ਦਿਲਜੀਤ ਦੋਸਾਂਝ ਨੇ ਕਿਹਾ ‘ਕਈਆਂ ਲੋਕਾਂ ਨੇ ਮੈਨੂੰ ਕਿਹਾ ਤੂੰ ਕਿਉਂ ਕਹਿੰਦਾ ਏਂ ਪੰਜਾਬੀ ਆ ਗਏ ਓਏ’

ਦਿਲਜੀਤ ਦੋਸਾਂਝ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਵਿਦੇਸ਼ ‘ਚ ਪਰਫਾਰਮ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸੇ ਦੌਰਾਨ ਉਨ੍ਹਾਂ ਦੇ ਕੋਲ ਸਟੇਜ ‘ਤੇ ਇੱਕ ਬੱਚਾ ਆਉਂਦਾ ਹੈ ਅਤੇ ਕਹਿੰਦਾ ਹੈ ‘ਪੰਜਾਬੀ ਆ ਗਏ ਓਏ’। ਜਿਸ ‘ਤੇ ਦਿਲਜੀਤ ਦੋਸਾਂਝ ਕਹਿੰਦੇ ਹਨ ਕਿ ਮੈਨੂੰ ਤਾਂ ਰੋਕ ਲਓਗੇ ਦੱਸੋ ਇਨ੍ਹਾਂ ਨੂੰ ਕਿਵੇਂ ਰੋਕ ਲਓਗੇ।

By  Shaminder Kaur Kaler May 21st 2026 06:20 PM

ਦਿਲਜੀਤ ਦੋਸਾਂਝ (Diljit Dosanjh) ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਵਿਦੇਸ਼ ‘ਚ ਪਰਫਾਰਮ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸੇ ਦੌਰਾਨ ਉਨ੍ਹਾਂ ਦੇ ਕੋਲ ਸਟੇਜ ‘ਤੇ ਇੱਕ ਬੱਚਾ ਆਉਂਦਾ ਹੈ ਅਤੇ ਕਹਿੰਦਾ ਹੈ ‘ਪੰਜਾਬੀ ਆ ਗਏ ਓਏ’। ਜਿਸ ‘ਤੇ ਦਿਲਜੀਤ ਦੋਸਾਂਝ ਕਹਿੰਦੇ ਹਨ ਕਿ ਮੈਨੂੰ ਤਾਂ ਰੋਕ ਲਓਗੇ ਦੱਸੋ ਇਨ੍ਹਾਂ ਨੂੰ ਕਿਵੇਂ ਰੋਕ ਲਓਗੇ।


ਜਿਸ ‘ਤੇ ਸ਼ੋਅ ‘ਚ ਮੌਜੂਦ ਲੋਕ ਹੂਟਿੰਗ ਕਰਨ ਲੱਗ ਪੈਂਦੇ ਹਨ।ਦਿਲਜੀਤ ਨੇ ਕਿਹਾ ‘ਹਰ ਮੈਨੂੰ ਪੁੱਛੀ ਜਾਂਦੇ ਆ ਤੂੰ ਪੰਜਾਬੀ ਆ ਗਏ ਓਏ ਕਿਉਂ ਕਹਿੰਦਾ ਏਂ।ਹੁਣ ਦੱਸੋ ਆ ਗਏ ਆਂ ਤਾਂ ਕੀ ਕਰੀਏ । ਦਿਲਜੀਤ ਨੇ ਕਿਹਾ ਕਿ ‘ਸਾਡੀ ਵਾਰੀ ਬੇਸ਼ੱਕ ਲੇਟ ਆਈ ਹੈ ਪਰ ਹੁਣ ਅਸੀਂ ਜਾਣ ਥੋੜੀ ਲੱਗੇ ਹਾਂ’। ਦਿਲਜੀਤ ਦੋਸਾਂਝ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ। 


ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ

ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਰਹੇ ਹਨ। ਉਨ੍ਹਾਂ ਨੇ ਗੀਤਾਂ ਦੇ ਨਾਲ ਨਾਲ ਫ਼ਿਲਮਾਂ ਦੇ ਨਾਲ ਵੀ ਦਰਸ਼ਕਾਂ ਦਾ ਦਿਲ ਜਿੱਤਿਆ ਹੈ।

© Copyright Galactic Television & Communications Pvt. Ltd. 2026. All rights reserved.