ਪੰਜਾਬੀ ਗਾਇਕ ਰਾਣਾ ਸਹੋਤਾ ‘ਤੇ ਹਮਲਾ ਕਰਨ ਦੀ ਕੋਸ਼ਿਸ਼, ਗਾਇਕ ਨੇ ਡਰਾਉਣਾ ਤਜ਼ਰਬਾ ਕੀਤਾ ਸਾਂਝਾ

ਪੰਜਾਬੀ ਗਾਇਕ ਰਾਣਾ ਸਹੋਤਾ ਤੇ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਗਾਇਕ ਨੇ ਆਪਣਾ ਡਰਾਉਣਾ ਤਜ਼ਰਬਾ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਹੈ। ਹਾਲਾਂਕਿ ਸੱਤ ਮਾਰਚ ਨੂੰ ਉਨ੍ਹਾਂ ਤੇ ਇਹ ਹਮਲਾ ਹੋਇਆ ਹੈ, ਪਰ ਹੁਣ ਉਨ੍ਹਾਂ ਤੇ ਹੋਏ ਹਮਲੇ ਦੀ ਖ਼ਬਰ ਸਾਹਮਣੇ ਆਈ ਹੈ।

By  Shaminder Kaur Kaler March 11th 2026 04:39 PM -- Updated: March 11th 2026 04:40 PM

ਪੰਜਾਬ ‘ਚ ਕਨੂੰਨ ਵਿਵਸਥਾ ਦਾ ਬੁਰਾ ਹਾਲ ਹੋ ਚੁੱਕਿਆ ਹੈ ।ਕਨੂੰਨ ਵਿਵਸਥਾ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਆਏ ਦਿਨ ਲੁੱਟ, ਡਕੈਤੀ ਤੇ ਚੋਰੀ ਦੀਆਂ ਵਾਰਦਾਤਾਂ ਹੋ ਰਹੀਆ ਹਨ।ਪਰ ਪੁਲਿਸ ਇਨ੍ਹਾਂ ਬਦਮਾਸ਼ਾਂ ‘ਤੇ ਲਗਾਮ ਲਗਾਉਣ ‘ਚ ਲਗਾਤਾਰ ਨਾਕਾਮ ਸਾਬਿਤ ਹੋ ਰਹੀ ਹੈ।ਹੁਣ ਪੰਜਾਬੀ ਗਾਇਕ ਰਾਣਾ ਸਹੋਤਾ  (Rana Sahota) ਤੇ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਗਾਇਕ ਨੇ ਆਪਣਾ ਡਰਾਉਣਾ ਤਜ਼ਰਬਾ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਹੈ। ਹਾਲਾਂਕਿ ਸੱਤ ਮਾਰਚ ਨੂੰ ਉਨ੍ਹਾਂ ਤੇ ਇਹ ਹਮਲਾ ਹੋਇਆ ਹੈ, ਪਰ ਹੁਣ ਉਨ੍ਹਾਂ ਤੇ ਹੋਏ ਹਮਲੇ ਦੀ ਖ਼ਬਰ ਸਾਹਮਣੇ ਆਈ ਹੈ। 


ਨਵਾਂਸ਼ਹਿਰ ਨੇੜੇ ਬਦਮਾਸ਼ਾਂ ਨੇ ਕੀਤਾ ਪਿੱਛਾ 

ਗਾਇਕ ਮੁਤਾਬਕ ਨਵਾਂਸ਼ਹਿਰ ਦੇ ਨਜ਼ਦੀਕ ਅਣਪਛਾਤੇ ਬਦਮਾਸ਼ਾਂ ਨੇ ਉਸ ਦੀ ਕਾਰ ਦਾ ਪਿੱਛਾ ਕੀਤਾ ਅਤੇ ਉਸ ‘ਤੇ ਹਮਲੇ ਦੀ ਕੋਸ਼ਿਸ਼ ਕੀਤੀ ।ਇਸ ਦੌਰਾਨ ਬਦਮਾਸ਼ਾਂ ਨੇ ਉਨ੍ਹਾਂ ਨੂੰ ਡਰਾਉਣ ਦੇ ਲਈ ਹਵਾਈ ਫਾਇਰ ਵੀ ਕੀਤੇ, ਪਰ ਉਨ੍ਹਾਂ ਨੇ ਆਪਣੀ ਕਾਰ ਨਹੀਂ ਰੋਕੀ ਅਤੇ ਇਸੇ ਦੌਰਾਨ ਬਦਮਾਸ਼ਾਂ ਨੇ ਫਾਇਰ ਕੀਤੇ ਤੇ ਮੌਕੇ ਤੋਂ ਫਰਾਰ ਹੋ ਗਏ ।


ਗਾਇਕ ਮੁਤਾਬਕ ਉਹ ਖੁਦ ਆਪਣੀ ਕਾਰ ਡਰਾਈਵ ਕਰ ਰਹੇ ਸਨ।ਇਸੇ ਦੌਰਾਨ ਉਨ੍ਹਾਂ ‘ਤੇ ਹਮਲੇ ਦੀ ਕੋਸ਼ਿਸ਼ ਕੀਤੀ ਗਈ। ਕਾਰ ‘ਚ ਮੌਜੂਦ ਤਿੰਨ ਲੋਕਾਂ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ, ਪਰ ਉਨ੍ਹਾਂ ਨੇ ਆਪਣੀ ਕਾਰ ਦੀ ਸਪੀਡ ਵਧਾ ਦਿੱਤੀ ਅਤੇ ਸਿੱਧਾ ਪੁਲਿਸ ਥਾਣੇ ਦੇ ਕੋਲ ਜਾ ਕੇ ਹੀ ਗੱਡੀ ਨੂੰ ਰੋਕਿਆ । ਗਾਇਕ ਦਾ ਕਹਿਣਾ ਹੈ ਕਿ ਉਹ ਪੂਰੀ ਤਰ੍ਹਾਂ ਸੁਰੱਖਿਅਤ ਹੈ,ਪਰ ਇਸ ਤੋਂ ਪਹਿਲਾਂ ਉਨ੍ਹਾਂ ਨੇ ਪੰਜਾਬ ‘ਚ ਇਸ ਤਰ੍ਹਾਂ ਦਾ ਮਹੌਲ ਕਦੇ ਨਹੀਂ ਵੇਖਿਆ ।  

 

© Copyright Galactic Television & Communications Pvt. Ltd. 2026. All rights reserved.