ਰੈਪਰ ਬਾਦਸ਼ਾਹ ਦੇਸੀ ਖ਼ਾਣੇ ਦਾ ਲੁਤਫ਼ ਉਠਾਉਂਦੇ ਆਏ ਨਜ਼ਰ, ਵੀਡੀਓ ਕੀਤਾ ਸਾਂਝਾ
ਰੈਪਰ ਬਾਦਸ਼ਾਹ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰੈਪਰ ਦੇਸੀ ਖਾਣੇ ਦਾ ਲੁਤਫ਼ ਉਠਾਉਂਦੇ ਹੋਏ ਨਜ਼ਰ ਆ ਰਹੇ ਹਨ।ਉਹ ਗਾਜਰਾਂ ਦੀ ਸਬਜ਼ੀ ਦੇ ਨਾਲ ਨਾਲ ਪੂਦੀਨੇ ਤੇ ਹਰੀ ਮਿਰਚ ਦੀ ਚੱਟਣੀ ਅਤੇ ਅਲਸੀ ਦੀਆਂ ਪਿੰਨੀਆਂ ਖਾਂਦੇ ਹੋਏ ਦਿਖਾਈ ਦੇ ਰਹੇ ਹਨ ।
ਰੈਪਰ ਬਾਦਸ਼ਾਹ (Badshah) ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰੈਪਰ ਦੇਸੀ ਖਾਣੇ ਦਾ ਲੁਤਫ਼ ਉਠਾਉਂਦੇ ਹੋਏ ਨਜ਼ਰ ਆ ਰਹੇ ਹਨ।ਉਹ ਗਾਜਰਾਂ ਦੀ ਸਬਜ਼ੀ ਦੇ ਨਾਲ ਨਾਲ ਪੂਦੀਨੇ ਤੇ ਹਰੀ ਮਿਰਚ ਦੀ ਚੱਟਣੀ ਅਤੇ ਅਲਸੀ ਦੀਆਂ ਪਿੰਨੀਆਂ ਖਾਂਦੇ ਹੋਏ ਦਿਖਾਈ ਦੇ ਰਹੇ ਹਨ । ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ “ਮੇਰੀ ਥਾਲੀ ਨੇ ਮੇਰੇ ਦਿਲ ਤੋਂ ਪਹਿਲਾਂ ਦੇਸ਼ ਭਗਤੀ ਸਿੱਖੀ। ਭਗਵਾਂ ਨਿੱਘ, ਚਿੱਟਾ ਸ਼ਾਂਤ, ਹਰਿਆ ਭਰਿਆ ਜੀਵਨ। ਤਿਰੰਗਾ ਅੱਜ ਸਿਰਫ਼ ਲਹਿਰਾਇਆ ਹੀ ਨਹੀਂ ਬਲਕਿ ਮੈਨੂੰ ਖੁਆਇਆ ਵੀ।
_daccbfa08df97191d79f8057f43221c0_1280X720.webp)
ਆਪ ਸਭ ਨੂੰ ਗਣਤੰਤਰ ਦਿਵਸ ਕੀ ਹਾਰਦਿਕ ਸ਼ੁਭਕਾਮਨਾਵਾਂ”।ਬਾਦਸ਼ਾਹ ਦੇ ਵੱਲੋਂ ਸ਼ੇਅਰ ਕੀਤੇ ਗਏ ਇਸ ਵੀਡੀਓ ‘ਤੇ ਫੈਨਸ ਦੇ ਨਾਲ-ਨਾਲ ਕਈ ਸੈਲੀਬ੍ਰੇਟੀਜ਼ ਨੇ ਵੀ ਰਿਐਕਸ਼ਨ ਦਿੱਤੇ ਹਨ।ਕਈਆਂ ਨੇ ਬਾਦਸ਼ਾਹ ਦੇ ਖਾਣੇ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਘਰ ਦਾ ਖਾਣਾ ਹੀ ਸਭ ਤੋਂ ਵਧੀਆ ਹੁੰਦਾ ਹੈ । ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਕਿਹਾ ਕਿ ‘ਬਾਦਸ਼ਾਹ ਭਰਾ ਜੋ ਮਜ਼ਾ ਸਾਦੇ ਖਾਣੇ ‘ਚ ਜੈ ਉਹ ਕਿਸੇ ਫਾਈਵ ਸਟਾਰ, ਸੈਵਨ ਸਟਾਰ ਹੋਟਲ ਦੇ ਖਾਣੇ ‘ਚ ਨਹੀਂ ਹੈ।ਘਰ ਦੀ ਰੋਟੀ ‘ਚ ਹੀ ਸਭ ਤੋਂ ਜ਼ਿਆਦਾ ਸੁਆਦ ਆਉਂਦਾ ਹੈ।ਜੋ ਇਨਸਾਨ ਆਪਣੀ ਔਕਾਤ ਨਾ ਭੁੱਲੇ ਉਹੀ ਅਸਲੀ ਇਨਸਾਨ ਹੈ।ਜਿਵੇਂ ਸਾਡੇ ਬਾਦਸ਼ਾਹ ਭਰਾ । ਲਵ ਯੂ ਬਾਦਸ਼ਾਹ ਭਰਾ, ਉੱਪਰ ਵਾਲੇ ਨੂੰ ਦੁਆ ਕਰਦਾ ਹਾਂ ਕਿ ਤੁਸੀਂ ਹਮੇਸ਼ਾ ਹੱਸਦੇ ਰਹੋ”।ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਿਆ “ਚੱਟਣੀ ਆਜ ਹੀ ਬਨਵਾਤਾ ਹੂੰ, ਦੇਖ ਕੇ ਹੀ ਸਵਾਦ ਆ ਗਿਆ”। ਇਸ ਤੋਂ ਇਲਾਵਾ ਹੋਰ ਕਈ ਯੂਜ਼ਰਜ਼ ਨੇ ਕਮੈਂਟ ਕੀਤੇ ਹਨ।