ਆਪਣੇ ਅਦਾਕਾਰੀ ਦੇ ਸੁਫ਼ਨੇ ਨੂੰ ਪੂਰਾ ਕਰਨ ਦੇ ਲਈ ਇੰਗਲੈਂਡ ਤੋਂ ਮੁੰਬਈ ਆਈ ਸੀ ਗੀਤਾ ਬਸਰਾ
ਅਦਾਕਾਰਾ ਗੀਤਾ ਬਸਰਾ (Geeta Basra) ਕੁਝ ਸਮਾਂ ਪਹਿਲਾਂ ਰਾਜ ਕੁੰਦਰਾ ਦੇ ਨਾਲ ਫ਼ਿਲਮ ‘ਮਿਹਰ’ ‘ਚ ਨਜ਼ਰ ਆਈ ਸੀ। ਜਿਸ ਤੋਂ ਬਾਅਦ ਉਹ ਮੁੜ ਤੋਂ ਆਪਣੇ ਨਵੇਂ ਪ੍ਰੋਜੈਕਟਸ ‘ਚ ਰੁੱਝੀ ਹੋਈ ਹੈ।ਅੱਜ ਅਸੀਂ ਤੁਹਾਨੂੰ ਅਦਾਕਾਰਾ ਗੀਤਾ ਬਸਰਾ ਦੀ ਜ਼ਿੰਦਗੀ ਤੇ ਉਨ੍ਹਾਂ ਦੇ ਕਰੀਅਰ ਬਾਰੇ ਦੱਸਾਂਗੇ ।ਗੀਤਾ ਬਸਰਾ ਦਾ ਜਨਮ ਇੰਗਲੈਂਡ ‘ਚ ਹੋੋੲਆ ਸੀ
ਅਦਾਕਾਰਾ ਗੀਤਾ ਬਸਰਾ (Geeta Basra) ਕੁਝ ਸਮਾਂ ਪਹਿਲਾਂ ਰਾਜ ਕੁੰਦਰਾ ਦੇ ਨਾਲ ਫ਼ਿਲਮ ‘ਮਿਹਰ’ ‘ਚ ਨਜ਼ਰ ਆਈ ਸੀ। ਜਿਸ ਤੋਂ ਬਾਅਦ ਉਹ ਮੁੜ ਤੋਂ ਆਪਣੇ ਨਵੇਂ ਪ੍ਰੋਜੈਕਟਸ ‘ਚ ਰੁੱਝੀ ਹੋਈ ਹੈ।ਅੱਜ ਅਸੀਂ ਤੁਹਾਨੂੰ ਅਦਾਕਾਰਾ ਗੀਤਾ ਬਸਰਾ ਦੀ ਜ਼ਿੰਦਗੀ ਤੇ ਉਨ੍ਹਾਂ ਦੇ ਕਰੀਅਰ ਬਾਰੇ ਦੱਸਾਂਗੇ ।ਗੀਤਾ ਬਸਰਾ ਦਾ ਜਨਮ ਇੰਗਲੈਂਡ ‘ਚ ਹੋੋੲਆ ਸੀ।ਬਚਪਨ ‘ਚ ਹੀ ਉਹ ਅਦਾਕਾਰਾ ਬਣਨ ਦਾ ਸੁਫ਼ਨਾ ਵੇਖਦੀ ਸੀ ਅਤੇ ਇਸ ਸੁਫ਼ਨੇ ਨੂੰ ਪੂਰਾ ਕਰਨ ਦੇ ਲਈ ਉਸ ਨੇ ਲੰਮਾ ਸੰਘਰਸ਼ ਵੀ ਕੀਤਾ ਅਤੇ ਆਪਣਾ ਸੁਫ਼ਨਾ ਪੂਰਾ ਕਰਕੇ ਛੱਡਿਆ ।
ਘਰ ਛੱਡਣਾ ਸੀ ਮੁਸ਼ਕਿਲ
ਗੀਤਾ ਬਸਰਾ ਨੇ ਇੱਕ ਇੰਟਰਵਿਊ ਦੇ ਦੌਰਾਨ ਆਪਣੇ ਸੰਘਰਸ਼ ਦੇ ਦਿਨਾਂ ਬਾਰੇ ਗੱਲਬਾਤ ਕਰਦੇ ਹੋਏ ਦੱਸਿਆ ਸੀ ਕਿ ਮਹਿਜ਼ ਅਠਾਰਾਂ ਸਾਲ ਦੀ ਉਮਰ ‘ਚ ਮਾਪਿਆਂ ਨੂੰ ਛੱਡ ਕੇ ਦੂਜੇ ਦੇਸ਼ ‘ਚ ਜਾਣਾ ਅਸਾਨ ਨਹੀਂ ਸੀ, ਅਦਾਕਾਰੀ ਦਾ ਜਨੂੰਨ ਸਿਰ ‘ਤੇ ਸਵਾਰ ਸੀ। ਜਿਸ ਤੋੋਂ ਬਾਅਦ ਉਨ੍ਹਾਂ ਦੇ ਮਾਪੇ ਵੀ ਸਹਿਮਤ ਹੋ ਗਏ ਅਤੇ ਗੀਤਾ ਬਸਰਾ ਫ਼ਿਲਮਾਂ ‘ਚ ਕੰਮ ਕਰਨ ਦੇ ਸੁਫ਼ਨੇ ਨੂੰ ਪੂਰਾ ਕਰਨ ਦੇ ਲਈ ਮੁੰਬਈ ਆ ਗਈ । ਜਿੱਥੇ ਉਸ ਨੇ ਕਈ ਸਾਲ ਸੰਘਰਸ਼ ਕੀਤਾ ਅਤੇ ਆਖਿਰਕਾਰ ਉਹ ਆਪਣੇ ਅਦਾਕਾਰੀ ਦੇ ਸੁਫ਼ਨੇ ਨੂੰ ਪੂਰਾ ਕਰਨ ‘ਚ ਕਾਮਯਾਬ ਵੀ ਹੋਈ ।

ਯੁਵਰਾਜ ਸਿੰਘ ਦੇ ਜ਼ਰੀਏ ਕੀਤਾ ਸੰਪਰਕ
ਹਰਭਜਨ ਸਿੰਘ ਨੇ ਗੀਤਾ ਬਸਰਾ ਦੇ ਨਾਲ ਪਹਿਲੀ ਵਾਰ ਸੰਪਰਕ ਕ੍ਰਿਕੇਟਰ ਯੁਵਰਾਜ ਸਿੰਘ ਦੇ ਜ਼ਰੀਏ ਕੀਤਾ ਸੀ । ਇੱਕ ਪੋਸਟਰ ‘ਚ ਹਰਭਜਨ ਸਿੰਘ ਨੇ ਗੀਤਾ ਬਸਰਾ ਨੂੰ ਪਹਿਲੀ ਵਾਰ ਵੇਖਿਆ ਸੀ।ਜਿਸ ਤੋਂ ਬਾਅਦ ਯੁਵਰਾਜ ਸਿੰਘ ਨੇ ਦੋਵਾਂ ਦੀ ਮੁਲਾਕਾਤ ਕਰਵਾਈ ਸੀ।ਪਹਿਲਾਂ ਤਾਂ ਗੀਤਾ ਬਸਰਾ ਨੇ ਇਸ ਪ੍ਰਪੋਜ਼ਲ ਨੂੰ ਇਗਨੋਰ ਕਰ ਦਿੱਤਾ ਸੀ ਕਿਉਂਕਿ ਉਹ ਆਪਣੇ ਕਰੀਅਰ ਤੇ ਫੋਕਸ ਕਰਨਾ ਚਾਹੁੰਦੀ ਸੀ।ਹਾਲਾਂਕਿ ਦੋਵਾਂ ‘ਚ ਦੋਸਤੀ ਹੋ ਗਈ ਅਤੇ ਚਾਰ ਪੰਜ ਸਾਲ ਬਾਅਦ ਹੀ ਦੋਵਾਂ ਨੇ ਵਿਆਹ ਦਾ ਫੈਸਲਾ ਲਿਆ ਸੀ । ਇਸ ਤੋਂ ਬਾਅਦ ਇਸ ਜੋੜੀ ਨੇ ਵਿਆਹ ਕਰਵਾ ਲਿਆ ਸੀ।