ਰੂਪੀ ਗਿੱਲ ਨੇ ਆਪਣਾ ਪਹਿਲਾ ਫ਼ਿਲਮ ਫੇਅਰ ਅਵਾਰਡ ਲੋਕਾਂ ਨੂੰ ਕੀਤਾ ਸਮਰਪਿਤ, ਵੀਡੀਓ ਆਇਆ ਸਾਹਮਣੇ
ਰੂਪੀ ਗਿੱਲ ਆਪਣੀ ਵਧੀਆ ਅਦਾਕਾਰੀ ਦੇ ਲਈ ਜਾਣੀ ਜਾਂਦੀ ਹੈ। ਕੁਝ ਸਮਾਂ ਪਹਿਲਾਂ ਉਸ ਦੀ ਫ਼ਿਲਮ ਬੀਬੀ ਰਜਨੀ ਆਈ ਸੀ । ਜਿਸ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ। ਇਸ ਫ਼ਿਲਮ ਦੇ ਲਈ ਉਨ੍ਹਾਂ ਨੂੰ ਪਹਿਲਾ ਫਿਲਮ ਫੇਅਰ ਅਵਾਰਡ ਮਿਲਿਆ ਹੈ। ਜਿਸ ਨੂੰ ਉਨ੍ਹਾਂ ਨੇ ਪਿੰਡ ਪੱਟੀ ਦੇ ਲੋਕਾਂ ਨੂੰ ਸਮਰਪਿਤ ਕੀਤਾ ।
ਰੂਪੀ ਗਿੱਲ (Roopi Gill) ਆਪਣੀ ਵਧੀਆ ਅਦਾਕਾਰੀ ਦੇ ਲਈ ਜਾਣੀ ਜਾਂਦੀ ਹੈ। ਕੁਝ ਸਮਾਂ ਪਹਿਲਾਂ ਉਸ ਦੀ ਫ਼ਿਲਮ ਬੀਬੀ ਰਜਨੀ ਆਈ ਸੀ । ਜਿਸ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ। ਇਸ ਫ਼ਿਲਮ ਦੇ ਲਈ ਉਨ੍ਹਾਂ ਨੂੰ ਪਹਿਲਾ ਫਿਲਮ ਫੇਅਰ ਅਵਾਰਡ ਮਿਲਿਆ ਹੈ। ਜਿਸ ਨੂੰ ਉਨ੍ਹਾਂ ਨੇ ਪਿੰਡ ਪੱਟੀ ਦੇ ਲੋਕਾਂ ਨੂੰ ਸਮਰਪਿਤ ਕੀਤਾ । ਰੂਪੀ ਗਿੱਲ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਅਦਾਕਾਰਾ ਪੱਟੀ ਦੇ ਲੋਕਾਂ ਨੂੰ ਆਪਣਾ ਅਵਾਰਡ ਸੌਂਪਦੀ ਹੋਈ ਨਜ਼ਰ ਆ ਰਹੀ ਹੈ ।

ਸੋਸ਼ਲ ਮੀਡੀਆ ‘ਤੇ ਅਦਾਕਾਰਾ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਬੀਬੀ ਰਜਨੀ ਗੁਰੁ ਸਾਹਿਬ ਦੀ ਇੱਕ ਭਗਤ ਸਿੰਘ ਜੋ ਗੁਰੁ ਦੇ ਭਾਣੇ ‘ਚ ਰਹਿਣ ਵਾਲੀ ਸੀ ਅਤੇ ਉਸ ਨੇ ਆਪਣੇ ਪਿਤਾ ਦੇ ਜ਼ੁਲਮਾਂ ਅੱਗੇ ਵੀ ਹਾਰ ਨਹੀਂ ਮੰਨੀ ਸੀ ਅਤੇ ਪਿਤਾ ਨੂੰ ਕਿਹਾ ਸੀ ਕਿ ਜੋ ਕਰਦਾ ਹੈ ਉਹ ਪ੍ਰਮਾਤਮਾ ਕਰਦਾ ਹੈ, ਪਰ ਉਸ ਦਾ ਪਿਤਾ ਇਸੇ ਗੱਲ ਤੋਂ ਨਰਾਜ਼ ਹੋਇਆ ਅਤੇ ਉਸ ਨੂੰ ਇੱਕ ਕੋਹੜੀ ਦੇ ਨਾਲ ਵਿਆਹ ਦਿੱਤਾ ਸੀ ।

ਪਰ ਆਪਣੇ ਗੁਰੁ ‘ਚ ਪੂਰਨ ਵਿਸ਼ਵਾਸ਼ ਰੱਖਣ ਵਾਲੀ ਬੀਬੀ ਰਜਨੀ ਦੇ ਪਤੀ ਨੂੰ ਕੋਹੜ ਦੀ ਬਿਮਾਰੀ ਠੀਕ ਹੋ ਗਈ ਸੀ । ਰੂਪੀ ਗਿੱਲ ਨੇ ਇਸ ਫ਼ਿਲਮ ‘ਚ ਬਿਹਤਰੀਨ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਅਤੇ ਇਸੇ ਅਦਾਕਾਰੀ ਦੀ ਬਦੌਲਤ ਉਸ ਨੂੰ ਇਹ ਅਵਾਰਡ ਹਾਸਲ ਹੋਇਆ ।