ਕੀ ਦਿਲਜੀਤ ਨਹੀਂ ਹਨ ਭਾਰਤ ਦੇ ਨਾਗਰਿਕ, ਮੀਡੀਆ ਰਿਪੋਰਟਾਂ ਦਾ ਜਾਣੋ ਕੀ ਹੈ ਦਾਅਵਾ

ਦਿਲਜੀਤ ਦੋਸਾਂਝ ਦੀ ਨਾਗਰਿਕਤਾ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।ਹੁਣ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਦਿਲਜੀਤ ਭਾਰਤੀ ਨਾਗਰਿਕ ਨਹੀਂ ਹਨ । 2022 ‘ਚ ਉਨ੍ਹਾਂ ਨੇ ਅਮਰੀਕਾ ਦੀ ਨਾਗਰਿਕਤਾ ਹਾਸਲ ਕੀਤੀ ਸੀ।

By  Shaminder Kaur Kaler May 14th 2026 04:29 PM

ਦਿਲਜੀਤ ਦੋਸਾਂਝ ਦੀ ਨਾਗਰਿਕਤਾ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।ਹੁਣ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਦਿਲਜੀਤ ਭਾਰਤੀ ਨਾਗਰਿਕ ਨਹੀਂ ਹਨ । 2022 ‘ਚ ਉਨ੍ਹਾਂ ਨੇ ਅਮਰੀਕਾ ਦੀ ਨਾਗਰਿਕਤਾ ਹਾਸਲ ਕੀਤੀ ਸੀ। ਇੰਡੀਅਨ ਐਕਸਪ੍ਰੈੱਸ ਦੀ ਇੱਕ ਰਿਪੋਰਟ ਦੀ ਮੁਤਾਬਕ ਦਿਲਜੀਤ ਦੋਸਾਂਝ ਹੁਣ ਭਾਰਤ ਦੇ ਨਾਗਰਿਕ ਨਹੀਂ ਹੈ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਅਮਰੀਕੀ ਪਾਸਪੋਰਟ ਤੇ ਯਾਤਰਾ ਕਰ ਰਹੇ ਹਨ।


ਖਬਰਾਂ ਮੁਤਾਬਕ ਦਿਲਜੀਤ ਇੱਕ ਸਤੰਬਰ 2022 ਤੋਂ ਅਮਰੀਕੀ ਪਾਸਪੋਰਟ ਦਾ ਇਸਤੇਮਾਲ ਕਰ ਰਹੇ ਹਨ।ਉਨ੍ਹਾਂ ਦਾ ਆਖਰੀ ਪਾਸਪੋਰਟ ਸਾਲ 2018 ‘ਚ ਮੁੰਬਈ ਤੋਂ ਜਾਰੀ ਹੋਇਆ ਸੀ।ਬੇਨਤੀ ਪੱਤਰ ਦਿੰਦੇ ਸਮੇਂ ਉਨ੍ਹਾਂ ਨੇ ਕੈਲੀਫੋਰਨੀਆ ਸਥਿਤ ਇੱਕ ਪਾਸ਼ ਇਲਾਕੇ ‘ਚ ਸਥਿਤ ਪੰਜ ਬੈਡਰੂਮ ਵਾਲੇ ਆਲੀਸ਼ਾਨ ਬੰਗਲੇ ਦਾ ਪਤਾ ਦਰਜ ਕਰਵਾਇਆ ਸੀ।  


ਦਿਲਜੀਤ ਦੋਸਾਂਝ ਦੇ ਸਿਆਸਤ ‘ਚ ਆਉਣ ‘ਤੇ ਘਮਸਾਣ 

ਬੀਤੇ ਦਿਨੀਂ ਦਿਲਜੀਤ ਦੋਸਾਂਝ ਦਾ ਇੱਕ ਟਵੀਟ ਵਾਇਰਲ ਹੋਇਆ ਸੀ । ਜਿਸ ‘ਚ ਉਨ੍ਹਾਂ ਨੇ ਇੱਕ ਪੰਜਾਬੀ ਅਖਬਾਰ ਦੇ ਵੱਲੋਂ ਕੀਤੇ ਗਏ ਸਵਾਲ ਦੇ ਜਵਾਬ ‘ਚ ‘ਉਹ ਕਦੇ ਵੀ ਸਿਆਸਤ ‘ਚ ਨਹੀਂ ਆਉਣਗੇ। ਉਨ੍ਹਾਂ ਦਾ ਕੰਮ ਹੈ ਮਨੋਰੰਜਨ ਕਰਨਾ ਅਤੇ ਉਹ ਆਪਣਾ ਕੰਮ ਕਰ ਰਹੇ ਹਨ’।

ਜਿਸ ਤੋਂ ਬਾਅਦ ਬੀਤੇ ਦਿਨ ਉਨ੍ਹਾਂ ਦੇ ਮੈਨੇਜਰ ਦੇ ਘਰ ਦੇ ਬਾਹਰ ਫਾਈਰਿੰਗ ਦੀਆਂ ਖਬਰਾਂ ਸਾਹਮਣੇ ਆਈਆਂ। ਜਿਸ ਤੋਂ ਬਾਅਦ ਇਸ ਮਾਮਲੇ ‘ਤੇ ਸਿਆਸਤ ਤੇਜ਼ ਹੋ ਗਈ ਅਤੇ ਪੰਜਾਬ ਦੇ ਮੁੱਖ ਮੰਤਰੀ ਤੇ ਹੋਰ ਕਈ ਮੰਤਰੀਆਂ ਨੇ ਭਾਜਪਾ ‘ਤੇ ਕਈ ਸੰਗੀਨ ਇਲਜ਼ਾਮ ਲਗਾਏ ਸਨ। 

© Copyright Galactic Television & Communications Pvt. Ltd. 2026. All rights reserved.