ਚਮਕ ਤੋਂ ਪਰੇ : ਜਾਣੋਂ ਪੰਜਾਬੀ ਦਰਸ਼ਕ ਮੁੜ ਤੋਂ ਆਪਣੀਆਂ ਜੜ੍ਹਾਂ ਨਾਲ ਕਿਉਂ ਕਰਨ ਲੱਗ ਪਏ ਹਨ ਪਿਆਰ

ਤੁਹਾਨੂੰ ਉਹ ਸਮਾਂ ਯਾਦ ਹੀ ਹੋਵੇਗਾ, ਜਦੋਂ ਹਰ ਪੰਜਾਬੀ ਮਿਊਜ਼ਿਕ ਵੀਡੀਓ ਲਗਜ਼ਰੀ ਕਾਰਾਂ ਦੇ ਸ਼ੋਅਰੂਮ ਵਰਗੀ ਲੱਗਦੀ ਸੀ ?ਜਦੋਂ ਗੱਡੀਆਂ ਸਟੇਟਸ ਸਿੰਬਲ ਬਣ ਗਈਆਂ ਸਨ। ਬੰਦੂਕਾਂ ਤੇ ਹੋਰ ਸਾਜ਼ੋ ਸਮਾਨ ਸ਼ਾਨ ਬਣ ਗਈਆਂ ਸਨ ਅਤੇ ਭਾਵਨਾਵਾਂ ਦੀ ਗਹਿਰਾਈ ਇਸ ਗੱਲ ਦੇ ਨਾਲ ਨਾਪੀ ਜਾਂਦੀ ਸੀ ਕਿ ਤਿੰਨ ਮਿੰਟ ਦੇ ਗਾਣੇ ‘ਚ ਕਿੰਨੇ ਡਿਜ਼ਾਇਨਰ ਲੋਗੋ ਦਿਖਾਈ ਦੇ ਰਹੇ ਹਨ ?

By  Shaminder Kaur Kaler February 9th 2026 02:41 PM -- Updated: February 9th 2026 02:49 PM

ਤੁਹਾਨੂੰ ਉਹ ਸਮਾਂ ਯਾਦ ਹੀ ਹੋਵੇਗਾ, ਜਦੋਂ ਹਰ ਪੰਜਾਬੀ ਮਿਊਜ਼ਿਕ ਵੀਡੀਓ ਲਗਜ਼ਰੀ ਕਾਰਾਂ ਦੇ ਸ਼ੋਅਰੂਮ ਵਰਗੀ ਲੱਗਦੀ ਸੀ ?ਜਦੋਂ ਗੱਡੀਆਂ ਸਟੇਟਸ ਸਿੰਬਲ ਬਣ ਗਈਆਂ ਸਨ। ਬੰਦੂਕਾਂ ਤੇ ਹੋਰ ਸਾਜ਼ੋ ਸਮਾਨ ਸ਼ਾਨ ਬਣ ਗਈਆਂ ਸਨ ਅਤੇ ਭਾਵਨਾਵਾਂ ਦੀ ਗਹਿਰਾਈ ਇਸ ਗੱਲ ਦੇ ਨਾਲ ਨਾਪੀ ਜਾਂਦੀ ਸੀ ਕਿ ਤਿੰਨ ਮਿੰਟ ਦੇ ਗਾਣੇ ‘ਚ ਕਿੰਨੇ ਡਿਜ਼ਾਇਨਰ ਲੋਗੋ ਦਿਖਾਈ ਦੇ ਰਹੇ ਹਨ ? 

ਹਾਂ, ਸਾਨੂੰ ਵੀ ਯਾਦ ਹੈ ਤੇ ਸੱਚ ਦੱਸੀਏ ? ਹੁਣ ਅਸੀਂ ਇਸ ਤੋਂ ਅੱਗੇ ਵਧ ਚੁੱਕੇ ਹਾਂ ।

ਅੱਜ ਪੰਜਾਬੀ ਮਨੋਰੰਜਨ ‘ਚ ਬਹੁਤ ਕੁਝ ਵਧੀਆ ਹੋ ਰਿਹਾ ਹੈ ਅਤੇ ਕੁਝ ਅਜਿਹਾ ਹੈ ਜੋ ਸਾਨੂੰ ਮੁੜ ਆਪਣੀਆਂ ਜੜ੍ਹਾਂ ਨਾਲ ਜੋੜ ਰਿਹਾ ਹੈ ਅਤੇ ਆਪਣੇ ਘਰ ਵੱਲ ਮੋੜ ਕੇ ਲਿਜਾ ਰਿਹਾ ਹੈ ਆਪਣੇ ਪਿੰਡਾਂ ਵੱਲ । ਸੱਥਾਂ ਦੀਆਂ ਗੱਲਾਂ ਵੱਲ। ਉਹ ਅਸਲ ਕਹਾਣੀਆਂ, ਜੋ ਸਾਡੀਆਂ ਦਾਦੀਆਂ ਨਾਨੀਆਂ ਸਾਨੂੰ ਸੁਣਾਉਂਦੀਆਂ ਸਨ ।ਅੱਜ ਦੁਨੀਆ ਭਰ ਦੇ ਪੰਜਾਬੀ ਦਰਸ਼ਕ ਮੁੜ ਆਪਣੀ ਵਿਰਾਸਤ (ਵਿਰਸੇ) ਨਾਲ ਪਿਆਰ ਕਰ ਰਹੇ ਹਨ ਅਤੇ ਅਸੀਂ ਸਭ ਕੁਝ ਵੇਖਣ ਦੇ ਲਈ ਇੱਥੇ ਮੌਜੂਦ ਹਾਂ !  

ਚਮਕ ਦਾ ਦੌਰ : ਅਸੀਂ ਇੱਥੋਂ ਤੱਕ ਕਿਵੇਂ ਪਹੁੰਚੇ ?

ਆਓ ਹੁਣ ਇੱਕ ਝਾਤ ਪਾਉਂਦੇ ਹਾਂ ਸੱਚਾਈ ‘ਤੇ । ਚਮਕ-ਧਮਕ ਵਾਲੇ ਦੌਰ ਨੂੰ ਅਸੀਂ ਪੂਰੇ ਤੌਰ ਤੇ ਗਲਤ ਨਹੀਂ ਕਹਿ ਸਕਦੇ ।ਕਿਉਂਕਿ ਇੱਕ ਸਮਾਂ ਸੀ ਜਦੋਂ ਪੰਜਾਬੀ ਕਲਾਕਾਰਾਂ ਨੂੰ ਆਪਣੀ ਪਛਾਣ ਬਨਾਉਣ ਦੇ ਲਈ ਸੰਘਰਸ਼ ਕਰਨਾ ਪੈਂਦਾ ਸੀ ਅਤੇ ਉਨ੍ਹਾਂ ਨੂੰ ਇਹ ਦੁਨੀਆ ਨੂੰ ਵਿਖਾਉਣਾ ਪੈਂਦਾ ਸੀ ਕਿ ਅਸੀਂ ਵੀ ਗਲੋਬਲ ਮੰਚ ‘ਤੇ ਮੁਕਾਬਲਾ ਕਰ ਸਕਦੇ ਹਾਂ। ਵੱਡੀਆਂ ਵੱਡੀਆਂ ਗੱਡੀਆਂ, ਵਿਦੇਸ਼ੀ ਲੋਕੇਸ਼ਨ, ਉੱਚੇ ਪੱਧਰ ਦੀ ਪ੍ਰੋਡਕਸ਼ਨ, ਇਸ ਸਭ ਦਾ ਇਹੀ ਮਕਸਦ ਸੀ । ਇਹ ਦੁਨੀਆ ਨੂੰ ਦੱਸਣ ਲਈ ਸੀ : “ਪੰਜਾਬੀ ਮਨੋਰੰਜਨ ਆ ਗਿਆ ਹੈ-ਅਤੇ ਅਸੀਂ ਛੋਟਾ ਖੇਡ ਨਹੀਂ ਖੇਡ ਰਹੇ”।

 ਫਰ ਪਰ ਕਿਤੇ ਨਾ ਕਿਤੇ ਮਰਸੀਡੀਜ਼ ਬੈਂਜ਼ ਦੇ ਲੋਗੋਆਂ ਵਿਚਕਾਰ ਅਸਲ ਸੁਨੇਹਾ ਜੋ ਅਸੀਂ ਦੇਣਾ ਚਾਹੁੰਦੇ ਸੀ ਉਹ ਕਿਤੇ ਨਾ ਕਿਤੇ ਇਸ ਚਮਕ ਦਮਕ ‘ਚ ਗਾਇਬ ਹੋ ਗਿਆ ਸੀ ।ਪਰ ਦਰਸ਼ਕ ਖ਼ਾਸ ਕਰਕੇ ਸਾਡੇ ਭੈਣ ਭਰਾ ਜੋ ਕੈਨੇਡਾ, ਯੂ.ਕੇ. ਆਸਟ੍ਰੇਲੀਆ ਅਤੇ ਅਮਰੀਕਾ ‘ਚ ਰਹਿੰਦੇ ਹਨ । ਉਨ੍ਹਾਂ ਨੂੰ ਇੱਕ ਖਾਲੀਪਣ ਦਾ ਅਹਿਸਾਸ ਹੋਣ ਲੱਗਿਆ । ਉਹ ਵੀਡੀਓਜ਼ ਵੇਖ ਕੇ ਸੋਚਦੇ ਸਨ : “ਇਹ ਮਹਿੰਗਾ ਤਾਂ ਲੱਗਦਾ ਹੈ…ਪਰ ਪੰਜਾਬ ਕਿੱਥੇ ਹੈ ? ਉਸ ਦੀ ਅਸਲ ਰੂਹ ਕਿੱਥੇ ਹੈ।ਇਸ ਕਹਾਣੀ ‘ਚ ਅਸੀਂ ਕਿੱਥੇ ਹਾਂ”।  


ਦਰਸ਼ਕ ਹੋਏ ਜਾਗਰੂਕ : ਦਰਸ਼ਕਾਂ ਨੂੰ ਵਾਪਸ ਚਾਹੀਦਾ ਹੈ ਵਿਰਸਾ 

ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਦਰਸ਼ਕਾਂ ‘ਚ ਇਹ ਬਦਲਾਅ ਕਿਸੇ ਵੱਡੇ ਸਟੂਡੀਓ ਜਾਂ ਪੋ੍ਰਡਿਊਸਰ ਤੋਂ ਨਹੀਂ ਆਇਆ। ਬਲਕਿ ਇਹ ਦਰਸ਼ਕਾਂ ਦੀ ਜਾਗਰੂਕਤਾ ਕਾਰਨ ਆਇਆ ਹੈ।ਟੋਰਾਂਟੋ ‘ਚ ਰਹਿੰਦੀ ਦੂਜੀ ਪੀੜ੍ਹੀ ਦੇ ਪੰਜਾਬ ਨੌਜਵਾਨਾਂ ਤੋਂ ਜੋ ਆਪਣੇ ਫੋਨ ‘ਤੇ ਕੰਟੈਂਟ ਵੇਖਦੇ ਹਨ ਅਤੇ ਸੋਚਦੇ ਨੇ “ਮੇਰੇ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਮੇਰੇ ਮਾਪੇ ਕਿੱਥੋਂ ਆਏ ਸਨ”। ਮੈਲਬੋਰਨ ਦੇ ਉਨ੍ਹਾਂ ਪਰਿਵਾਰਾਂ ਤੋਂ ਜੋ ਦੋ ਸੱਭਿਆਚਾਰਾਂ ਵਿਚਕਾਰ ਸੰਤੁਲਨ ਬਨਾਉਣ ਦੀ ਅਸਲੀ ਜ਼ਿੰਦਗੀ ਵੇਖਣਾ ਚਾਹੁੰਦੇ ਹਨ।ਲੰਡਨ ਦੇ ਉਹ ਪ੍ਰੋਫੈਸ਼ਨਲ ਨੌਜਵਾਨ, ਜੋ ਇੱਕੋ ਜਿਹੀਆਂ ਦੁਹਰਾਈਆਂ ਕਹਾਣੀਆਂ ਤੋਂ ਥੱਕ ਚੁੱਕੇ ਹਨ ਅਤੇ ਉਹ ਅਰਥ ਭਰਪੂਰ ਸਮੱਗਰੀ ਵੇਖਣਾ ਚਾਹੁੰਦੇ ਹਨ ਅਤੇ ਇਸੇ ਤਰ੍ਹਾਂ ਦੇ ਕੰਟੈਂਟ ਦੀ ਉਨ੍ਹਾਂ ਨੂੰ ਭੁੱਖ ਹੈ।

ਆਖਿਰਕਾਰ ਇੰਡਸਟਰੀ ‘ਚ ਦਰਸ਼ਕਾਂ ਨੂੰ ਅਜਿਹਾ ਕੁਝ ਸੁਨਾਉਣ ਲੱਗ ਪਈ ਹੈ । 

  ਕਰਣ ਔਜਲਾ ਨੇ ਬਿਲਕੁਲ ਸਹੀ ਕਿਹਾ ਸੀ “ਪੰਜਾਬੀ ਸੰਗੀਤ ਪਿਆਰ, ਸੰਘਰਸ਼, ਅਤੇ ਇੱਛਾਵਾਂ ਦੀਆਂ ਅਸਲ ਕਹਾਣੀਆਂ ਦੱਸਦਾ ਹੈ। ਲੋਕ ਉਸ ਨੂੰ ਮਹਿਸੂਸ ਕਰਦੇ ਹਨ, ਭਾਵੇਂ ਉਹ ਕਿਤੇ ਵੀ ਹੋਣ” । ਇਹੀ ਅਸਲੀ ਕਾਰਨ ਹੈ। ਅਸਲੀਅਤ ਹੁਣ ਇੱਕ ਸ਼ਬਦ ਨਹੀਂ ਰਹੀ, ਇਹੀ ਉਹ ਗੁਣ ਹੈ ਜੋ ਵਾਇਰਲ ਹਿੱਟ ਨੂੰ ਭੁੱਲ ਜਾਣ ਵਾਲੇ ਸ਼ੋਰ ਤੋਂ ਵੱਖਰਾ ਕਰਦਾ ਹੈ।


ਅੱਜ ਦੇ ਨੌਜਵਾਨ ਇਮਾਨਦਾਰੀ ਚਾਹੁੰਦੇ ਹਨ। ਉਹ ਆਪਣੀ ਮਿਹਨਤ, ਪਿਆਰ ਅਤੇ ਦਰਦ ਨੂੰ ਸਕਰੀਨ ‘ਤੇ ਵੇਖਣਾ ਚਾਹੁੰਦੇ ਹਨ ।ਉਹ ਕਹਾਣੀਆਂ ਨਹੀਂ ਬਲਕਿ ਅਸਲ ਜ਼ਿੰਦਗੀ ਦੇ ਨਾਲ ਜੁੜੀਆਂ ਕਹਾਣੀਆਂ ਵੇਖਣਾ ਚਾਹੁੰਦੇ ਹਨ।ਉਹ ਉਸ ਪੰਜਾਬੀ ਨੂੰ ਸੁਣਨਾ ਚਾਹੁੰਦੇ ਹਨ ਜੋ ਪਿੰਡਾਂ ‘ਚ ਬੋਲੀ ਜਾਂਦੀ ਹੈ, ਗੂਗਲ ਟਰਾਂਸਲੇਟ ਵਰਗੀ ਨਹੀਂ । ਉਹ ਉਨ੍ਹਾਂ ਅਸਲ ਕਹਾਣੀਆਂ ਨੂੰ ਸੁਣਨਾ ਚਾਹੁੰਦੇ ਹਨ ਜੋ ਹਸਾਉਣ, ਰਵਾਉਣ ਅਤੇ ਮਾਪਿਆਂ ਨੂੰ ਫੋਨ ਕਰ ਦੇਣ ਦੇ ਲਈ ਮਜ਼ਬੂਰ ਕਰ ਦੇਣ “ਮੰਮੀ ਪਾਪਾ…ਕੀ ਇਹ ਸੱਚਮੁੱਚ ਤੁਹਾਡੇ ਨਾਲ ਹੋਇਆ ਸੀ”। 

ਪੰਜਾਬੀ ਸਿਨੇਮਾ ਦੀ ਧਰਤੀ ‘ਤੇ ਵਧੀਆ ਵਾਪਸੀ 

ਅੱਜ ਪੰਜਾਬੀ ਸਿਨੇਮਾ ‘ਚ ਜੋ ਵੀ ਹੋ ਰਿਹਾ ਹੈ-ਉਹ ਇੱਕ ਕ੍ਰਾਂਤੀ ਹੈ 

ਫ਼ਿਲਮ ਮੇਕਰ ਹੁਣ ਸੇਫ ਖੇਡਣ ਦੀ ਕੋਸ਼ਿਸ਼ ਨਹੀਂ ਕਰ ਰਹੇ । ਉਹ ਪ੍ਰਵਾਸੀਆਂ ਦੀ ਪੀੜ ਨੂੰ ਬਿਆਨ ਕਰ ਰਹੇ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਤੇ ਕਹਾਣੀਆਂ ਬਣਾ ਰਹੇ ਹਨ । ਸਮਾਜਿਕ ਮੁੱਦਿਆਂ ਨੂੰ ਛੋਹ ਰਹੇ ਹਨ । ਪੀੜ੍ਹੀਆਂ ਦਰਮਿਆਨ ਹੁੰਦੇ ਟਕਰਾਅ ਨੂੰ ਵਿਖਾ ਰਹੇ ਹਨ । ਪਰਿਵਾਰਕ ਡਰਾਮੇ ਵਾਪਸ ਆ ਰਹੇ ਹਨ ।ਕਾਮੇਡੀ ਗੁਣ ਸਿਰਫ਼ ਸਲੈਪਸਟਿਕ ਨਹੀਂ-ਉਹ ਸਾਡੀ ਕਮਿਊਨਿਟੀ ਤੇ ਚਲਾਕੀ ਦੇ ਨਾਲ ਟਿੱਪਣੀ ਹੈ ਅਤੇ ਸਭ ਤੋਂ ਵਧੀਆ ਗੱਲ ? ਇਹ ਫ਼ਿਲਮਾਂ ਦੇਸ਼ ਵਿੱਚ ਵੀ ਚੱਲ ਰਹੀਆਂ ਅਤੇ ਵਿਦੇਸ਼ਾਂ ‘ਚ ਵੀ । ਇੰਡਸਟਰੀ ਨੂੰ ਇਹ ਸਮਝ ਆ ਗਈ ਹੈ ਕਿ ਮਨੋਰੰਜਨ ਨੂੰ ਨਫੇ ਅਤੇ ਨੁਕਸਾਨ ਵਿੱਚੋਂ ਇੱਕ ਨਹੀਂ ਚੁਣਨਾ ਪੈਂਦਾ । ਤੁਸੀਂ ਵਿਸ਼ਵ ਪੱਧਰ ‘ਤੇ ਛਾ ਸਕਦੇ ਹੋ , ਪਰ ਜੜ੍ਹਾਂ ਨਾਲ ਜੁੜ ਕੇ ।ਅਸਲ ਕਹਾਣੀ ਦੀ ਇਹੀ ਤਾਕਤ ਹੈ : ਕਿ ਉਹ ਸੈਨਫ੍ਰਾਂਸਿਸਕੋ ‘ਚ ਵੀ ਦਿਲ ਛੂਹ ਲੈਂਦੀ ਹੈ। 


ਉਹ ਸੰਗੀਤ ਜੋ ਸਿਰਫ਼ ਬੀਟ ਨਹੀਂ –ਅਹਿਸਾਸ ਦਿੰਦੀ ਹੈ 

ਸੰਗੀਤ ਇਸ ਬਦਲਾਅ ਦੀ ਅਗਵਾਈ ਕਰ ਰਿਹਾ ਹੈ।ਹਾਂ, ਸਾਨੂੰ ਹਾਲੇ ਵੀ ਧਮਾਕੇਦਾਰ ਬੀਟਾਂ ਪਸੰਦ ਹਨ, ਪਰ ਢੋਲ ਨੂੰ ਕਦੇ ਵੀ ਅਸੀਂ ਅਣਗੌਲ ਨਹੀਂ ਸਕਦੇ ।ਪਰ ਹੁਣ ਉਹ ਬੀਟਾਂ ਦੀਆਂ ਕਹਾਣੀਆਂ ਲੈ ਕੇ ਆ ਰਹੀਆਂ ਹਨ । ਪਿਆਰ ਦੇ ਅਜਿਹੇ ਗੀਤ ਜੋ ਅਸਲੀ ਦਿਲ ਟੁੱਟਣ ਦੀ ਗੱਲ ਕਰਦੇ ਹਨ।ਸੰਘਰਸ਼ ਦੇ ਗਾਣੇ ਜੋ ਇਮੀਗ੍ਰੇਸ਼ਨ ਦੀ ਅਸਲੀਅਤ ਦਿਖਾਉਂਦੇ ਨੇ ।ਜਸ਼ਨ ਦੇ ਗਾਣੇ ਜੋ ਸਾਡੀਆਂ ਸੱਭਿਆਚਾਰਕ ਰਸਮਾਂ ਦੀਆਂ ਗੱਲਾਂ ਕਰਦੇ ਹਨ ਅਤੇ ਉਨ੍ਹਾਂ ਰਸਮਾਂ ਨੂੰ ਸਨਮਾਨ ਦਿੰਦੇ ਹਨ।

ਜੈਨ ਜ਼ੈਡ ਅਤੇ ਮਿਲੇਨੀਅਜ਼ ਇਸ ਬਦਲਾਅ ਨੂੰ ਅੱਗੇ ਵਧਾ ਰਹੇ ਹਨ । ਉਹ ਨਕਲੀਪਣ ਨੂੰ ਤੁਰੰਤ ਪਛਾਣ ਲੈਂਦੇ ਹਨ। ਉਹ ਅਜਿਹਾ ਸੰਗੀਤ ਚਾਹੁੰਦੇ ਹਨ, ਜਿਸ ਨੂੰ ਮਾਪੇ ਵੀ ਸੁਣਨ ਅਤੇ ਕਹਿਣ “ਹਾਂ ਜੀ ਬਿਲਕੁਲ ਏਦਾਂ ਹੀ ਹੁੰਦਾ ਸੀ”। 


ਜੀਟੀਸੀ ਨੈੱਟਵਰਕ : ਜਿੱਥੇ ਰਿਵਾਇਤਾਂ ਦਾ ਮਿਲਣ ਹੁੰਦਾ ਹੈ ਭਵਿੱਖ ਨਾਲ ਅਤੇ ਇਹੀ ਥਾਂ ਹੈ ਜਿੱਥੇ ਜੀਟੀਸੀ ਨੈੱਟਵਰਕ ਆਉਂਦਾ ਹੈ।ਅਸੀਂ ਇਹ ਬਦਲਾਅ ਪਹਿਲਾਂ ਹੀ ਵੇਖ ਲਿਆ ਸੀ । ਸਾਨੂੰ ਪਤਾ ਸੀ ਕਿ ਭਵਿੱਖ ਰਿਵਾਇਤ ਅਤੇ ਆਧੁਨਿਕਤਾ ਵਿੱਚੋਂ ਕਿਸੇ ਇੱਕ ਨੂੰ ਚੁਣਨ ‘ਚ ਨਹੀਂ ਹੈ ਸਗੋਂ ਦੋਨਾਂ ਨੂੰ ਜੋੜਨ ‘ਚ ਹੈ। ਆਧੁਨਿਕ ਟੈਕਨੋਲੋਜੀ ਨਾਲ ਰੂਹ ਨੂੰ ਛੂਹਣ ਵਾਲੀ ਸਮੱਗਰੀ। ਸਟ੍ਰੀਮਿੰਗ ਪਲੇਟਫਾਰਮ ਜੋ ਘਰ ਵਰਗਾ ਮਹਿਸੂਸ ਕਰਾਵੇ। 

ਜੀਟੀਸੀ ਨੈੱਟਵਰਕ ਤੇ ਅਸੀਂ ਪੁਲ ਬਣਾਉਂਦੇ ਹਾਂ। ਬਰਮਿੰਘਮ ਦੇ ਨੌਜਵਾਨਾਂ ਨੂੰ ਅਜਿਹੀਆਂ ਲੋਕ ਕਹਾਣੀਆਂ ਦਿਖਾਉਂਦੇ ਹਾਂ, ਜੋ ਉਨ੍ਹਾਂ ਦੇ ਦਾਦੇ ਨਾਨੇ ਨਾਲ ਜੁੜੀਆਂ ਹੋਈਆਂ ਹਨ ਅਤੇ ਜਿਨ੍ਹਾਂ ਨੂੰ ਸੁਣ ਕੇ ਅਤੇ ਵੇਖ ਕੇ ਉਹ ਵੱਡੇ ਹੋੲੁ ਸਨ । ਸਿਡਨੀ ‘ਚ ਪਰਿਵਾਰਕ ਡਰਾਮੇ ਜੋ ਅਸਲ ਪੰਜਾਬੀ ਪਰਿਵਾਰਾਂ ਨਾਲ ਸਬੰਧਤ ਹੋਣ ਵਰਗੇ ਲੱਗਣ। 

ਸਾਡਾ ਮਿਸ਼ਨ ਸਪੱਸ਼ਟ ਅਤੇ ਸਾਦਾ ਹੈ। 

ਰਿਵਾਇਤਾਂ, ਆਧੁਨਿਕਤਾ, ਟੈਕੋਨੋਲਜੀ ਅਤੇ ਜਜ਼ਬਾਤ ।ਅਸੀਂ ਸਿਰਫ਼ ਸਟ੍ਰੀਮਿੰਗ ਪਲੇਟਫਾਰਮ ਨਹੀਂ ਹਾਂ ਅਸੀਂ ਤੁਹਾਡੀ ਡਿਜੀਟਲ ਸੱਥ ਹਾਂ।

ਭਵਿੱਖ ਕੀ ਲੈ ਕੇ ਆ ਰਿਹਾ ਹੈ ?

ਇਹ ਕੋਈ ਟਰੈਂਡ ਨਹੀਂ ਬਲਕਿ ਇਹ ਬਦਲਾਅ ਹੈ। ਵਿਰਸੇ ਵੱਲ ਵਾਪਸੀ-ਨੇਸਟੈਲਜੀਆ ਨਹੀਂ, ਵਿਕਾਸ ਹੈ।ਇਹ ਇੰਡਸਟਰੀ ਦੀ ਪਕੜ ਹੈ।ਦਰਸ਼ਕਾਂ ਦੀ ਮੰਗ ਅਤੇ ਅਸਲ ‘ਚ ਕ੍ਰਿਏਟਰਸ ਦੀ ਅਸਲੀ ਆਵਾਜ਼ ਹੈ।ਅਤੇ ਸਭ ਤੋਂ ਵਧੀਆ ਗੱਲ ?ਇਹ ਸਾਬਿਤ ਹੋ ਰਿਹਾ ਹੈ ਕਿ  ਆਪਣੇ ਸੱਭਿਆਚਾਰ ਨੂੰ “ਸੌਖਾ” ਬਨਾਉਣ ਦੀ ਲੋੜ ਨਹੀਂ।ਸੱਚੀਆਂ ਕਹਾਣੀਆਂ ਦੱਸੋ ਤੇ ਵਧੀਆ ਤਰੀਕੇ ਦੇ ਨਾਲ ਦੱਸੋ ਤਾਂ ਕਿ ਉਹ ਆਪਣੇ ਆਪ ਦੁਨੀਆ ਤੱਕ ਪਹੁੰਚ ਸਕਣ। 

ਸਾਡੇ ਨਾਲ ਜੁੜੋ

 ਚਮਕ ਪੂਰੀ ਤਰ੍ਹਾਂ ਗਾਇਬ ਨਹੀਂ ਅਤੇ ਲੋੜ ਵੀ ਨਹੀਂ ਹੈ । ਪਰ ਹੁਣ ਇਹ ਇੱਕਲੀ ਕਹਾਣੀ ਨਹੀਂ।ਜੀਟੀਸੀ ਨੈੱਟਵਰਕ ‘ਤੇ ਅਸੀਂ ਇਸ ਨਵੇਂ ਯੁੱਗ ਦਾ ਘਰ ਬਣ ਰਹੇ ਹਾਂ।ਅਸਲੀ ਕ੍ਰਿਏਟਰਾਂ ਦਾ, ਅਸਲੀ ਕਹਾਣੀਆਂ ਤੇ ਅਸਲੀ ਪੰਜਾਬ ਦਾ ।ਭਾਵੇਂ ਤੁਸੀਂ ਲੁਧਿਆਣਾ ‘ਚ, ਲੰਡਨ ‘ਚ, ਜਲੰਧਰ ਜਾਂ ਫਿਰ ਜਰਸੀ, ਅੰਮ੍ਰਿਤਸਰ ‘ਚ ਆਕਲੈਂਡ ‘ਚ ਹੋ । ਅਸੀਂ ਪੰਜਾਬ ਨੂੰ ਤੁਹਾਡੇ ਕੋਲ ਲਿਆ ਰਹੇ ਹਾਂ।ਉਹ ਪੰਜਾਬ ਜੋ ਪੰਜਾਬੀਆਂ ਦੇੁ ਦਿਲਾਂ ‘ਚ ਵੱਸਦਾ ਹੈ।ਆਪਣੇ ਘਰ ਆ ਜਾਓ। ਜੀਟੀਸੀ ਨੈੱਟਵਰਕ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ। ਜੜ੍ਹਾਂ ਨਾਲ ਜੁੜਨ ਦਾ ਸਮਾਂ ਆ ਗਿਆ ਹੈ ਦੋਸਤੋ ਅਤੇ ਉਹ ਕਿਸੇ ਵੀ ਚਮਕ ਤੋਂ ਕਿਤੇ ਵੱਧ ਸੋਹਣੀਆਂ ਹਨ।

© Copyright Galactic Television & Communications Pvt. Ltd. 2026. All rights reserved.