ਜੀਟੀਸੀ ਪੰਜਾਬੀ ਤੇ ਮਿਲੇਗਾ ਮਨੋਰੰਜਨ ਤੇ ਜਾਣਕਾਰੀ ਭਰਪੂਰ ਪ੍ਰੋਗਰਾਮਾਂ ਦਾ ਫੁਲ ਡੋਜ਼
ਜੀਟੀਸੀ ਪੰਜਾਬੀ ਨੇ ਆਪਣੇ ਦਰਸ਼ਕਾਂ ਦੇ ਮਨੋਰੰਜਨ ਨੂੰ ਧਿਆਨ ‘ਚ ਰੱਖਦੇ ਹੋਏ ਕਈ ਨਵੇਂ ਪ੍ਰੋਗਰਾਮ ਬਣਾਏ ਹਨ।ਜਿਨ੍ਹਾਂ ਦਾ ਪ੍ਰਸਾਰਣ ਜਲਦ ਹੀ ਜੀਟੀਸੀ ਪੰਜਾਬੀ ‘ਤੇ ਕੀਤਾ ਜਾਵੇਗਾ । ਇਸ ਲੜੀ ਤਹਿਤ ਜਾਣਕਾਰੀ ਤੇ ਮਨੋਰੰਜਨ ਨਾਲ ਭਰਪੂਰ ਪ੍ਰੋਗਰਾਮ ਬਣਾਏ ਗਏ ਹਨ।
ਜੀਟੀਸੀ ਪੰਜਾਬੀ ਨੇ ਆਪਣੇ ਦਰਸ਼ਕਾਂ ਦੇ ਮਨੋਰੰਜਨ ਨੂੰ ਧਿਆਨ ‘ਚ ਰੱਖਦੇ ਹੋਏ ਕਈ ਨਵੇਂ ਪ੍ਰੋਗਰਾਮ ਬਣਾਏ ਹਨ।ਜਿਨ੍ਹਾਂ ਦਾ ਪ੍ਰਸਾਰਣ ਜਲਦ ਹੀ ਜੀਟੀਸੀ ਪੰਜਾਬੀ ‘ਤੇ ਕੀਤਾ ਜਾਵੇਗਾ । ਇਸ ਲੜੀ ਤਹਿਤ ਜਾਣਕਾਰੀ ਤੇ ਮਨੋਰੰਜਨ ਨਾਲ ਭਰਪੂਰ ਪ੍ਰੋਗਰਾਮ ਬਣਾਏ ਗਏ ਹਨ।
ਦੇਸੀ ਬੀਟਸ
ਜੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਲਈ ਕਈ ਪ੍ਰੋਗਰਾਮ ਲੈ ਕੇ ਆ ਰਿਹਾ ਹੈ। ਜਿਨ੍ਹਾਂ ਦਾ ਪ੍ਰਸਾਰਣ ਜਲਦ ਹੀ ਹੋਣ ਜਾ ਰਿਹਾ ਹੈ। ਜੀਟੀਸੀ ਪੰਜਾਬੀ ਤੇ ਹਰ ਰੋਜ਼ ਤੁਸੀਂ ਸਵੇਰੇ ਸਾਢੇ ਅੱਠ ਵਜੇ ਤੋਂ ਸ਼ਾਮ ਸਾਢੇ ਚਾਰ ਵਜੇ ਤੱਕ ਪੰਜਾਬੀ ਗਾਣਿਆਂ ਦਾ ਅਨੰਦ ਮਾਣ ਸਕਦੇ ਹੋ । ਦੇਸੀ ਬੀਟਸ ਟਾਈਟਲ ਹੇਠ ਆਉਣ ਵਾਲਾ ਇਹ ਪ੍ਰੋਗਰਾਮ ਹਰ ਰੋਜ਼ ਤੁਹਾਡਾ ਮਨੋਰੰਜਨ ਕਰੇਗਾ ।
ਸ਼ਬਦ ਅੰਮ੍ਰਿਤ
ਗੁਰਬਾਣੀ ਅਤੇ ਸ਼ਬਦ ਕੀਰਤਨ ਦੇ ਨਾਲ ਦਰਸ਼ਕਾਂ ਨੂੰ ਜੋੜਨ ਦੇ ਲਈ ਜੀਟੀਸੀ ਪੰਜਾਬੀ ਤੇ ‘ਸ਼ਬਦ ਅੰਮ੍ਰਿਤ’ ਪ੍ਰੋਗਰਾਮ ਤੁਸੀਂ ਸਰਵਣ ਕਰ ਸਕਦੇ ਹੋ ਹਰ ਰੋਜ਼ ਸਵੇਰੇ ਸਾਢੇ ਸੱਤ ਵਜੇ ਤੋਂ। ਇਸ ਪ੍ਰੋਗਰਾਮ ਦਾ ਪ੍ਰਸਾਰਣ ਰੋਜ਼ਾਨਾ ਸਵੇਰ ਵੇਲੇ ਕੀਤਾ ਜਾਵੇਗਾ।

ਚਾਏ ਵਿਦ ਟੀ
ਚਾਹ ਦੀਆਂ ਚੁਸਕੀਆਂ ਦੇ ਨਾਲ-ਨਾਲ ਪੰਜਾਬੀ ਸਿਤਾਰਰਿਆਂ ਦੇ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਤਰੁੰਨਮ ਥਿੰਦ। ਹਰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮ ਸੱਤ ਵਜੇ ਇਸ ਪ੍ਰੋਗਰਾਮ ਦਾ ਪ੍ਰਸਾਰਣ ਕੀਤਾ ਜਾਵੇਗਾ ।
ਸਲੀਕਾ
‘ਸਲੀਕਾ’ ਨਾਂਅ ਦੇ ਇਸ ਪ੍ਰੋਗਰਾਮ ‘ਚ ਗੁਰਮੀਤ ਕੌਰ ਕੁਝ ਗੁੱਝੀਆਂ ਗੱਲਾਂ ਕਰਨਗੇ ਜੋ ਤੁਹਾਡੇ ਦਿਲ ਨੂੰ ਛੂਹ ਲੈਣਗੀਆਂ । ਇਸ ਪ੍ਰੋਗਰਾਮ ਦਾ ਪ੍ਰਸਾਰਣ ਦੁਪਹਿਰ ਬਾਰਾਂ ਵਜੇ ਹਰ ਸੋਮਵਾਰ ਤੋਂ ਸ਼ਨੀਵਾਰ ਤੱਕ ਕੀਤਾ ਜਾਵੇਗਾ।

ਦੀ ਟ੍ਰਾਈਬਲ ਕੈਨਵਸ
ਸੱਭਿਆਚਾਰ ਅਤੇ ਰੀਤੀ ਰਿਵਾਜ਼ ਦੀਆਂ ਗੱਲਾਂ ਕਰਦਾ ਇਹ ਪ੍ਰੋਗਰਾਮ ‘ਦੀ ਟ੍ਰਾਈਬਲ ਕੈਨਵਸ’ ਦਾ ਪ੍ਰਸਾਰਣ ਹਰ ਐਤਵਾਰ ਨੂੰ ਦੁਪਹਿਰ ਬਾਰਾਂ ਵਜੇ ਕੀਤਾ ਜਾਵੇਗਾ ।

ਜੁਰਮ ਤੇ ਜਜ਼ਬਾਤ
ਸਾਡੇ ਆਲੇ ਦੁਆਲੇ ਹੁੰਦੀਆਂ ਘਟਨਾਵਾਂ, ਜ਼ੁਰਮ ਤੇ ਜਜ਼ਬਾਤਾਂ ਨੂੰ ਬਿਆਨ ਕਰਦਾ ਇਹ ਪ੍ਰੋਗਰਾਮ ਹਰ ਰਾਤ ਅੱਠ ਵਜੇ ਪ੍ਰਸਾਰਿਤ ਕੀਤਾ ਜਾਵੇਗਾ । ਤੁਸੀਂ ਨਵੇਂ ਨਵੇਂ ਜਾਣਕਾਰੀ ਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਵੇਖਣਾ ਚਾਹੁੰਦੇ ਹੋ ਤਾਂ ਅੱਜ ਹੀ ਟਿਊਨ ਕਰੋ ਜੀਟੀਸੀ ਪੰਜਾਬੀ ।
