ਪੀੜਤ ਸ਼ਖਸ ਦੀ ਮਦਦ ਦੇ ਲਈ ਗਾਇਕ ਐਮੀ ਵਿਰਕ ਅੱਗੇ ਆਏ, 3 ਲੱਖ ਰੁਪਏ ਦਿੱਤੇ, ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ ਵੀਡੀਓ
ਬੀਤੇ ਦਿਨੀਂ ਇੱਕ ਸ਼ਖਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ । ਜਿਸ ‘ਚ ਇੱਕ ਸ਼ਖਸ ਨੇ ਰੋਂਦੇ ਹੋਏ ਦੱਸਿਆ ਸੀ ਕਿ ਉਸ ਨੇ ਆਪਣਾ ਕੰਮ ਸ਼ੁਰੂ ਕਰਨ ਦੇ ਲਈ ਪਰਾਲੀ ਦੀਆਂ ਪੰਡਾਂ ਲਈਆਂ ਸਨ । ਪਰ ਦੇਰ ਰਾਤ ਕੋਈ ਪਿੰਡ ਦਾ ਸ਼ਖਸ ਜੋ ਉਸ ਦੇ ਨਾਲ ਈਰਖਾ ਰੱਖਦਾ ਸੀ । ਸਾਰੀ ਪਰਾਲੀ ਦੀਆਂ ਪੰਡਾਂ ਨੂੰ ਅੱਗ ਲਗਾ ਗਿਆ ।
ਬੀਤੇ ਦਿਨੀਂ ਇੱਕ ਸ਼ਖਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ । ਜਿਸ ‘ਚ ਇੱਕ ਸ਼ਖਸ ਨੇ ਰੋਂਦੇ ਹੋਏ ਦੱਸਿਆ ਸੀ ਕਿ ਉਸ ਨੇ ਆਪਣਾ ਕੰਮ ਸ਼ੁਰੂ ਕਰਨ ਦੇ ਲਈ ਪਰਾਲੀ ਦੀਆਂ ਪੰਡਾਂ ਲਈਆਂ ਸਨ । ਪਰ ਦੇਰ ਰਾਤ ਕੋਈ ਪਿੰਡ ਦਾ ਸ਼ਖਸ ਜੋ ਉਸ ਦੇ ਨਾਲ ਈਰਖਾ ਰੱਖਦਾ ਸੀ । ਸਾਰੀ ਪਰਾਲੀ ਦੀਆਂ ਪੰਡਾਂ ਨੂੰ ਅੱਗ ਲਗਾ ਗਿਆ । ਅੱਗ ਲੱਗਣ ਦੇ ਕਾਰਨ ਉਸ ਦੇ ਵੱਲੋਂ ਕਮਾਈ ਸਾਰੀ ਪੰੂੰਜੀ ਤੇ ਉਸਨੇ ਸੁਫ਼ਨੇ ਪੂਰੇ ਹੋਣ ਤੋਂ ਪਹਿਲਾਂ ਹੀ ਤਬਾਹ ਹੋ ਗਏ ਸਨ । ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋਇਆ ਸੀ । ਜਿਸ ਤੋਂ ਬਾਅਦ ਹੁਣ ਇਸ ਸ਼ਖਸ ਦੀ ਮਦਦ ਦੇ ਲਈ ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਐਮੀ ਵਿਰਕ (Ammy Virk) ਵੀ ਅੱਗੇ ਆਏ ਹਨ ।
ਐਮੀ ਵਿਰਕ ਨੇ ਦਿੱਤੇ 3 ਲੱਖ
ਗਾਇਕ ਤੇ ਅਦਾਕਾਰ ਐਮੀ ਵਿਰਕ ਵੀ ਇਸ ਸ਼ਖਸ ਦੀ ਮਦਦ ਲਈ ਅੱਗੇ ਆਏ ਹਨ । ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਐਮੀ ਵਿਰਕ ਪੀੜਤ ਸ਼ਖਸ ਨੂੰ 3ਲੱਖ ਰੁਪਏ ਦਿੰਦੇ ਹੋਏ ਨਜ਼ਰ ਆ ਰਹੇ ਹਨ । ਇਸ ਦੇ ਨਾਲ ਹੀ ਅਦਾਕਾਰ ਦਾ ਧੰਨਵਾਦ ਕਰਦਾ ਹੋਇਆ ਇਹ ਸ਼ਖਸ ਭਾਵੁਕ ਹੋ ਗਿਆ ਅਤੇ ਉਸ ਦੇ ਗਲ ਲੱਗ ਕੇ ਰੋ ਪਿਆ ।
ਐਮੀ ਵਿਰਕ ਹਮੇਸ਼ਾ ਮਦਦ ਲਈ ਰਹਿੰਦੇ ਅੱਗੇ
ਐਮੀ ਵਿਰਕ ਹਮੇਸ਼ਾ ਲੋਕਾਂ ਦੀ ਮਦਦ ਦੇ ਲਈ ਅੱਗੇ ਆਏ ਹਨ । ਭਾਵੇਂ ਉਹ ਹੜ੍ਹ ਪੀੜ੍ਹਤਾਂ ਦੀ ਮਦਦ ਕਰਨੀ ਹੋਵੇ ਜਾਂ ਫਿਰ ਹੋਰ ਕੋਈ ਆਫਤ ਆਵੇ ਉਹ ਆਪਣੀ ਟੀਮ ਦੇ ਨਾਲ ਮਦਦ ਕਰਨ ਦੇ ਲਈ ਪਹੁੰਚਦੇ ਹਨ।