ਰਾਜਵੀਰ ਜਵੰਦਾ ਦੇ ਭੋਗ ਅਤੇ ਅੰਤਿਮ ਅਰਦਾਸ ਤੇ ਧੀ ਹੋਈ ਭਾਵੁਕ, ਕਿਹਾ ‘ਮੇਰੇ ਪਾਪਾ ਸਭ ਤੋਂ ਪਿਆਰੇ ਸਨ’
ਬੀਤੇ ਦਿਨ ਰਾਜਵੀਰ ਜਵੰਦਾ ਦਾ ਭੋਗ ਅੰਤਿਮ ਅਰਦਾਸ ਹੋਈ । ਇਸ ਮੌਕੇ ‘ਤੇ ਪੰਜਾਬੀ ਇੰਡਸਟਰੀ ਦੇ ਤਮਾਮ ਸਿਤਾਰੇ ਪਰਿਵਾਰ ਦੇ ਨਾਲ ਸੋਗ ਦੇ ਲਈ ਪਹੁੰਚੇ ਹੋਏ ਸਨ । ਅੰਤਿਮ ਅਰਦਾਸ ‘ਚ ਰੇਸ਼ਮ ਸਿੰਘ ਅਨਮੋਲ, ਗੁਰਦਾਸ ਮਾਨ, ਸਤਿੰਦਰ ਸੱਤੀ, ਸਚਿਨ ਆਹੂਜਾ ਸਣੇ ਕਈ ਕਲਾਕਾਰ ਪਹੁੰਚੇ ਸਨ ।
ਬੀਤੇ ਦਿਨ ਰਾਜਵੀਰ ਜਵੰਦਾ (Rajvir Jawanda) ਦਾ ਭੋਗ ਅੰਤਿਮ ਅਰਦਾਸ ਹੋਈ । ਇਸ ਮੌਕੇ ‘ਤੇ ਪੰਜਾਬੀ ਇੰਡਸਟਰੀ ਦੇ ਤਮਾਮ ਸਿਤਾਰੇ ਪਰਿਵਾਰ ਦੇ ਨਾਲ ਸੋਗ ਦੇ ਲਈ ਪਹੁੰਚੇ ਹੋਏ ਸਨ । ਅੰਤਿਮ ਅਰਦਾਸ ‘ਚ ਰੇਸ਼ਮ ਸਿੰਘ ਅਨਮੋਲ, ਗੁਰਦਾਸ ਮਾਨ, ਸਤਿੰਦਰ ਸੱਤੀ, ਸਚਿਨ ਆਹੂਜਾ ਸਣੇ ਕਈ ਕਲਾਕਾਰ ਪਹੁੰਚੇ ਸਨ । ਇਸ ਮੌਕੇ ਰਾਜਵੀਰ ਜਵੰਦਾ ਦੀ ਧੀ ਨੇ ਆਪਣੇ ਪਿਤਾ ਲਈ ਕੁਝ ਸ਼ਬਦ ਆਖੇ, ਜੋੋ ਕਿਲ ਬੇਹੱਦ ਭਾਵੁਕ ਕਰਨ ਵਾਲੇ ਸਨ ।ਉਸ ਨੇ ਕਿਹਾ ‘ਮੇਰੇ ਪਾਪਾ ਸਭ ਤੋਂ ਪਿਆਰੇ ਸਨ।
_1320eb8f764f04dd16e630112f1701e8_1280X720.webp)
ਉਹ ਮੈਨੂੰ ਖੁਸ਼ਕਿਸਮਤ ਸਮਝਦੇ ਸਨ ਅਤੇ ਮੈਨੂੰ ਬਹੁਤ ਪਿਆਰ ਕਰਦੇ ਸਨ। ਉਹ ਮੈਨੂੰ ਕਹਿੰਦੇ ਹੁੰਦੇ ਸਨ ਕਿ ਮੇਰੇ ਤੋਂ ਕਦੇ ਦੂਰ ਨਾ ਹੋਈ, ਪਰ ਅੱਜ ਉਹ ਖੁਦ ਮੇਰੇ ਤੋਂ ਦੂਰ ਚਲੇ ਗਏ। ਮੈਂ ਉਨ੍ਹਾਂ ਦਾ ਸੁਪਨਾ ਪੂਰਾ ਕਰਾਂਗੀ’। ਬੱਚੀ ਦੇ ਬੋਲ ਸੁਣ ਕੇ ਹਰ ਕੋਈ ਭਾਵੁਕ ਹੋ ਗਿਆ । ਰਾਜਵੀਰ ਜਵੰਦਾ ਦੇ ਭੋਗ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਜਿਸ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਨਜ਼ਰ ਆ ਰਹੇ ਹਨ ।
_55b751ff8a3e64e3351b636263e41e5c_1280X720.webp)
ਬੀਤੇ ਦਿਨੀਂ ਰਾਜਵੀਰ ਜਵੰਦਾ ਦਾ ਹੋਇਆ ਸੀ ਦਿਹਾਂਤ
ਰਾਜਵੀਰ ਜਵੰਦਾ ਦਾ ਬੀਤੀ ਅੱਠ ਅਕਤੂਬਰ ਨੂੰ ਹਸਪਤਾਲ ‘ਚ ਦਿਹਾਂਤ ਹੋ ਗਿਆ ਸੀ । ਉਹ ਉਸ ਵੇਲੇ ਹਾਦਸੇ ਦਾ ਸ਼ਿਕਾਰ ਹੋ ਗਏ ਸਨ, ਜਦੋਂ ਉਹ 27 ਸਤੰਬਰ ਨੂੰ ਬਾਈਕ ਰਾਈਡਿੰਗ ਦੇ ਲਈ ਹਿਮਾਚਲ ਗਏ ਸਨ ਤਾਂ ਰਸਤੇ ‘ਚ ਉਨ੍ਹਾਂ ਨਾਲ ਹਾਦਸਾ ਵਾਪਰ ਗਿਆ ਸੀ। ਜਿਸ ਤੋਂ ਬਾਅਦ ਉਹ ਕਈ ਦਿਨ ਤੱਕ ਹਸਪਤਾਲ ‘ਚ ਜ਼ਿੰਦਗੀ ਤੇ ਮੌਤ ਵਿਚਾਲੇ ਜੂਝਦੇ ਰਹੇ ਸਨ ।
ਰਾਜਵੀਰ ਜਵੰਦਾ ਦਾ ਮਿਊਜ਼ਿਕ ਕਰੀਅਰ
ਰਾਜਵੀਰ ਜਵੰਦਾ ਦਾ ਮਿਊਜ਼ਿਕ ਕਰੀਅਰ ਬੇਸ਼ੱਕ ਛੋਟਾ ਰਿਹਾ, ਪਰ ਉਨ੍ਹਾਂ ਨੇ ਆਪਣੇ ਛੋਟੇ ਜਿਹੇ ਮਿਊਜ਼ਿਕ ਕਰੀਅਰ ‘ਚ ਕਈ ਹਿੱਟ ਗੀਤ ਦਿੱਤੇ । ਜਿਸ ‘ਚ ਕੰਗਨੀ, ਧੀਆਂ, ਜੰਮੇ ਨਾਲ ਦੇ, ਸਕੂਨ, ਕਮਲਾ, ਪੱਗ ਬੰਨ ਕੇ ਰੱਖਿਆ ਕਰ ਵੇ ਸਣੇ ਕਈ ਹਿੱਟ ਗੀਤ ਦਿੱਤੇ ਹਨ ।