ਕੌਰ ਬੀ ਨੇ ਆਪਣੇ ਭਤੀਜੇ ਦੇ ਜਨਮ ਦਿਨ ‘ਤੇ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ
ਕੌਰ ਬੀ ਨੇ ਆਪਣੇ ਭਤੀਜੇ ਦਾ ਜਨਮ ਦਿਨ ਮਨਾਇਆ ।ਗਾਇਕਾ ਨੇ ਆਪਣੇ ਭਤੀਜੇ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਆਪਣੇ ਭਤੀਜੇ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਗਾਇਕਾ ਨੇ ਆਪਣੇ ਭਤੀਜੇ ਨੂੰ ਲੰਮੀ ਉਮਰ ਦੀਆਂ ਅਸੀਸਾਂ ਦਿੰਦੇ ਹੋਏ ਲਿਖਿਆ “ਹੈਪੀ ਬਰਥਡੇ ਮੇਰੀ ਜਾਨ, ਮੇਰਾ ਦਿਲ ਪਿਆਰ ਨਾਲ ਭਰਿਆ ਹੋਇਆ ਹੈ।
ਕੌਰ ਬੀ (Kaur B)ਨੇ ਆਪਣੇ ਭਤੀਜੇ ਦਾ ਜਨਮ ਦਿਨ ਮਨਾਇਆ ।ਗਾਇਕਾ ਨੇ ਆਪਣੇ ਭਤੀਜੇ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਆਪਣੇ ਭਤੀਜੇ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਗਾਇਕਾ ਨੇ ਆਪਣੇ ਭਤੀਜੇ ਨੂੰ ਲੰਮੀ ਉਮਰ ਦੀਆਂ ਅਸੀਸਾਂ ਦਿੰਦੇ ਹੋਏ ਲਿਖਿਆ “ਹੈਪੀ ਬਰਥਡੇ ਮੇਰੀ ਜਾਨ, ਮੇਰਾ ਦਿਲ ਪਿਆਰ ਨਾਲ ਭਰਿਆ ਹੋਇਆ ਹੈ।ਤੂੰ ਮੇਰੇ ਲਈ ਬੜਾ ਹੀ ਖ਼ਾਸ ਹੈਂ।ਮੇਰਾ ਹਰ ਦਿਨ, ਹਰ ਪਲ ਤੇਰੇ ਨਾਮ ਬਿੱਲੀ”। ਜਿਉਂ ਹੀ ਗਾਇਕਾ ਨੇ ਇਸ ਤਸਵੀਰ ਨੂੰ ਸਾਂਝਾ ਕੀਤਾ ਤਾਂ ਫੈਨਸ ਨੇ ਵੀ ਉਨ੍ਹਾਂ ਨੂੰ ਉਨ੍ਹਾਂ ਦੇ ਭਤੀਜੇ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ।

ਕੌਰ ਬੀ ਦਾ ਵਰਕ ਫ੍ਰੰਟ
ਕੌਰ ਬੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਰਹੇ ਹਨ । ਉਨ੍ਹਾਂ ਨੇ ਬਜਟ, ਮਿੱਤਰਾਂ ਦੇ ਬੂਟ,ਪੀਜ਼ਾ ਹੱਟ,ਫੁਲਕਾਰੀ, ਜੁੱੱਤੀ ਪਟਿਆਲੇ ਦੀ ਲਹੌਰ ਦੀਆਂ ਵਾਲੀਆਂ ਸਣੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ।
ਕੌਰ ਬੀ ਦੀ ਨਿੱਜੀ ਜ਼ਿੰਦਗੀ
ਕੌਰ ਬੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹਨਾਂ ਦਾ ਸਬੰਧ ਪਟਿਆਲਾ ਦੇ ਪਾਤੜਾਂ ਦੇ ਨਜ਼ਦੀਕ ਨਵਾਂ ਗਾਓਂ ਦੇ ਨਾਲ ਹੈ।ਪਰ ਉਨ੍ਹਾਂ ਨੇ ਖੁਦ ਦੀ ਕਮਾਈ ਦੇ ਨਾਲ ਮੁਹਾਲੀ ‘ਚ ਆਪਣਾ ਘਰ ਵੀ ਬਣਾਇਆ ਹੈ।ਕੌਰ ਬੀ ਆਪਣੇ ਵਧੀਆ ਲਾਈਫ ਸਟਾਈਲ ਦੇ ਲਈ ਵੀ ਜਾਣੀ ਜਾਂਦੀ ਹੈ।