ਗੁਰਲੀਨ ਚੋਪੜਾ ਨੇ ਦੱਸਿਆ ਕਿਵੇਂ ਖੁਦ ਨੂੰ ਰੱਖਦੀ ਹੈ ਪਾਜ਼ੀਟਿਵ
ਗੁਰਲੀਨ ਚੋਪੜਾ ਵਿਆਹ ਤੋਂ ਬਾਅਦ ਸੋਸ਼ਲ ਮੀਡੀਆ ਤੇ ਸਰਗਰਮ ਹੈ ਅਤੇ ਲਗਾਤਾਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰ ਰਹੀ ਹੈ।ਹੁਣ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਦੱਸ ਰਹੀ ਹੈ ਕਿ ਉਹ ਕਿਵੇਂ ਖੁਦ ਨੂੰ ਪਾਜ਼ੀਟਿਵ ਰੱਖਦੀ ਹੈ।
ਗੁਰਲੀਨ ਚੋਪੜਾ (Gurleen Chopra) ਵਿਆਹ ਤੋਂ ਬਾਅਦ ਸੋਸ਼ਲ ਮੀਡੀਆ ਤੇ ਸਰਗਰਮ ਹੈ ਅਤੇ ਲਗਾਤਾਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰ ਰਹੀ ਹੈ।ਹੁਣ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਦੱਸ ਰਹੀ ਹੈ ਕਿ ਉਹ ਕਿਵੇਂ ਖੁਦ ਨੂੰ ਪਾਜ਼ੀਟਿਵ ਰੱਖਦੀ ਹੈ।ਗੁਰਲੀਨ ਚੋਪੜਾ ਇਸ ਵੀਡੀਓ ‘ਚ ਦੱਸ ਰਹੀ ਹੈ ਕਿ “ਅੱਜ ਕੱਲ੍ਹ ਕੁੜੀਆਂ ਕੋਲ ਸਮਾਂ ਹੀ ਨਹੀਂ ਹੈ ਕਿ ਉਹ ਆਪਣੇ ਬਾਰੇ ਸੋਚ ਸਕਣ।ਗੁਰਲੀਨ ਚੋਪੜਾ ਦਾ ਕਹਿਣਾ ਹੈ ਕਿ ਆਪਣੇ ਲਈ ਟਾਈਮ ਜ਼ਰੂਰ ਕੱਢੋ।
_251dcaebbf4d24c7cb371af06187ce99_1280X720.webp)
ਮੈਨੂੰ ਪਤਾ ਹੈ ਕਿ ਤੁਹਾਡੇ ਕੋਲ ਏਨਾਂ ਟਾਈਮ ਨਹੀਂ ਹੁੰਦਾ । ਪਰ ਮੈਂ ਆਪਣੇ ਲਈ ਅੰਮ੍ਰਿਤ ਵੇਲੇ ਸਮਾਂ ਜ਼ਰੂਰ ਸਮਾਂ ਕੱਢਦੀ ਹਾਂ। ਅੰਮ੍ਰਿਤ ਵੇਲੇ ਮੈਂ ਗੁਰੁ ਗੋਬਿੰਦ ਸਿੰਘ ਜੀ ਦੇ ਨਾਲ ਗੱਲਾਂ ਕਰਦੀ ਹਾਂ।ਇਹੀ ਐਨਰਜੀ ਮੈਨੂੰ ਸਾਰਾ ਦਿਨ ਪਾਜ਼ੀਟਿਵ ਰੱਖਦੀ ਹੈ ਅਤੇ ਮੈਂ ਕਦੇ ਵੀ ਲੋਅ ਮਹਿਸੂਸ ਨਹੀਂ ਕਰਦੀ । ਮੈਨੂੰ ਜੋ ਚਾਹੀਦਾ ਹੈ ਮੈਂ ਉਸ ਦੇ ਬਾਰੇ ਸੋਚਦੀ ਹਾਂ। ਗੁਰਲੀਨ ਚੋਪੜਾ ਕਹਿੰਦੀ ਹੈ ਕਿ ਜਦੋਂ ਮੈਂ ਉਸ ਯੂਨੀਵਰਸ ਤੋਂ ਹੀ ਸਭ ਕੁਝ ਲੈਂਦੀ ਹਾਂ ਤਾਂ ਫਿਰ ਦੁਨੀਆਦਾਰੀ ਮੈਨੂੰ ਕਮਜ਼ੋਰ ਥੋੜ੍ਹੀ ਕਰ ਸਕਦੀ ਹੈ”। ਗੁਰਲੀਨ ਚੋਪੜਾ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ।
ਗੁਰਲੀਨ ਚੋਪੜਾ ਦਾ ਹਾਲ ਹੀ ‘ਚ ਹੋਇਆ ਵਿਆਹ
ਗੁਰਲੀਨ ਚੋਪੜਾ ਦਾ ਹਾਲ ਹੀ ‘ਚ ਵਿਆਹ ਹੋਇਆ ਹੈ। ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ। ਜਿਸ ‘ਚ ਸਤਵਿੰਦਰ ਬਿੱਟੀ, ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਸ਼ਮਸ਼ੇਰ ਸੰਧੂ ਸਣੇ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ ।