ਸ਼ਹਿਨਾਜ਼ ਗਿੱਲ ਨੇ ਲਗਾਏ ਇਲਜ਼ਾਮ ‘ਲੋਕਾਂ ਨੇ ਮਾਰੇ ਮੈਨੂੰ ਧੱਕੇ, ਵੱਢੀਆਂ ਚੂੰਢੀਆਂ’

ਅਦਾਕਾਰਾ ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਇੱਕ ਕੁੜੀ’ ਨੂੰ ਲੈ ਕੇ ਚਰਚਾ ‘ਚ ਹੈ । ਹੁਣ ਅਦਾਕਾਰਾ ਆਪਣੀ ਫ਼ਿਲਮ ਦੇ ਪ੍ਰਚਾਰ ਨੂੰ ਲੈ ਕੇ ਕੈਨੇਡਾ ਗਈ ਹੋਈ ਹੈ । ਜਿਸ ਦੌਰਾਨ ਉਸ ਨੇ ਆਪਣਾ ਤਜ਼ਰਬਾ ਸਾਂਝਾ ਕੀਤਾ ਹੈ। ਅਦਾਕਾਰਾ ਨੇ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਕਹਿ ਰਹੀ ਹੈ ਕਿ ਫ਼ਿਲਮ ਦੇ ਲਈ ਮੈਨੂੰ ਲੋਕਾਂ ਦੇ ਧੱਕੇ ਖਾਣੇ ਪੈ ਰਹੇ ਜਨ ।

By  Shaminder Kaur Kaler November 10th 2025 10:00 AM

ਅਦਾਕਾਰਾ ਸ਼ਹਿਨਾਜ਼ ਗਿੱਲ (Shehnaaz Gill) ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਇੱਕ ਕੁੜੀ’ ਨੂੰ ਲੈ ਕੇ ਚਰਚਾ ‘ਚ ਹੈ । ਹੁਣ ਅਦਾਕਾਰਾ ਆਪਣੀ ਫ਼ਿਲਮ ਦੇ ਪ੍ਰਚਾਰ ਨੂੰ ਲੈ ਕੇ ਕੈਨੇਡਾ ਗਈ ਹੋਈ ਹੈ । ਜਿਸ ਦੌਰਾਨ ਉਸ ਨੇ ਆਪਣਾ ਤਜ਼ਰਬਾ ਸਾਂਝਾ ਕੀਤਾ ਹੈ। ਅਦਾਕਾਰਾ  ਨੇ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਕਹਿ ਰਹੀ ਹੈ ਕਿ ਫ਼ਿਲਮ ਦੇ ਲਈ ਮੈਨੂੰ ਲੋਕਾਂ ਦੇ ਧੱਕੇ ਖਾਣੇ ਪੈ ਰਹੇ ਜਨ । ਅਦਾਕਾਰਾ ਨੇ ਅੱਗੇ ਕਿਹਾ ਕਿ “ਲੋਕਾਂ ਨੇ ਮੈਨੂੰ ਚੂੰਡੀਆਂ ਵੱਡੀਆਂ ਅਤੇ ਧੱਕਾ ਦਿੱਤਾ, ਜਿਸ ਕਾਰਨ ਮੈਨੂੰ ਭੱਜ ਕੇ ਹੋਰ ਕਿਸੇ ਥੀਏਟਰ ‘ਚ ਲੁਕਣਾ ਪਿਆ”।ਵੀਡੀਓ ‘ਚ ਅਦਾਕਾਰਾ ਗਿੱਪੀ ਗਰੇਵਾਲ ਦੇ ਨਾਲ ਗੱਲਬਾਤ ਕਰਦੀ ਹੋਈ ਦਿਖਾਈ ਦੇ ਰਹੀ ਹੈ। ਗਿੱਪੀ ਵੀਡੀਓ ‘ਚ ਅਦਾਕਾਰਾ ਨੂੰ ਉਸ ਦੀ ਫ਼ਿਲਮ ਚੱਲਣ ਨੂੰ ਲੈ ਕੇ ਸਵਾਲ ਜਵਾਬ ਕਰਦੇ ਹਨ । ਜਿਸ ਤੇ ਅਦਾਕਾਰਾ ਕਹਿੰਦੀ ਹੈ ਕਿ ਪਹਿਲੇ ਦਿਨ ਘੱਟ ਲੋਕ ਆਏ ਸਨ ਜਿਸ ਕਾਰਨ ਉਹ ਘਬਰਾ ਗਈ ਸੀ, ਪਰ ਹੁਣ ਰਿਵਿਊ ਠੀਕ ਮਿਲ ਰਿਹਾ ਹੈ। 


ਸ਼ਹਿਨਾਜ਼ ਗਿੱਲ ਦਾ ਵਰਕ ਫ੍ਰੰਟ 

ਸ਼ਹਿਨਾਜ਼ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਪੰਜਾਬੀ ਇੰਡਸਟਰੀ ਤੋਂ ਸ਼ੁਰੂ ਕੀਤੀ ਸੀ । ਪਰ ਉਹ ਚਰਚਾ ‘ਚ ਉਸ ਵੇਲੇ ਆਈ ਸੀ, ਜਦੋਂ ਉਨ੍ਹਾਂ ਨੇ ਬਿੱਗ ਬੌਸ ਦਾ ਰੁਖ ਕੀਤਾ । ਜਿਸ ਤੋਂ ਬਾਅਦ ਸਿਧਾਰਥ ਮਲਹੋਤਰਾ ਦੇ ਨਾਲ ਉਸ ਦੀ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ਅਤੇ ਇਸ ਜੋੜੀ ਨੂੰ ਸਿਡਨਾਜ਼ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਸੀ । ਪਰ ਸਿਧਾਰਥ ਦੀ ਬੇਵਕਤੀ ਮੌਤ ਨੇ ਸ਼ਹਿਨਾਜ਼ ਨੂੰ ਬੁਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਸੀ । ਜਿਸ ਤੋਂ ਬਾਅਦ ਸ਼ਹਿਨਾਜ਼ ਗਿੱਲ ਨੂੰ ਬਾਲੀਵੁੱਡ ਫ਼ਿਲਮਾਂ ਦੇ ਨਾਲ-ਨਾਲ ਹੋਰ ਕਈ ਪ੍ਰੋਜੈਕਟ ‘ਚ ਵੀ ਕੰਮ ਕਰਨ ਦਾ ਮੌਕਾ ਮਿਲਿਆ ਸੀ । ਸ਼ਹਿਨਾਜ਼ ਗਿੱਲ ਨੇ ਆਪਣਾ ਇੱਕ ਸ਼ੋਅ ਵੀ ਸ਼ੁਰੂ ਕੀਤਾ ਹੋਇਆ ਹੈ। 


© Copyright Galactic Television & Communications Pvt. Ltd. 2026. All rights reserved.