ਦਿਲਜੀਤ ਦੋਸਾਂਝ ਨੂੰ ਮਿਲ ਕੇ ਭਾਵੁਕ ਹੋਈ ਬਜ਼ੁਰਗ ਬੀਬੀ, ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਵੀਡੀਓ

ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਪੰਜਾਬ ਆਏ ਹੋਏ ਹਨ । ਉਨ੍ਹਾਂ ਦੀ ਇੱਕ ਝਲਕ ਵੇਖਣ ਦੇ ਲਈ ਪ੍ਰਸ਼ੰਸਕ ਬੇਤਾਬ ਨਜ਼ਰ ਆਏ । ਦਿਲਜੀਤ ਦੋਸਾਂਝ ਦਾ ਇੱਕ ਮਾਤਾ ਦੇ ਨਾਲ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਮਾਤਾ ਦਿਲਜੀਤ ਦੋਸਾਂਝ ਨੂੰ ਵੇਖ ਕੇ ਬਹੁਤ ਖੁਸ਼ ਹੁੰਦੀ ਹੈ। ਉਹ ਦਿਲਜੀਤ ਦੋਸਾਂਝ ਨੂੰ ਕਹਿੰਦੀ ਹੈ ਕਿ ਪੁੱਤ ਤੈਨੂੰ ਵੇਖ ਕੇ ਮੈਨੂੰ ਬੜੀ ਹੀ ਖੁਸ਼ੀ ਹੋਈ ਹੈ।ਮੈਨੂੰ ਏਨੀਂ ਖੁਸ਼ੀ ਹੋਈ ਹੈ ਕਿ ਮੈਂ ਦੱਸ ਨਹੀਂ ਸਕਦੀ, ਮੈਂ ਕਿਤੇ ਮਰ ਹੀ ਨਾ ਜਾਵਾਂ।

By  Shaminder Kaur Kaler December 9th 2025 11:53 AM

ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਪੰਜਾਬ ਆਏ ਹੋਏ ਹਨ । ਉਨ੍ਹਾਂ ਦੀ ਇੱਕ ਝਲਕ ਵੇਖਣ ਦੇ ਲਈ ਪ੍ਰਸ਼ੰਸਕ ਬੇਤਾਬ ਨਜ਼ਰ ਆਏ । ਦਿਲਜੀਤ ਦੋਸਾਂਝ ਦਾ ਇੱਕ ਮਾਤਾ ਦੇ ਨਾਲ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਮਾਤਾ ਦਿਲਜੀਤ ਦੋਸਾਂਝ ਨੂੰ ਵੇਖ ਕੇ ਬਹੁਤ ਖੁਸ਼ ਹੁੰਦੀ ਹੈ। ਉਹ ਦਿਲਜੀਤ ਦੋਸਾਂਝ ਨੂੰ ਕਹਿੰਦੀ ਹੈ ਕਿ ਪੁੱਤ ਤੈਨੂੰ ਵੇਖ ਕੇ ਮੈਨੂੰ ਬੜੀ ਹੀ ਖੁਸ਼ੀ ਹੋਈ ਹੈ।ਮੈਨੂੰ ਏਨੀਂ ਖੁਸ਼ੀ ਹੋਈ ਹੈ ਕਿ ਮੈਂ ਦੱਸ ਨਹੀਂ ਸਕਦੀ, ਮੈਂ ਕਿਤੇ ਮਰ ਹੀ ਨਾ ਜਾਵਾਂ।

 ਜਿਸ ਤੇ ਦਿਲਜੀਤ ਦੋਸਾਂਝ ਸਿਰ ਝੁਕਾ ਕੇ ਮਾਤਾ ਦਾ ਆਸ਼ੀਰਵਾਦ ਲੈਂਦੇ ਹਨ।ਮਾਤਾ ਦਿਲਜੀਤ ਨੂੰ ਕਹਿੰਦੀ ਹੈ ਕਿ ਮੈਨੂੰ ਬੜਾ ਰੋਕਿਆ ਸਿਕਓਰਿਟੀ ਨੇ ਪਰ ਮੈਂ ਕਿਹਾ ਕਿ ਮੈਂ ਤਾਂ ਆਪਣੇ ਪੁੱਤ ਨੂੰ ਮਿਲ ਕੇ ਜਾਣਾ ਹੈ।ਦਿਲਜੀਤ ਦੋਸਾਂਝ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। 

ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ 

ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਗੀਤਾਂ ਦੇ ਨਾਲ ਨਾਲ ਉਨ੍ਹਾਂ ਨੇ ਫ਼ਿਲਮਾਂ ਰਾਹੀਂ ਵੀ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। 

© Copyright Galactic Television & Communications Pvt. Ltd. 2026. All rights reserved.