ਧਰਮਿੰਦਰ ਦੇ ਦਿਹਾਂਤ ਤੋਂ ਬਾਅਦ ਪਹਿਲੀ ਵਾਰ ਪੁੱਤਰ ਸੰਨੀ ਦਿਓਲ ਨਾਲ ਨਜ਼ਰ ਆਈ ਪ੍ਰਕਾਸ਼ ਕੌਰ, ਵੀਡੀਓ ਆਇਆ ਸਾਹਮਣੇ
ਧਰਮਿੰਦਰ ਦਾ ਬੀਤੇ ਸਾਲ ਨਵੰਬਰ ‘ਚ ਦਿਹਾਂਤ ਹੋ ਗਿਆ ਸੀ। ਜਿਸ ਤੋਂ ਬਾਅਦ ਪ੍ਰਕਾਸ਼ ਕੌਰ ਬੁਰੀ ਤਰ੍ਹਾਂ ਟੁੱਟ ਗਏ ਸਨ । ਹੁਣ ਪ੍ਰਕਾਸ਼ ਕੌਰ ਆਪਣੇ ਵੱਡੇ ਪੁੱਤਰ ਸੰਨੀ ਦਿਓਲ ਦੇ ਨਾਲ ਨਜ਼ਰ ਆਈ ਹੈ। ਪਤੀ ਦੇ ਦਿਹਾਂਤ ਤੋਂ ਬਾਅਦ ਪ੍ਰਕਾਸ਼ ਕੌਰ ਕਿਤੇ ਬਾਹਰ ਸਪਾਟ ਕੀਤੀ ਗਈ ਹੈ। ਸੰਨੀ ਦਿਓਲ ਇਸ ਮੌਕੇ ਤੇ ਆਪਣੀ ਮਾਂ ਦਾ ਹੱਥ ਫੜ੍ਹੇ ਹੋਏ ਨਜ਼ਰ ਆਏ ।
ਧਰਮਿੰਦਰ (Dharmender Deol) ਦਾ ਬੀਤੇ ਸਾਲ ਨਵੰਬਰ ‘ਚ ਦਿਹਾਂਤ ਹੋ ਗਿਆ ਸੀ। ਜਿਸ ਤੋਂ ਬਾਅਦ ਪ੍ਰਕਾਸ਼ ਕੌਰ ਬੁਰੀ ਤਰ੍ਹਾਂ ਟੁੱਟ ਗਏ ਸਨ । ਹੁਣ ਪ੍ਰਕਾਸ਼ ਕੌਰ ਆਪਣੇ ਵੱਡੇ ਪੁੱਤਰ ਸੰਨੀ ਦਿਓਲ ਦੇ ਨਾਲ ਨਜ਼ਰ ਆਈ ਹੈ। ਪਤੀ ਦੇ ਦਿਹਾਂਤ ਤੋਂ ਬਾਅਦ ਪ੍ਰਕਾਸ਼ ਕੌਰ ਕਿਤੇ ਬਾਹਰ ਸਪਾਟ ਕੀਤੀ ਗਈ ਹੈ। ਸੰਨੀ ਦਿਓਲ ਇਸ ਮੌਕੇ ਤੇ ਆਪਣੀ ਮਾਂ ਦਾ ਹੱਥ ਫੜ੍ਹੇ ਹੋਏ ਨਜ਼ਰ ਆਏ ।

ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਸੰਨੀ ਦਿਓਲ ਆਪਣੀ ਮਾਂ ਦਾ ਹੱਥ ਫੜ੍ਹੀ ਹੋਏ ਹਰ ਕਦਮ ਤੇ ਉਨ੍ਹਾਂ ਦੀ ਦੇਖਭਾਲ ਕਰ ਰਹੇ ਹਨ।ਪਰ ਉਨ੍ਹਾਂ ਨੇ ਪੈਪਰਾਜੀ ਵੱਲ ਮੂੰਹ ਨਹੀਂ ਕੀਤਾ। ਸੋਸ਼ਲ ਮੀਡੀਆ ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਪ੍ਰਕਾਸ਼ ਕੌਰ ਨੇ ਕਾਲਾ ਚਸ਼ਮਾ ਲਗਾਇਆ ਹੋਇਆ ਹੈ, ਪਰ ਪਤੀ ਦੀ ਮੌਤ ਦਾ ਦੁੱਖ ਉਨ੍ਹਾਂ ਦੇ ਚਿਹਰੇ ‘ਤੇ ਸਾਫ਼ ਝਲਕ ਰਿਹਾ ਸੀ।

ਸੰਨੀ ਦਿਓਲ ਦਾ ਵਰਕ ਫ੍ਰੰਟ
ਸੰਨੀ ਦਿਓਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਬਾਰਡਰ-੨ ਅੱਜ ਹੀ ਰਿਲੀਜ਼ ਹੋਈ ਹੈ। ਇਸ ਫ਼ਿਲਮ ਨੂੰ ਲੈ ਕੇ ਫੈਨਸ ਵੀ ਕਾਫੀ ਐਕਸਾਈਟਡ ਹਨ ਅਤੇ ਫੈਂਸ ਦਾ ਕਹਿਣਾ ਹੈ ਕਿ ਇਹ ਫ਼ਿਲਮ ਹਿੱਟ ਫ਼ਿਲਮ ਸਾਬਿਤ ਹੋਵੇਗੀ।ਇਸ ਤੋਂ ਇਲਾਵਾ ਸੰਨੀ ਦਿਓਲ ਹੋਰ ਵੀ ਕਈ ਪ੍ਰੋਜੈਕਟਸ ਤੇ ਕੰਮ ਕਰ ਰਹੇ ਹਨ।