਗਲਤ ਢੰਗ ਦੇ ਨਾਲ ਪੇਸ਼ ਕੀਤਾ ਗਿਆ ਹੈ।
_a56b29d26371219afbe4eb99a056bc48_1280X720.webp)
ਇਸ ਵੀਡੀਓ ਦੇ ਨਾਲ ਛੇੜਛਾੜ ਕਰਕੇ ਇਸ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਸ ਤੋਂ ਬਾਅਦ ਗਾਇਕਾ ਨੇ ਇਸ ਸਬੰਧੀ ਆਪਣੀ ਚੁੱਪ ਤੋੜਦੇ ਹੋਏ ਅਜਿਹੀਆਂ ਕੋਝੀਆਂ ਹਰਕਤਾਂ ਕਰਨ ਵਾਲਿਆਂ ਨੂੰ ਜਵਾਬ ਦਿੱਤਾ ਹੈ।
ਗਾਇਕਾ ਦਾ ਮੂੰਹ ਤੋੜਵਾਂ ਜਵਾਬ
ਕੌਰ ਬੀ ਨੇ ਲੰਮੀ ਚੌੜੀ ਪੋਸਟ ਸਾਂਝੀ ਕਰਦੇ ਹੋਏ ਲਿਖਿਆ ‘ਮੌਤ ਤਾਂ ਛੱਡ ਦਿਓ ਬੇਸ਼ਰਮੋਂ, ਤੁਹਾਡੇ ਵੀ ਪਰਿਵਾਰ ਹੋਣਗੇ। ਵਾਹਿਗੁਰੂ ਕਰੇ ਕਿ ਕਿਸੇ ਦੇ ਵੀ ਪਰਿਵਾਰ 'ਤੇ ਇਸ ਤਰ੍ਹਾਂ ਦਾ ਸਮਾਂ ਨਾ ਆਵੇ’ । ਇਸ ਦੇ ਨਾਲ ਹੀ ਗਾਇਕਾ ਨੇ ਉਨ੍ਹਾਂ ਫੈਨਸ ਤੇ ਚਾਹੁਣ ਵਾਲਿਆਂ ਦਾ ਵੀ ਧੰਨਵਾਦ ਕੀਤਾ ਜੋ ਉਨ੍ਹਾਂ ਦੇ ਹੱਕ ‘ਚ ਖੜ੍ਹੇ ਹਨ । ਗਾਇਕਾ ਨੇ ਇਸ ਲੰਮੀ ਚੌੜੀ ਪੋਸਟ ‘ਚ ਹੋਰ ਵੀ ਬਹੁਤ ਕੁਝ ਲਿਖਿਆ ਹੈ।