ਹਰਭਜਨ ਮਾਨ ਦੀ ਧੀ ਤੋਂ ਬਾਅਦ ਹੁਣ ਪੁੱਤਰ ਅਵਕਾਸ਼ ਮਾਨ ਦੀ ਪੰਜਾਬੀ ਇੰਡਸਟਰੀ ‘ਚ ਐਂਟਰੀ, ‘ਇਹ ਦਿਨ ਰੋਜ਼ ਨੀ ਆਉਣੇ’ ਨਾਲ ਕਰਨਗੇ ਡੈਬਿਊ
ਹਰਭਜਨ ਮਾਨ ਦੀ ਧੀ ਜਲਦ ਹੀ ਆਪਣੀ ਫ਼ਿਲਮ ਖੇਮੋ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਵੇਗੀ। ਜਿਸ ਤੋਂ ਬਾਅਦ ਗਾਇਕ ਦੇ ਪੁੱਤਰ ਅਵਕਾਸ਼ ਮਾਨ ਦੀ ਵੀ ਪੰਜਾਬੀ ਇੰਡਸਟਰੀ ‘ਚ ਐਂਟਰੀ ਹੋਣ ਜਾ ਰਹੀ ਹੈ। ਜੀ ਹਾਂ ਗਾਇਕ ਹਰਭਜਨ ਮਾਨ ਨੇ ਖੁਦ ਆਪਣੇ ਪੁੱਤਰ ਦੀ ਪਹਿਲੀ ਫ਼ਿਲਮ ਦੀ ਜਾਣਕਾਰੀ ਫੈਨਸ ਦੇ ਨਾਲ ਸਾਂਝੀ ਕੀਤੀ ਹੈ।
ਹਰਭਜਨ ਮਾਨ ਦੀ ਧੀ ਜਲਦ ਹੀ ਆਪਣੀ ਫ਼ਿਲਮ ਖੇਮੋ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਵੇਗੀ। ਜਿਸ ਤੋਂ ਬਾਅਦ ਗਾਇਕ ਦੇ ਪੁੱਤਰ ਅਵਕਾਸ਼ ਮਾਨ ਦੀ ਵੀ ਪੰਜਾਬੀ ਇੰਡਸਟਰੀ ‘ਚ ਐਂਟਰੀ ਹੋਣ ਜਾ ਰਹੀ ਹੈ। ਜੀ ਹਾਂ ਗਾਇਕ ਹਰਭਜਨ ਮਾਨ ਨੇ ਖੁਦ ਆਪਣੇ ਪੁੱਤਰ ਦੀ ਪਹਿਲੀ ਫ਼ਿਲਮ ਦੀ ਜਾਣਕਾਰੀ ਫੈਨਸ ਦੇ ਨਾਲ ਸਾਂਝੀ ਕੀਤੀ ਹੈ।ਇਹ ਫ਼ਿਲਮ ਇਸੇ ਸਾਲ ਅਕਤੂਬਰ ਮਹੀਨੇ ‘ਚ ਰਿਲੀਜ਼ ਹੋਵੇਗੀ। ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ “ਬਹੁਤ ਹੀ ਚਾਅ ਤੇ ਮਾਣ ਨਾਲ ਬੇਟੇ ਅਵਕਾਸ਼ ਮਾਨ ਨੂੰ ਅਦਾਕਾਰ ਦੇ ਤੌਰ ’ਤੇ ਤੁਹਾਡੇ ਰੂਬਰੂ ਕਰ ਰਹੇ ਹਾਂ, ‘ਤਿੰਨ ਰੰਗ ਪ੍ਰੋਡਕਸ਼ਨਜ਼’ ਦੀ ਪਹਿਲੀ ਪੰਜਾਬੀ ਫ਼ਿਲਮ “ਇਹ ਦਿਨ ਰੋਜ਼ ਨੀ ਆਉਣੇ” ਵਿੱਚ, ਜੋ ਪੂਰੀ ਦੁਨੀਆ ਦੇ ਸਿਨਮਾ ਘਰਾਂ ਵਿੱਚ 9 ਅਕਤੂਬਰ, 2026 ਨੂੰ ਰਿਲੀਜ਼ ਹੋਵੇਗੀ।
_d66e6fb9cebc487c3da06d3a6d06518d_1280X720.webp)
ਮੇਰੇ ਤੇ ਅਵਕਾਸ਼ ਨਾਲ ਹੀਰ ਅੱਛਰਾ, ਆਰੂਨਾ ਬੈਨੀਵਾਲ, ਨਿਰਮਲ ਰਿਸ਼ੀ, ਸਰਬਜੀਤ ਚੀਮਾ, ਸੁੱਖ ਪਿੰਡੀ ਵਾਲਾ, ਪ੍ਰੀਤੀਸ਼ ਨਰੂਲਾ ਤੇ ਸੁਖਮਨੀ ਕੌਰ ਸਮੇਤ ਹੋਰ ਬਹੁਤ ਕਲਾਕਾਰ ਇਸ ਪਰਿਵਾਰਕ ਫ਼ਿਲਮ ਵਿੱਚ ਤੁਹਾਡਾ ਰੱਜਕੇ ਮਨੋਰੰਜਨ ਕਰਨਗੇ।ਡਾਇਰੈਕਟਰ ਅਨੀਤ ਸੇਖੋਂ ਦੀ ਇਸ ਖ਼ੂਬਸੂਰਤ ਫ਼ਿਲਮ ਦੇ ਨਿਰਮਾਤਾ ਹਰਭਜਨ ਮਾਨ, ਲੋਕੇਸ਼ ਚਾਹਲ, ਲਖਬੀਰ ਸਿੰਘ ਸਾਹੀ ਦੀ ਇਹ ਫ਼ਿਲਮ ਓਮ ਜੀ ਗਰੁੱਪ ਰਾਹੀਂ ਪੂਰੀ ਦੁਨੀਆ ਵਿੱਚ ਰਿਲੀਜ਼ ਕੀਤੀ ਜਾਵੇਗੀ”।

ਫੈਨਸ ਵੀ ਫ਼ਿਲਮ ਨੂੰ ਲੈ ਕੇ ਐਕਸਾਈਟਡ
ਹਰਭਜਨ ਮਾਨ ਤੇ ਉਨ੍ਹਾਂ ਦੀ ਬੇਟੇ ਦੀ ਫ਼ਿਲਮ ਨੂੰ ਲੈ ਕੇ ਫੈਨਸ ਵੀ ਐਕਸਾਈਟਡ ਹਨ ਅਤੇ ਬੇਸਬਰੀ ਦੇ ਨਾਲ ਇਸ ਫ਼ਿਲਮ ਦੀ ਉਡੀਕ ਕਰ ਰਹੇ ਹਨ । ਹਰਭਜਨ ਮਾਨ ਨੇ ਇਸ ਫ਼ਿਲਮ ਦਾ ਪੋਸਟਰ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ।