ਪਤਨੀ ਨਾਲ ਬੇਵਫਾਈ ਕਰਨ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਕਰਨ ਔਜਲਾ ਬਾਰੇ ਹੁਣ ਇਸ ਅਦਾਕਾਰਾ ਨੇ ਕਹਿ ਦਿੱਤੀ ਵੱਡੀ ਗੱਲ

ਇਸ ਸਭ ਦੇ ਚਲਦੇ ਹੁਣ ਅਦਾਕਾਰਾ ਪਾਰੁਲ ਗੁਲਾਟੀ ਨੇ ਪੰਜਾਬੀ ਗਾਇਕ ਕਰਨ ਔਜਲਾ ਦਾ ਜਨਤਕ ਤੌਰ 'ਤੇ ਸਮਰਥਨ ਕੀਤਾ ਹੈ ।ਉਹਨਾਂ ਨੇ ਇਸ ਸਭ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਵੀ ਪਾਈ ਹੈ । ਪਾਰੁਲ ਗੁਲਾਟੀ ਦਾ ਕਹਿਣਾ ਹੈ ਕਿ ਬੇਸ਼ਕ ਉਹ ਕਰਨ ਔਜਲਾ ਨੂੰ ਨਿੱਜੀ ਤੌਰ ਤੇ ਨਹੀਂ ਜਾਣਦੀ ਪਰ ਇਸ ਤਰ੍ਹਾਂ ਦਾ ਬੰਦਾ ਆਪਣੀ ਪਤਨੀ ਨੂੰ ਧੋਖਾ ਨਹੀਂ ਦੇ ਸਕਦਾ ।

By  Shaminder Kaur Kaler January 19th 2026 11:00 AM

ਗਾਇਕ ਕਰਨ ਔਜਲਾ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੇ ਹਨ, ਪਰ ਇਸ ਵਾਰ ਸੁਰਖੀਆਂ ਵਿੱਚ ਆਉਣ ਦਾ ਵੱਖਰਾ ਕਾਰਨ ਹਨ । ਕਰਨ ਔਜਲਾ ਤੇ ਬੇਵਫਾਈ ਕਰਨ ਤੇ ਇਲਜ਼ਾਮ ਲੱਗਾ ਹੈ । ਇਲਜ਼ਾਮ ਹੈ ਕਿ ਕਰਨ ਔਜਲਾ ਆਪਣੀ ਪਤਨੀ ਪਲਕ ਨੂੰ ਧੋਖੇ ਵਿੱਚ ਰੱਖ ਕੇ ਕਿਸੇ ਹੋਰ ਨਾਲ ਚੱਕਰ ਚਲਾ ਰਹੇ ਹਨ । ਅਜਿਹੇ ਹਲਾਤਾਂ ਵਿੱਚ ਹਰ ਕੋਈ ਕਰਨ ਔਜਲਾ ਦੀ ਅਲੋਚਨਾ ਕਰ ਰਿਹਾ ਹੈ,  ਤੇ ਕੋਈ ਉਹਨਾਂ ਦੇ ਹੱਕ ਵਿੱਚ ਬੋਲ ਰਿਹਾ ਹੈ ।ਇਸ ਸਭ ਦੇ ਚਲਦੇ ਹੁਣ ਅਦਾਕਾਰਾ ਪਾਰੁਲ ਗੁਲਾਟੀ ਨੇ ਪੰਜਾਬੀ ਗਾਇਕ ਕਰਨ ਔਜਲਾ ਦਾ ਜਨਤਕ ਤੌਰ 'ਤੇ ਸਮਰਥਨ ਕੀਤਾ ਹੈ ।


ਉਹਨਾਂ ਨੇ ਇਸ ਸਭ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਵੀ ਪਾਈ ਹੈ । ਪਾਰੁਲ ਗੁਲਾਟੀ ਦਾ ਕਹਿਣਾ ਹੈ ਕਿ ਬੇਸ਼ਕ ਉਹ ਕਰਨ ਔਜਲਾ ਨੂੰ ਨਿੱਜੀ ਤੌਰ ਤੇ ਨਹੀਂ ਜਾਣਦੀ ਪਰ ਇਸ ਤਰ੍ਹਾਂ ਦਾ ਬੰਦਾ ਆਪਣੀ ਪਤਨੀ ਨੂੰ ਧੋਖਾ ਨਹੀਂ ਦੇ ਸਕਦਾ । ਉਸ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾ ਉਸ ਦੀ ਕਰਨ ਔਜਲਾ ਨਾਲ ਮੁਲਾਕਾਤ ਹੋਈ ਸੀ । ਇਸ ਸਭ ਦੇ ਚਲਦੇ ਉਸ ਨੇ ਕਰਨ ਔਜਲਾ ਨੂੰ ਸੋਸ਼ਲ ਮੀਡੀਆ ਤੇ ਫਾਲੋ ਵੀ ਕੀਤਾ ਸੀ ।

ਪਰ ਕਰਨ ਔਜਲਾ ਨੇ ਉਸ ਨੂੰ ਕੁਝ ਦਿਨ ਫਾਲੋ ਕਰਨ ਤੋਂ ਬਾਅਦ ਅਨਫਾਲੋ ਕਰ ਦਿੱਤਾ ਸੀ । ਤੇ ਇਸ ਤੋਂ ਉਸ ਸਮਝ ਸਕਦੀ ਹੈ ਕਿ ਇਸ ਤਰ੍ਹਾਂ ਦਾ ਬੰਦਾ ਆਪਣੀ ਪਤਨੀ ਨਾਲ ਬੇਵਫਾਈ ਨਹੀਂ ਕਰ ਸਕਦਾ । ਇਸ ਵੀਡੀਓ ਵਿੱਚ ਪਾਰੁਲ ਗੁਲਾਟੀ ਉਸ ਔਰਤ ਨੂੰ ਵੀ ਕੋਸਦੀ ਨਜ਼ਰ ਆ ਰਹੀ ਹੈ ਜਿਸ ਨੇ ਕਰਨ ਔਜਲਾ ਤੇ ਉਸ ਨਾਲ ਰਿਸ਼ਤਾ ਬਣਾਉਣ ਦੇ ਇਲਜ਼ਾਮ ਲਗਾਏ ਸਨ ।


© Copyright Galactic Television & Communications Pvt. Ltd. 2026. All rights reserved.