ਨਿਰਦੇਸ਼ਕ ਸਮੀਪ ਕੰਗ ਦਾ ਹੈ ਅੱਜ ਜਨਮ ਦਿਨ, ਨਰੇਸ਼ ਕਥੂਰੀਆ ਨੇ ‘ਕੈਰੀ ਆਨ ਜੱਟਾ-4’ ਦੇ ਸੈੱਟ ’ਤੇ ਦਿੱਤਾ ਸਰਪ੍ਰਾਈਜ਼
ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਨਿਰਦੇਸ਼ਕ ਤੇ ਅਦਾਕਾਰ ਸਮੀਪ ਕੰਗ ਦਾ ਅੱਜ ਜਨਮ ਦਿਨ ਹੈ । ਸਮੀਪ ਕੰਗ ਏਨੀਂ ਦਿਨੀਂ ਫਿਲਮ ਕੈਰੀ ਆਨ ਜੱਟਾ-੩ ਦੀ ਸ਼ੂਟਿੰਗ ਕਰ ਰਹੇ ਹਨ । ਤੇ ਇਸ ਫਿਲਮ ਦੇ ਸੈੱਟ ’ਤੇ ਹੀ ਲੇਖਕ ਤੇ ਅਦਾਕਾਰ ਨਰੇਸ਼ ਕਥੂਰੀਆਂ ਨੇ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦੇ ਕੇ ਸਰਪਰਾਈਜ ਦਿੱਤਾ ਹੈ ।
ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਨਿਰਦੇਸ਼ਕ ਤੇ ਅਦਾਕਾਰ ਸਮੀਪ ਕੰਗ (Smeep Kang) ਦਾ ਅੱਜ ਜਨਮ ਦਿਨ (Birhday) ਹੈ । ਸਮੀਪ ਕੰਗ ਏਨੀਂ ਦਿਨੀਂ ਫਿਲਮ ਕੈਰੀ ਆਨ ਜੱਟਾ-4 ਦੀ ਸ਼ੂਟਿੰਗ ਕਰ ਰਹੇ ਹਨ । ਤੇ ਇਸ ਫਿਲਮ ਦੇ ਸੈੱਟ ’ਤੇ ਹੀ ਲੇਖਕ ਤੇ ਅਦਾਕਾਰ ਨਰੇਸ਼ ਕਥੂਰੀਆਂ ਨੇ ਉਹਨਾਂ ਨੂੰ ਜਨਮ ਦਿਨ ਦੀ ਵਧਾਈ ਦੇ ਕੇ ਸਰਪਰਾਈਜ ਦਿੱਤਾ ਹੈ । ਕਥੂਰੀਆਂ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ ਜਿਸ ਵਿੱਚ ਸਮੀਪ ਕੰਗ, ਬਿਨੂੰ ਢਿੱਲੋਂ ਸਮੇਤ ਸੂਟਿੰਗ ’ਤੇ ਮੌਜੂਦ ਉਹਨਾਂ ਦੀ ਟੀਮ ਨਜ਼ਰ ਆ ਰਹੀ ਹੈ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਨਿਰਦੇਸ਼ਕ ਦੇ ਰੂਪ ਵਿੱਚ ਉਹਨਾਂ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਹਨ । ਸਭ ਤੋਂ ਵੱਡੀ ਬਲਾਕਬਸਟਰ ਕੈਰੀ ਆਨ ਜੱਟਾ-੨ ਸੀ ਜਿਸ ਨੇ100 ਕਰੋੜ ਦੀ ਕਮਾਈ ਕਰਕੇ ਪੰਜਾਬੀ ਫਿਲਮਾਂ ਵਿੱਚ ਇੱਕ ਨਵਾ ਰਿਕਾਰਡ ਬਣਾਇਆ ਸੀ । ਇਸ ਤੋਂ ਇਲਾਵਾ ਉਹਨਾਂ ਨੇ ਹੋਰ ਵੀ ਕਈ ਹਿੱਟ ਫਿਲਮਾਂ ਦਿੱਤੀਆਂ ਹਨ ।
ਤੁਹਾਨੂੰ ਦੱਸ ਦਿੰਦੇ ਹਾਂ ਕਿ ਸਮੀਪ ਕੰਗ ਦੇ ਬੇਟੇ ਬੇਟੇ ਕੈਰਵਬੀਰ ਕੰਗ ਦੀ ਵੀ ਇੰਡਸਟਰੀ ਵਿੱਚ ਐਟਰੀ ਹੋਣ ਜਾ ਰਹੀ ਹੈ । ਸਮੀਪ ਕੰਗ ਦਾ ਬੇਟਾ ਡਿਜੀਟਲ ਪਲੇਟਫਾਰਮ ’ਤੇ ਆਉਣ ਵਾਲੀ ਫਿਲਮ 'ਵੈਲਕਮ ਭੂਆ ਜੀ' ‘ਚ ਨਜਰ ਆਉਣ ਵਾਲਾ ਹੈ । ਸਮੀਪ ਕੰਗ ਨੇ ਇਸ ਤੋਂ ਫ਼ਿਲਮਾਂ ‘ਚ ਬਤੌਰ ਨਿਰਦੇਸ਼ਕ ਤੋਂ ਇਲਾਵਾ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕੀਤੀ ਹੈ।ਉਨ੍ਹਾਂ ਦੀ ਡਾਇਰੈਕਸ਼ਨ ਤਾਂ ਬਾਕਮਾਲ ਹੈ ਹੀ, ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵਲੋਂ ਬਹੁਤ ਜ਼ਿਆਦਾ ਸਰਾਹਿਆ ਜਾਂਦਾ ਹੈ।