ਗੁਰਪ੍ਰੀਤ ਘੁੱਗੀ ਬਾਰੇ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਖ਼ਬਰਾਂ ‘ਤੇ ਅਦਾਕਾਰ ਨੇ ਤੋੜੀ ਚੁੱਪ, ਕਿਹਾ ‘ਮੇਰੇ ਖ਼ਿਲਾਫ਼ ਹੋ ਰਹੀ ਸਾਜ਼ਿਸ਼’
ਗੁਰਪ੍ਰੀਤ ਘੁੱਗੀ ਪਿਛਲੇ ਕਈ ਦਿਨਾਂ ਤੋਂ ਸੁਰਖੀਆਂ ‘ਚ ਹਨ । ਜਿਸ ਦਾ ਕਾਰਨ ਉਨ੍ਹਾਂ ਬਾਰੇ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਝੂਠੀਆਂ ਖ਼ਬਰਾਂ ਸਨ, ਜਿਨ੍ਹਾਂ ‘ਤੇ ਅਦਾਕਾਰ ਨੇ ਹੁਣ ਚੁੱਪ ਤੋੜੀ ਹੈ ਅਤੇ ਲੰਬਾ ਚੌੜਾ ਵੀਡੀਓ ਵੀ ਸਾਂਝਾ ਕੀਤਾ ਹੈ। । ਜਿਨ੍ਹਾਂ ਬਾਰੇ ਹੁਣ ਅਦਾਕਾਰ ਨੇ ਆਪਣੀ ਚੁੱਪ ਤੋੜੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ‘ਮੈਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਅੱਜ ਕੱਲ੍ਹ ਦੇ ਜੁਆਕ ਸੋਸ਼ਲ ਮੀਡੀਆ ‘ਤੇ ਲੱਗੇ ਰਹਿੰਦੇ ਨੇ ਤੇ ਤੁਸੀਂ ਰਿਐਕਟ ਨਹੀਂ ਕਰਨਾ ਅਤੇ ਮੈਂ ਰਿਐਕਟ ਕਰ ਵੀ ਨਹੀਂ ਸੀ ਰਿਹਾ ।
ਗੁਰਪ੍ਰੀਤ ਘੁੱਗੀ ਪਿਛਲੇ ਕਈ ਦਿਨਾਂ ਤੋਂ ਸੁਰਖੀਆਂ ‘ਚ ਹਨ । ਜਿਸ ਦਾ ਕਾਰਨ ਉਨ੍ਹਾਂ ਬਾਰੇ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਝੂਠੀਆਂ ਖ਼ਬਰਾਂ ਸਨ, ਜਿਨ੍ਹਾਂ ‘ਤੇ ਅਦਾਕਾਰ ਨੇ ਹੁਣ ਚੁੱਪ ਤੋੜੀ ਹੈ ਅਤੇ ਲੰਬਾ ਚੌੜਾ ਵੀਡੀਓ ਵੀ ਸਾਂਝਾ ਕੀਤਾ ਹੈ। । ਜਿਨ੍ਹਾਂ ਬਾਰੇ ਹੁਣ ਅਦਾਕਾਰ ਨੇ ਆਪਣੀ ਚੁੱਪ ਤੋੜੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ‘ਮੈਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਸੋਸ਼ਲ ਮੀਡੀਆ ‘ਤੇ ਅੱਜ ਕੱਲ੍ਹ ਦੇ ਜੁਆਕ ਸੋਸ਼ਲ ਮੀਡੀਆ ‘ਤੇ ਲੱਗੇ ਰਹਿੰਦੇ ਨੇ ਤੇ ਤੁਸੀਂ ਰਿਐਕਟ ਨਹੀਂ ਕਰਨਾ ਅਤੇ ਮੈਂ ਰਿਐਕਟ ਕਰ ਵੀ ਨਹੀਂ ਸੀ ਰਿਹਾ ।ਪਰ ਹੁਣ ਕੁਝ ਮੇਰੇ ਸੁਹਿਰਦ ਸਾਥੀਆਂ ਨੂੰ ਫਿਕਰ ਵੀ ਹੋਣ ਲੱਗ ਪਿਆ ਕਿ ਉਨ੍ਹਾਂ ਕਿਹਾ ਕਿ ਜਦੋਂ ਸਿਰ ਤੋਂ ਦੀ ਪਾਣੀ ਜਦੋਂ ਲੰਘ ਜਾਂਦਾ ਹੈ ਤਾਂ ਤੁਹਾਨੂੰ ਬੋਲਣਾ ਚਾਹੀਦਾ ਹੈ। ਇਸੇ ਲਈ ਮੈਂ ਤੁਹਾਡੇ ਨਾਲ ਰੁਬਰੂ ਹੋਇਆ ਹਾਂ।
ਪੋਸਟ ਦੀ ਕੀਤੀ ਨਿਖੇਧੀ
ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ‘ਕੈਨੇਡਾ ਤੋਂ ਕਿਸੇ ਨੇ ਉਨ੍ਹਾਂ ਦੇ ਖਿਲਾਫ ਪੋਸਟ ਪਾਈ । ਜੋ ਵੇਖ ਕੇ ਬਹੁਤ ਮਾੜਾ ਲੱਗਿਆ । ਪਰ ਕਿਸੇ ਦੇ ਚਰਿੱਤਰ ਨੂੰ ਵਿੱਚ ਨਹੀਂ ਲਿਆਈਦਾ।ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਇਸ ਪੋਸਟ ਦੇ ਸਾਹਮਣੇ ਆਉਣ ਤੋਂ ਬਾਅਦ ਉਸ ਸ਼ਖਸ ਦੇ ਨਾਲ ਰਾਬਤਾ ਵੀ ਕਾਇਮ ਕੀਤਾ ਅਤੇ ਪੋਸਟ ਪਾਉਣ ਵਾਲੇ ਸ਼ਖਸ ਨੇ ਕਿਹਾ ਕਿ ਅਸੀਂ ਵੀ ਇੰਡਸਟਰੀ ‘ਚ ਸੁਣੀ ਸੁਣਾਈ ਗੱਲ ਸੀ ਅਤੇ ਅਸੀਂ ਪੋਸਟ ਪਾ ਦਿੱਤੀ।ਉਨ੍ਹਾਂ ਨੇ ਆਪਣੀ ਗਲਤੀ ਮੰਨੀ ਤੇ ਇਸ ਗਲਤੀ ਨੂੰ ਸੁਧਾਰਿਆ ਵੀ ।ਹੁਣ ਮੈਨੂੰ ਉਨ੍ਹਾਂ ਲੋਕਾਂ ਤੇ ਅਫਸੋਸ ਹੈ। ਜਿਨ੍ਹਾਂ ਤੋਂ ਮੈਂ ਇਹ ਗੱਲ ਸੁਣੀ ।

ਮੈਨੂੰ ਇਹ ਸਭ ਪਤਾ ਲੱਗ ਰਿਹਾ ਹੈ ਅਤੇ ਇਸ ਗੱਲ ਦੀ ਜੜ੍ਹ ਤੱਕ ਜਾਣ ਦੀ ਕੋਸ਼ਿਸ਼ ਕੀਤੀ ਪਰ ਮੈਂ ਅੰਦਰੋਂ ਟੁੱਟ ਵੀ ਰਿਹਾਂ ਹਾਂ ਕਿ ਇਨ੍ਹਾਂ ਲੋਕਾਂ ਦੇ ਨਾਲ ਮੈਂ ਤੀਹ-ਤੀਹ ਪੈਂਤੀ-ਪੈਂਤੀ ਸਾਲ ਤੋਂ ਕੰਮ ਕਰ ਰਿਹਾ ਹਾਂ। ਪਰ ਮੈਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਕੰਮ ਕੀਤਾ ਅਤੇ ਹਮੇਸ਼ਾ ਹੀ ਸਾਫ਼ ਨੀਅਤ ਦੇ ਨਾਲ ਕੰਮ ਕੀਤਾ ।ਪਰ ਅਫ਼ਸੋਸ ਵਿੱਚੋਂ ਹੀ ਕੁਝ ਲੋਕ ਹਨ। ਖ਼ੈਰ ਇਹ ਗੱਲ ਉਦੋਂ ਹੀ ਖ਼ਤਮ ਹੋ ਜਾਣੀ ਸੀ, ਪਰ ਕੁਝ ਲੋਕਾਂ ਨੇ ਪੋਸਟਾਂ ਪਾਈਆਂ। ਇੱਥੇ ਇੱਕ ਸ਼ੇਅਰ ਨਾਲ ਗੱਲ ਕਹਾਂਗਾ ਕਿ ‘ਦੀਵਾਰ ਕਯਾ ਗਿਰੀ ਮੇਰੇ ਕੱਚੇ ਮਕਾਨ ਕੀ, ਲੋਗੋਂ ਨੇ ਮੇਰੇ ਘਰ ਸੇ ਰਸਤਾ ਬਣਾ ਲਿਆ’। ਲੋਕਾਂ ਨੂੰ ਰਾਹ ਲੱਭ ਜਾਂਦਾ ਹੈ। ਇਸ ਤਰ੍ਹਾਂ ਕਿਸ ਕਿਸੇ ਦਾ ਕਿਰਦਾਰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ।

ਪੇਡ ਪ੍ਰਮੋਸ਼ਨ ਆਈ-ਗੁਰਪ੍ਰੀਤ ਘੁੱਗੀ
ਗੁਰਪ੍ਰੀਤ ਘੁੱਗੀ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਇਸ ਸਾਰੇ ਮਾਮਲੇ ਦੀ ਘੋਖ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਇਹ ਪੇਡ ਪ੍ਰਮੋਸ਼ਨ ਕਰਵਾਈ ਗਈ ਹੈ । ਹਾਲੇ ਮੈਂ ਉਨ੍ਹਾਂ ਲੋਕਾਂ ਦੇ ਨਾਂਅ ਨਹੀਂ ਲੈਣਾ ਚਾਹੁੰਦਾ । ਗੁਰਪ੍ਰੀਤ ਘੁੱਗੀ ਨੇ ਹੋਰ ਵੀ ਬਹੁਤ ਕੁਝ ਇਸ ਵੀਡੀਓ ‘ਚ ਸਾਂਝਾ ਕੀਤਾ ਹੈ।