ਬੰਟੀ ਬੈਂਸ ਪਤਨੀ ਦੇ ਨਾਲ ਛਿਟੀਆਂ ਖੇਡਣ ਦੀ ਰਸਮ ਕਰਦੇ ਹੋਏ ਨਜ਼ਰ ਆਏ, ਵੀਡੀਓ ਆਇਆ ਸਾਹਮਣੇ
ਬੰਟੀ ਬੈਂਸ ਦਾ ਆਪਣੀ ਪਤਨੀ ਦੇ ਨਾਲ ਵੀਡੀਓ ਸਾਹਮਣੇ ਆਇਆ ਹੈ।ਜਿਸ ‘ਚ ਉਹ ਆਪਣੀ ਪਤਨੀ ਦੇ ਨਾਲ ਛਟੀਆਂ ਮਾਰਨ ਦੀ ਰਸਮ ਅਦਾ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਉਨ੍ਹਾਂ ਦੇ ਹੋਰ ਪਰਿਵਾਰਕ ਮੈਂਬਰ ‘ਤੇ ਰਿਸ਼ਤੇਦਾਰ ਵੀ ਨਜ਼ਰ ਆ ਰਹੇ ਹਨ ।
ਬੰਟੀ ਬੈਂਸ (Bunty Bains) ਦਾ ਆਪਣੀ ਪਤਨੀ ਦੇ ਨਾਲ ਵੀਡੀਓ ਸਾਹਮਣੇ ਆਇਆ ਹੈ।ਜਿਸ ‘ਚ ਉਹ ਆਪਣੀ ਪਤਨੀ ਦੇ ਨਾਲ ਛਟੀਆਂ ਮਾਰਨ ਦੀ ਰਸਮ ਅਦਾ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਉਨ੍ਹਾਂ ਦੇ ਹੋਰ ਪਰਿਵਾਰਕ ਮੈਂਬਰ ‘ਤੇ ਰਿਸ਼ਤੇਦਾਰ ਵੀ ਨਜ਼ਰ ਆ ਰਹੇ ਹਨ । ਦੱਸ ਦਈਏ ਕਿ ਬੰਟੀ ਬੈਂਸ ਦੇ ਮਾਮੇ ਦੇ ਮੁੰਡੇ ਦਾ ਬੀਤੇ ਦਿਨੀਂ ਵਿਆਹ ਸੀ ਅਤੇ ਇਹ ਉਸ ਵੇਲੇ ਦਾ ਵੀਡੀਓ ਹੈ ਅਤੇ ਬੰਟੀ ਬੈਂਸ ਵੀ ਨਵ-ਵਿਆਹੀ ਜੋੜੀ ਦੇ ਵਾਂਗ ਇੱਕ ਦੂਜੇ ਨੂੰ ਛਟੀਆਂ ਮਾਰਨ ਦੀ ਰਸਮ ਅਦਾ ਕਰਦੇ ਹੋਏ ਨਜ਼ਰ ਆਏ ।ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ।
_f8592abca2b2ffd08aa49210864342ac_1280X720.webp)
ਬੰਟੀ ਬੈਂਸ ਦਾ ਵਰਕ ਫ੍ਰੰਟ
ਬੰਟੀ ਬੈਂਸ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ। ਉਨ੍ਹਾਂ ਦੇ ਗਾਏ ਗੀਤ ਕਈ ਗਾਇਕਾਂ ਨੇ ਗਾਏ ਹਨ ।
ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਨਵੇਂ ਗਾਇਕਾਂ ਨੂੰ ਵੀ ਮੌਕਾ ਦਿੱਤਾ ਹੈ। ਜਿਸ ‘ਚ ਮਰਹੂਮ ਗਾਇਕ ਕੁਲਵਿੰਦਰ ਢਿੱਲੋਂ ਦਾ ਬੇਟਾ ਵੀ ਸ਼ਾਮਿਲ ਹੈ।ਉਨ੍ਹਾਂ ਨੇ ਆਪਣੀ ਕਲਮ ਤੋਂ ਕਈ ਹਿੱਟ ਗੀਤ ਲਿਖੇ ਹਨ । ਜਿਸ ‘ਚ ਬੇਵਫਾ ਕੋਕਾ, ਤੀਜੇ ਵੀਕ, ਬੂ ਭਾਬੀਏ,ਤਾਰੀਫ,ਮਿਰਚਾਂ, ਕੋਕਾ ਗਾਨੀ ਸਣੇ ਕਈ ਹਿੱਟ ਗੀਤ ਲਿਖੇ ਹਨ।