ਗੁਰਲੀਨ ਚੋਪੜਾ ਸਹੁਰੇ ਪਰਿਵਾਰ ਦੇ ਕੰਮ-ਕਾਜ ‘ਚ ਜੁਟੀ, ਵੀਡੀਓ ਕੀਤਾ ਸਾਂਝਾ
ਗੁਰਲੀਨ ਚੋਪੜਾ ਵਿਆਹ ਤੋਂ ਬਾਅਦ ਆਪਣੇ ਸੋਸ਼ਲ ਮੀਡੀਆ ਤੇ ਸਰਗਰਮ ਹਨ ।ਉਹ ਲਗਾਤਾਰ ਆਪਣੇ ਸਹੁਰੇ ਘਰ ਤੋਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰ ਰਹੇ ਹਨ । ਹੁਣ ਅਦਾਕਾਰਾ ਨੇ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੇ ਪਰਿਵਾਰ ਦੇ ਲਈ ਖਾਣਾ ਤਿਆਰ ਕਰਦੀ ਹੋਈ ਨਜ਼ਰ ਆ ਰਹੀ ਹੈ।
ਗੁਰਲੀਨ ਚੋਪੜਾ (Gurleen Chopra) ਵਿਆਹ ਤੋਂ ਬਾਅਦ ਆਪਣੇ ਸੋਸ਼ਲ ਮੀਡੀਆ ਤੇ ਸਰਗਰਮ ਹਨ ।ਉਹ ਲਗਾਤਾਰ ਆਪਣੇ ਸਹੁਰੇ ਘਰ ਤੋਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰ ਰਹੇ ਹਨ । ਹੁਣ ਅਦਾਕਾਰਾ ਨੇ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੇ ਪਰਿਵਾਰ ਦੇ ਲਈ ਖਾਣਾ ਤਿਆਰ ਕਰਦੀ ਹੋਈ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।ਕੁਝ ਦਿਨ ਪਹਿਲਾਂ ਹੀ ਅਦਾਕਾਰਾ ਦਵਿੰਦਰ ਰੰਧਾਵਾ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝੀ ਹੈ ਅਤੇ ਸਹੁਰੇ ਪਰਿਵਾਰ ‘ਚ ਪੂਰੀ ਤਰ੍ਹਾਂ ਰਚ ਮਿਚ ਗਈ ਹੈ।
_a25cc7149d53a4e7f6acbe2d1e24499f_1280X720.webp)
ਗੁਰਲੀਨ ਚੋਪੜਾ ਦਾ ਵਰਕ ਫ੍ਰੰਟ
ਗੁਰਲੀਨ ਚੋਪੜਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਊਥ ਫ਼ਿਲਮਾਂ ਤੋਂ ਕੀਤੀ ਸੀ ਜਿਸ ਤੋਂ ਬਾਅਦ ਅਦਾਕਾਰਾ ਨੇ ਕੁਝ ਕੁ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। ਜਿਸ ‘ਚ ਬੱਬੂ ਮਾਨ ਦੇ ਨਾਲ ਉਨ੍ਹਾਂ ਵੱਲੋਂ ਕੀਤੀ ਗਈ ‘ਹਸ਼ਰ’ ਫ਼ਿਲਮ ਵੀ ਸ਼ਾਮਿਲ ਹੈ।ਇਸ ਤੋਂ ਇਲਾਵਾ ਗੁਰਲੀਨ ਚੋਪੜਾ ਨੇ ਸੁਰਜੀਤ ਬਿੰਦਰਖੀਆ ਦੇ ਨਾਲ ਗੀਤ ‘ਸਾਨੂੰ ਤੱਕ ਕੇ ਨਾ ਖੰਘ ਮੁੰਡਿਆ’ ‘ਚ ਬਤੌਰ ਮਾਡਲ ਕੰਮ ਕੀਤਾ ਹੈ।

ਗੁਰੁ ਘਰ ਤੇ ਅੰਮ੍ਰਿਤ ਵੇਲੇ ਨਾਲ ਜੁੜਨ ਦਾ ਪ੍ਰਣ
ਗੁਰਲੀਨ ਚੋਪੜਾ ਨੇ ਨਵੇਂ ਸਾਲ ਦੇ ਮੌਕੇ ‘ਤੇ ਗੁਰੁ ਘਰ ਤੇ ਗੁਰਬਾਣੀ ਨਾਲ ਜੁੜਨ ਦਾ ਪ੍ਰਣ ਲਿਆ ਹੈ। ਜਿਸ ਦਾ ਉਸ ਨੇ ਨਵੇਂ ਸਾਲ ਦੇ ਮੌਕੇ ਤੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਜ਼ਿਕਰ ਕੀਤਾ ਸੀ ਅਤੇ ਉਸ ਨੇ ਆਪਣੇ ਫੈਨਸ ਨੂੰ ਵੀ ਅਪੀਲ ਕੀਤੀ ਸੀ ਕਿ ਉਹ ਅੰਮ੍ਰਿਤ ਵੇਲੇ ਦੇ ਨਾਲ ਜੁੜਨ।