ਲੈਸਟਰ ‘ਚ ਪੰਜਾਬ ਦੇ ਕੁਲਵਿੰਦਰ ਸਿੰਘ ਜੌਹਲ ਬਣੇ ਪਹਿਲੇ ਪੱਗੜੀਧਾਰੀ ਲਾਰਡ ਮੇਅਰ

ਪੰਜਾਬੀਆਂ ਨੇ ਵਿਦੇਸ਼ ‘ਚ ਮੱਲਾਂ ਮਾਰੀਆਂ ਹਨ ਅਤੇ ਆਪਣੀ ਮਿਹਨਤ ਦੀ ਬਦੌਲਤ ਦੁਨੀਆ ਭਰ ‘ਚ ਆਪਣਾ ਖ਼ਾਸ ਮੁਕਾਮ ਬਣਾਇਆ ਹੈ। ਇਸੇ ਲੜੀ ਦੇ ਤਹਿਤ ਹੁਣ ਪੰਜਾਬੀ ਮੂਲ ਦੇ ਕੁਲਵਿੰਦਰ ਸਿੰਘ ਜੌਹਲ ਪੰਜਾਬ ਦੇ ਪਹਿਲੇ ਪੱਗੜੀਧਾਰੀ ਮੇਅਰ ਬਣ ਗਏ ਹਨ। ਉਹ ਮੂਲ ਰੂਪ ‘ਚ ਜਲੰਧਰ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੇ ਮੇਅਰ ਬਣਨ ‘ਤੇ ਪੰਜਾਬੀ ਭਾਈਚਾਰੇ ‘ਚ ਖੁਸ਼ੀ ਦੀ ਲਹਿਰ ਹੈ।

By  Shaminder Kaur Kaler May 18th 2026 10:33 AM

ਪੰਜਾਬੀਆਂ ਨੇ ਵਿਦੇਸ਼ ‘ਚ ਮੱਲਾਂ ਮਾਰੀਆਂ ਹਨ ਅਤੇ ਆਪਣੀ ਮਿਹਨਤ ਦੀ ਬਦੌਲਤ ਦੁਨੀਆ ਭਰ ‘ਚ ਆਪਣਾ ਖ਼ਾਸ ਮੁਕਾਮ ਬਣਾਇਆ ਹੈ। ਇਸੇ ਲੜੀ ਦੇ ਤਹਿਤ ਹੁਣ ਪੰਜਾਬੀ ਮੂਲ ਦੇ ਕੁਲਵਿੰਦਰ ਸਿੰਘ ਜੌਹਲ ਪੰਜਾਬ ਦੇ ਪਹਿਲੇ ਪੱਗੜੀਧਾਰੀ ਮੇਅਰ ਬਣ ਗਏ ਹਨ। ਉਹ ਮੂਲ ਰੂਪ ‘ਚ ਜਲੰਧਰ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੇ ਮੇਅਰ ਬਣਨ ‘ਤੇ ਪੰਜਾਬੀ ਭਾਈਚਾਰੇ ‘ਚ ਖੁਸ਼ੀ ਦੀ ਲਹਿਰ ਹੈ।

ਕੁਲਵਿੰਦਰ ਸਿੰਘ ਜੌਹਲ ਮਹਿਜ਼ ਛੇ ਸਾਲ ਦੀ ਉਮਰ ‘ਚ ਪਰਿਵਾਰ ਦੇ ਨਾਲ ਯੂ ਕੇ ਆ ਗਏ ਸਨ ੳਤੇ ਪੱਚੀ ਸਾਲ ਤੱਕ ਉਨ੍ਹਾਂ ਨੇ ਇੱਕ ਫੈਕਟਰੀ ‘ਚ ਕੰਮ ਕੀਤਾ ਸੀ । ਮੇਅਰ ਚੁਣੇ ਜਾਣ ‘ਤੇ ਉਨ੍ਹਾਂ ਨੇ ਸਾਰੇ ਪਾਰਸ਼ਦਾਂ ਦਾ ਸ਼ੁਕਰੀਆ ਅਦਾ ਕੀਤਾ ਹੈ। ਯੂ ਕੇ ਉਨ੍ਹਾਂ ਨੇ ਪੱਚੀ ਸਾਲਾਂ ਤੱਕ ਇੱਕ ਫੈਕਟਰੀ ‘ਚ ਕੰਮ ਕੀਤਾ ਸੀ ਅਤੇ ਇੱਥੇ ਹੀ ਉਨ੍ਹਾਂ ਨੇ ਲੰਮਾ ਸਮਾਂ ਸੰਘਰਸ਼ ਕੀਤਾ ਅਤੇ ਆਪਣੀ ਮਿਹਨਤ ਦੇ ਨਾਲ ਨਵਾਂ ਮੁਕਾਮ ਹਾਸਲ ਕੀਤਾ । ਉਨ੍ਹਾਂ ਦੇ ਜੱਦੀ ਪਿੰਡ ‘ਚ ਉੁਨ੍ਹਾਂ ਦੇ ਲਾਰਡ ਮੇਅਰ ਬਣਨ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਅਤੇ ਜਲੰਧਰ ‘ਚ ਰਹਿਣ ਵਾਲੇ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਮਿੱਤਰ ਪੱਬਾਂ ਭਾਰ ਹਨ। 

© Copyright Galactic Television & Communications Pvt. Ltd. 2026. All rights reserved.