ਮਾਹੀ ਗਿੱਲ ਨੇ ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਵੀਰਾਂ ਨੂੰ ਦਿੱਤੀ ਵਧਾਈ

ਅਦਾਕਾਰਾ ਮਾਹੀ ਗਿੱਲ ਦੀ ਧਰਮ ਧੀ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਅਦਾਕਾਰਾ ਨੇ ਆਪਣੀ ਧਰਮ ਧੀ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੀ ਧਰਮ ਧੀ ਦੇ ਲਈ ਆਪਣੇ ਜਜ਼ਬਾਤ ਵੀ ਸਾਂਝੇ ਕੀਤੇ ਹਨ।

By  Shaminder Kaur Kaler May 21st 2026 03:40 PM

ਅਦਾਕਾਰਾ ਮਾਹੀ ਗਿੱਲ ਦੀ  ਧਰਮ   ਧੀ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਅਦਾਕਾਰਾ ਨੇ ਆਪਣੀ ਧਰਮ ਧੀ  ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੀ ਧਰਮ ਧੀ   ਦੇ ਲਈ ਆਪਣੇ ਜਜ਼ਬਾਤ ਵੀ ਸਾਂਝੇ ਕੀਤੇ ਹਨ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ “ਜਨਮ ਦਿਨ ਮੁਬਾਰਕ ਮੇਰੀ ਪਿਆਰੀ ਵੀਰਾਂ।


ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਤੇਰੇ ੨੧ਵੇਂ ਜਨਮ ਦਿਨ ‘ਤੇ ਤੇਰੇ ਨਾਲ ਸੈਲੀਬ੍ਰੇਸ਼ਨ ਕਰਨ ਦੇ ਲਈ ਪਹੁੰਚ ਸਕੀ।ਤੁੂੰ ਇੱਕ ਖੂਬਸੂਰਤ ਔਰਤ ਬਣ ਗਈ ਹੈ । ਜੋ ਬਹੁਤ ਹੀ ਮਿਹਨਤੀ, ਭਾਵੁਕ ਅਤੇ ਅਨੁਸ਼ਾਸਿਤ ਹੈ।ਜਿਉਂ ਹੀ ਅਦਾਕਾਰਾ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਮਾਹੀ ਗਿੱਲ ਦੀ ਇੱਕ ਧੀ ਹੈ ।ਜਿਸ ਦਾ ਨਾਂਅ ਵਰੋਨਿਕਾ ਹੈ । 


ਮਾਹੀ ਗਿੱਲ ਦਾ ਵਰਕ ਫ੍ਰੰਟ 

ਮਾਹੀ ਗਿੱਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਮਨੋਰੰਜਨ ਜਗਤ ‘ਚ ਸਰਗਰਮ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਦੇ ਨਾਲ ਨਾਲ ਬਾਲੀਵੁੱਡ ਜਗਤ ‘ਚ ਵੀ ਆਪਣੀ ਬਿਹਤਰੀਨ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਉਨ੍ਹਾਂ ਨੇ ਦੇਵ ਡੀ, ਪਾਨ ਸਿੰਘ ਤੋਮਰ, ਕੈਰੀ ਆਨ ਜੱਟਾ, ਸ਼ਰੀਕ, ਮਿੱਟੀ ਵਾਜਾਂ ਮਾਰਦੀ ਸਣੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਇਨ੍ਹਾਂ ਫ਼ਿਲਮਾਂ ‘ਚ ਉਨ੍ਹਾਂ ਨੇ ਵੱਖੋ ਵੱਖਰੀ ਕਿਸਮ ਦੇ ਕਿਰਦਾਰ ਨਿਭਾਏ ਹਨ। ਜੋ ਕਿ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਏ ਹਨ । 

Related Post

ਦਿਲਜੀਤ ਦੋਸਾਂਝ ਨੇ ਕਿਹਾ ‘ਕਈਆਂ ਲੋਕਾਂ ਨੇ ਮੈਨੂੰ ਕਿਹਾ ਤੂੰ ਕਿਉਂ ਕਹਿੰਦਾ ਏਂ ਪੰਜਾਬੀ ਆ ਗਏ ਓਏ’
ਮੁਹਾਲੀ ‘ਚ ਪਰਮੀਸ਼ ਵਰਮਾ ਦਾ ਆਲੀਸ਼ਾਨ ਘਰ ਬਣਿਆ ਚਰਚਾ ਦਾ ਕਾਰਨ, ਕਈ ਏਕੜ ‘ਚ ਬਣੇ ਘਰ ‘ਚ ਹਰ ਵੇਲੇ ਚੱਲਦੀ ਹੈ ਗੁਰਬਾਣੀ, ਵੇਖੋ ਘਰ ਦੀ ਝਲਕ
ਸਿੱਧੂ ਮੂਸੇਵਾਲਾ ਦੀ ਬਰਸੀ 29 ਨੂੰ ਨਹੀਂ 28 ਮਈ ਨੂੰ ਮਨਾਈ ਜਾਵੇਗੀ, ਪਰਿਵਾਰ ਨੇ ਸਾਂਝੀ ਕੀਤੀ ਜਾਣਕਾਰੀ
ਰੂਪੀ ਗਿੱਲ ਤੇ ਐਮੀ ਵਿਰਕ ਦੀ ਫ਼ਿਲਮ ‘ਚੜਦੀਕਲਾ’ ਦਾ ਟ੍ਰੇਲਰ ਵੇਖਣ ਦੇ ਲਈ ਪਹੁੰਚੀ ਇਹ ਬੀਬੀ, ਰੂਪੀ ਗਿੱਲ ਨੂੰ ਦਿੱਤਾ ਰੱਜ ਕੇ ਪਿਆਰ
ਜੈਸਮੀਨ ਸੈਂਡਲਾਸ ਦੇ ਚੱਲਦੇ ਸ਼ੋਅ ਦੇ ਦੌਰਾਨ ਡਿੱਗਿਆ ਬੈਰੀਕੇਟਸ, ਗਾਇਕਾ ਨੇ ਫੈਨਸ ਤੋਂ ਮੰਗੀ ਮੁਆਫ਼ੀ
ਹਿੰਮਤ, ਹੌਸਲੇ ਅਤੇ ਹੱਕਾਂ ਦੀ ਲੜਾਈ ਨੂੰ ਬਿਆਨ ਕਰਦਾ ਹੈ ਫ਼ਿਲਮ ‘ਚੜਦੀਕਲਾ’ ਦਾ ਟ੍ਰੇਲਰ, ਰੂਪੀ ਗਿੱਲ ਦੀ ਦਮਦਾਰ ਅਦਾਕਾਰੀ ਦੀ ਤਾਰੀਫ਼

© Copyright Galactic Television & Communications Pvt. Ltd. 2026. All rights reserved.