ਰਫਤਾਰ ਬਾਦਲ ਨੇ ਸਾਂਝਾ ਕੀਤਾ ਵੀਡੀਓ, ਕਿਹਾ ‘ਸਾਡਾ ਚੱਲ ਰਿਹਾ ਮੌਲਵੀ ਦੇ ਨਾਲ ਝਗੜਾ’

ਰਫਤਾਰ ਬਾਦਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਦੱਸ ਰਹੀ ਹੈ ਕਿ ਉਨ੍ਹਾਂ ਦਾ ਮੌਲਵੀ ਦੇ ਨਾਲ ਝਗੜਾ ਚੱਲ ਰਿਹਾ ਹੈ । ਜਿਸ ਕਾਰਨ ਉਹ ਮਸਜਿਦ ‘ਚ ਇੱਕਠੀਆਂ ਹੋਈਆਂ ਹਾਂ ਅਤੇ ਅਸੀਂ ਸਾਰੇ ਜਣੇ ਪੁਰਾਣੇ ਮੌਲਵੀ ਨੂੰ ਹਟਾਉਣ ਦੇ ਲਈ ਅਤੇ ਨਵੇਂ ਮੌਲਵੀ ਨੂੰ ਮਸਜਿਦ ‘ਚ ਬਿਠਾਇਆ ਹੈ ।

By  Shaminder Kaur Kaler May 14th 2026 10:12 AM

ਰਫਤਾਰ ਬਾਦਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਦੱਸ ਰਹੀ ਹੈ ਕਿ ਉਨ੍ਹਾਂ ਦਾ ਮੌਲਵੀ ਦੇ ਨਾਲ ਝਗੜਾ ਚੱਲ ਰਿਹਾ ਹੈ । ਜਿਸ ਕਾਰਨ ਉਹ ਮਸਜਿਦ ‘ਚ ਇੱਕਠੀਆਂ ਹੋਈਆਂ ਹਾਂ ਅਤੇ ਅਸੀਂ ਸਾਰੇ ਜਣੇ ਪੁਰਾਣੇ ਮੌਲਵੀ ਨੂੰ ਹਟਾਉਣ ਦੇ ਲਈ ਅਤੇ ਨਵੇਂ ਮੌਲਵੀ ਨੂੰ ਮਸਜਿਦ ‘ਚ ਬਿਠਾਇਆ ਹੈ । ਮੁਸਲਿਮ ਭਾਈਚਾਰੇ ਦੀਆਂ ਇਨ੍ਹਾਂ ਮਹਿਲਾਵਾਂ ਦਾ ਕਹਿਣਾ ਹੈ ਕਿ ਸਮਸੂਦੀਨ ਨਾਂਅ ਦਾ ਮੌਲਵੀ ਇੱਥੋਂ ਜਾਣਾ ਚਾਹੀਦਾ ਹੈ ਕਿਉਂਕਿ ਉਹ ਇੱਥੇ ਸਾਰਾ ਸਿਸਟਮ ਖਰਾਬ ਕਰ ਰਿਹਾ ਹੈ। ਜਿਸ ਕਰਕੇ  ਅਸੀਂ ਸਾਰੀਆਂ ਇੱਕਠੀਆਂ ਹੋਈਆਂ ਹਾਂ।


ਰਫਤਾਰ ਬਾਦਲ ਦਾ ਕਹਿਣਾ ਹੈ ਕਿ ਪੁਰਾਣਾ ਮੌਲਵੀ ਇੱਥੋਂ ਜਾਣਾ ਚਾਹੀਦਾ ਹੈ ਅਤੇ ਨਵਾਂ ਆ ਚੁੱਕਿਆ ਹੈ ।ਪਰ ਪੁਰਾਣਾ ਮੌਲਵੀ ਘਰ ਖਾਲੀ ਨਹੀਂ ਕਰ ਰਿਹਾ ਜਿਸ ਕਾਰਨ ਨਵੇਂ ਮੌਲਵੀ ਨੂੰ ਆਪਣਾ ਪਰਿਵਾਰ ਲਿਆਉਣ ‘ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਦੱਸ ਦਈਏ ਕਿ ਰਫਤਾਰ ਬਾਦਲ ਅਫਸਾਨਾ ਖ਼ਾਨ ਦੀ ਭੈਣ ਹੈ ਅਤੇ ਆਪਣੀ ਭੈਣ ਵਾਂਗ ਹੀ ਗਾਉਂਦੀ ਹੈ ।

ਉਸ ਨੂੰ ਗਾਇਕੀ ਦੇ ਨਾਲ ਨਾਲ ਡਾਂਸ ਕਰਨ ਦਾ ਵੀ ਸ਼ੌਂਕ ਹੈ। ਉਹ ਅਕਸਰ ਆਪਣੇ ਡਾਂਸ ਦੇ ਨਾਲ ਲੋਕਾਂ ਦਾ ਦਿਲ ਜਿੱਤਦੀ ਨਜ਼ਰ ਆਉਂਦੀ ਹੈ। ਸੋਸ਼ਲ ਮੀਡੀਆ ‘ਤੇ ਰਫਤਾਰ ਬਾਦਲ ਦੇ ਵੀਡੀਓ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ।ਉਨ੍ਹਾਂ ਦੀ ਭੈਣ ਅਫਸਾਨਾ ਖ਼ਾਨ ਤੇ ਖੁਦਾਬਖਸ਼ ਵੀ ਵਧੀਆ ਗਾਇਕ ਹਨ ਅਤੇ ਉਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਸਰੋਤਿਆਂ ਦਾ ਦਿਲ ਜਿੱਤਿਆ ਹੈ।  

© Copyright Galactic Television & Communications Pvt. Ltd. 2026. All rights reserved.